ਫਾਜ਼ਿਲਕਾ: ਸੀਪੀਆਈ (CPI) ਪਾਰਟੀ ਦੇ ਆਗੂਆਂ ਵੱਲੋਂ ਸਿਵਿਲ ਹਸਪਤਾਲ ਫਾਜ਼ਿਲਕਾ (Civil Hospital Fazilka) ਵਿਚ ਮਹਿਲਾ ਡਾਕਟਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨਾ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਆਗੂ ਜੰਮੂ ਰਾਮ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਂ 'ਤੇ ਮਹਿਲਾ ਡਾਕਟਰ ਵੱਲੋਂ ਬੁਰਾ ਵਿਵਹਾਰ ਕੀਤਾ ਗਿਆ।
ਇਸ ਮੌਕੇ ਸੀਪੀਆਈ (CPI) ਜਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਕਿਸਾਨ ਆਗੂ ਸੁਰਿੰਦਰ ਢੰਢਿਆਂ ਨੇ ਕਿਹਾ ਕਿ ਬੀਤੇ ਦਿਨ ਉਨ੍ਹਾਂ ਦੀ ਪਾਰਟੀ ਦੇ ਆਗੂ ਜੰਮੂ ਰਾਮ ਦੀ ਪਿੰਡ ਦੇ ਸਾਬਕਾ ਸਰਪੰਚ ਤੇ ਉਸਦੇ ਲੜਕਿਆਂ ਵੱਲੋਂ ਮਾਰਕੁਟ ਕੀਤੀ ਗਈ ਸੀ। ਜਿਸਨੂੰ ਸਿਵਿਲ ਹਸਪਤਾਲ ਫਾਜ਼ਿਲਕਾ ਵਿਚ ਲਿਆਉਣ ਤੋਂ ਬਾਅਦ ਜਦੋਂ ਉਹ ਸਬੰਧਿਤ ਡਾਕਟਰ ਦਿਵਿਆ ਨੂੰ ਮਿਲਕੇ ਮਰੀਜ ਦੇ ਐਕਸਰੇ ਕਰਵਾਉਣ ਬਾਰੇ ਗੱਲਬਾਤ ਕੀਤੀ ਤਾਂ ਅੱਗੋਂ ਡਾਕਟਰ ਵੱਲੋਂ ਉਨ੍ਹਾਂ ਨਾਲ ਗ਼ਲਤ ਵਿਹਾਰ ਕੀਤਾ ਗਿਆ।
ਇਸ ਦੌਰਾਨ ਉਨ੍ਹਾਂ ਵੱਲੋਂ ਕੁਝ ਹੋਰ ਡਾਕਟਰਾਂ ਤੇ ਵੀ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਬਾਰੇ ਸਿਵਿਲ ਸਰਜਨ ਫਾਜ਼ਿਲਕਾ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ। ਉਨ੍ਹਾਂ ਮਹਿਲਾ ਡਾਕਟਰ ਅਤੇ ਉਨ੍ਹਾਂ ਦੀ ਪਾਰਟੀ ਆਗੂ ਨਾਲ ਮਾਰ ਕੁੱਟ ਕਰਨ ਵਾਲੇ ਦੋਸ਼ੀਆਂ 'ਤੇ ਬਣਦੀ ਕਾਰਵਾਈ ਜਾਵੇ।
ਇਸ ਬਾਰੇ ਪੀੜਿਤ ਜੰਮੂ ਰਾਮ ਨੇ ਕਿਹਾ ਕਿ ਬਿਨ੍ਹਾਂ ਕਿਸੇ ਵਜ੍ਹਾਂ ਤੋਂ ਪਿੰਡ ਦੇ ਸਾਬਕਾ ਸਰਪੰਚ ਅਤੇ ਉਸਦੇ ਲੜਕਿਆਂ ਨੇ ਉਸ ਨਾਲ ਮਾਰ ਕੁੱਟ ਕੀਤੀ ਹੈ ਅਤੇ ਜਦੋਂ ਸਿਵਲ ਹਸਪਤਾਲ ਵਿੱਚ ਡਾਕਟਰ ਨੂੰ ਐਕਸਰੇ ਸੰਬੰਧੀ ਕਿਹਾ ਗਿਆ ਤਾਂ ਉਨ੍ਹਾਂ ਉਸ ਨਾਲ ਬੁਰਾ ਵਿਵਹਾਰ ਕੀਤਾ। ਉਸਨੇ ਪ੍ਰਸਾਸ਼ਨ ਨੂੰ ਸ਼ਕਾਇਤ ਦਰਜ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜਦੋਂ ਇਸ ਬਾਰੇ ਸਬੰਧਿਤ ਮਹਿਲਾ ਡਾਕਟਰ ਦਿਵਿਆ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ। ਇਸ ਬਾਬਤ ਸਿਵਿਲ ਸਰਜਨ ਫਾਜ਼ਿਲਕਾ ਦਵਿੰਦਰ ਹਾਂਡਾ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸੀਪੀਆਈ ਆਗੂਆਂ ਵੱਲੋਂ ਇੱਕ ਸ਼ਿਕਾਇਤ ਪ੍ਰਾਪਤ ਹੋਈ ਹੈ। ਜਿਸ ਸਬੰਧੀ ਕਾਰਵਾਈ ਕਰਕੇ ਛੇਤੀ ਹੀ ਕੋਈ ਫ਼ੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ:- ਸ੍ਰੀਨਗਰ ਵਿੱਚ ਸਕੂਲ ਦੇ ਅੰਦਰ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ