ਫਾਜ਼ਿਲਕਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਆਪਣੀ ਫੇਰੀ ਮੌਕੇ ਐਲਾਨ ਕੀਤਾ ਕਿ ਫ਼ਾਜ਼ਿਲਕਾ ਅੰਦਰ ਮੌਜੂਦਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਮੰਗ 'ਤੇ ਮੈਡੀਕਲ ਕਾਲਜ (Medical College) ਅਤੇ ਸਰਕਾਰੀ ਕਾਲਜ ਵਿੱਚ ਐਮ ਏ ਤੱਕ ਦੀਆਂ ਕਲਾਸਾਂ ਨੂੰ ਸ਼ੁਰੂ ਕੀਤੀਆ ਜਾਣਗੀਆ। ਉਨ੍ਹਾਂ ਨੇ ਕਿਹਾ ਕਿ ਜਦੋਂ ਦੇ ਉਹ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਨੇ ਬਿਜਲੀ, ਪਾਣੀ ਦੇ ਬਿੱਲ ਮੁਆਫ ਕੀਤੇ ਅਤੇ ਹੋਰ ਆਮ ਲੋਕਾਂ ਨੂੰ ਰਿਆਇਤਾਂ ਦਿੱਤੀਆਂ ਹਨ।
ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਦੇ ਰਾਜ਼ 'ਚ ਗੁੰਡਾਗਰਦੀ, ਮਾਫੀਆ ਰਾਜ ਸੀ ਅਤੇ ਖ਼ਜ਼ਾਨੇ ਦੀ ਲੁੱਟ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸੂਬੇ ਅੰਦਰ ਆਮ ਆਦਮੀ ਪਾਰਟੀ ਦਾ ਕਨਵੀਨਰ ਅਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ 'ਤੇ ਕਬਜ਼ਾ ਕਰਨ ਦੀਆਂ ਸਾਜ਼ਿਸ਼ਾਂ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੂੰ ਕਾਲੇ ਅੰਗਰੇਜ਼ ਕੀ ਕਹਿ ਦਿੱਤਾ, ਪਰ ਉਨ੍ਹਾਂ ਇਸ ਗੱਲ ਤੇ ਇਤਰਾਜ਼ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ ਕੁਝ ਸ਼ਾਮਲਾਟ ਜ਼ਮੀਨ ਨਹੀਂ ਹੈ ਕਿ ਕੋਈ ਵੀ ਆ ਕੇ ਕਬਜ਼ਾ ਕਰ ਲਵੇ। ਇੱਥੋਂ ਦੇ ਪੰਜਾਬੀ ਪੰਜਾਬੀਆਂ ਨੂੰ ਹੀ ਜਤਾ ਕੇ ਅਸੈਂਬਲੀ ਵਿੱਚ ਭੇਜਣਗੇ। ਸਰਹੱਦੀ ਖੇਤਰ ਦੀਆਂ ਕੰਡਿਆਲੀ ਤਾਰ ਤੋਂ ਪਾਰਲੀਆਂ ਜ਼ਮੀਨਾਂ ਦੇ ਮੁਆਵਜ਼ੇ ਬਾਰੇ ਉਨ੍ਹਾਂ ਨੇ ਕਿਹਾ ਕਿ ਮੁਆਵਜ਼ੇ ਨੂੰ ਕਿਸਾਨਾਂ ਦੀ ਮੰਗ (Farmers demand compensation) ਮੁਤਾਬਕ ਦਿੱਤਾ ਜਾਵੇਗਾ।
ਇਹ ਵੀ ਪੜੋ:ਸੂਬੇ ਦੇ 872 ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਮਿਲਣਗੇ 4361 ਟੈਬਲੇਟ: ਪਰਗਟ ਸਿੰਘ