ਫ਼ਾਜ਼ਿਲਕਾ: ਜ਼ਿਲ੍ਹੇ ਪਿੰਡ ਝੰਗੜ ਭੈਣੀ ਦਾ 10 ਸਾਲ ਦਾ ਬੱਚਾ ਮਨੀਸ਼ ਕੁਮਾਰ ਅਤੇ ਉਸਦਾ ਪਿਤਾ ਦੋਵੇਂ ਅੱਜ ਸਵੇਰੇ ਖੇਤਾਂ ਵਿੱਚ ਪਾਣੀ ਲਗਾਉਣ ਗਏ ਸਨ, ਜਿਸ ਦੌਰਾਨ ਇੱਕ ਜ਼ਹਿਰੀਲੇ ਸੱਪ ਨੇ ਬੱਚੇ ਦੇ ਡੰਗ ਮਾਰ ਦਿੱਤਾ।
![ਮ੍ਰਿਤਕ ਬੱਚਾ](https://etvbharatimages.akamaized.net/etvbharat/prod-images/newsscript-fzk-snakebitechilddeath-report-inderjitsinghfazilkapb7973547020_27062020181556_2706f_02374_448.jpeg)
ਇਸ ਤੋਂ ਬਾਅਦ ਪਰਿਵਾਰਕ ਮੈਬਰਾਂ ਨੇ ਉਸ ਨੂੰ ਫ਼ਾਜ਼ਿਲਕਾ ਦੇ ਹਸਪਤਾਲ ਵਿੱਚ ਲਿਆਂਦਾ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
![ਜ਼ਹਿਰੀਲਾ ਸੱਪ](https://etvbharatimages.akamaized.net/etvbharat/prod-images/newsscript-fzk-snakebitechilddeath-report-inderjitsinghfazilkapb7973547020_27062020181556_2706f_02374_186.jpg)
ਇਸ ਘਟਨਾ ਸਬੰਧੀ ਮ੍ਰਿਤਕ ਬੱਚੇ ਦੇ ਪਰਵਾਰਿਕ ਮੈਬਰਾਂ ਨੇ ਦੱਸਿਆ ਕਿ ਬੱਚਾ ਅਤੇ ਉਸਦਾ ਪਿਤਾ ਦੋਵੇਂ ਸਵੇਰੇ 5 ਵਜੇ ਖੇਤਾਂ ਵਿੱਚ ਪਾਣੀ ਲਗਾਉਣ ਗਏ ਸਨ ਜਿੱਥੇ ਬੱਚਾ ਟੁੱਟੀ ਹੋਈ ਖਾਲ਼ ਨੂੰ ਬੰਦ ਕਰਨ ਲੱਗਾ ਤਾਂ ਉੱਥੇ ਬੈਠੇ ਸੱਪ ਨੇ ਉਸਨੂੰ ਅੱਖ ਦੇ ਉੱਤੇ ਡੱਸ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪਿੰਡ ਦੇ ਸਰਪੰਚ ਨੇ ਕਿਹਾ ਕਿ ਇਹ ਪਰਿਵਾਰ ਬੇਹੱਦ ਹੀ ਗ਼ਰੀਬੀ ਦੀ ਹਾਲਤ ਵਿੱਚ ਆਪਣਾ ਗੁਜ਼ਾਰਾ ਕਰ ਰਿਹਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਗ਼ਰੀਬ ਪਰਿਵਾਰ ਦੇ ਨਾਲ ਹੋਈ ਇਸ ਘਟਨਾ ਤੇ ਸਰਕਾਰ ਵਲੋਂ ਬਣਦਾ ਉਚਿਤ ਮੁਆਵਜ਼ਾ ਦਿੱਤਾ ਜਾਵੇ।