ਫ਼ਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਉਝਾਂ ਵਾਲੀ ਵਿੱਚ ਸਕੇ ਭਰਾ ਵੱਲੋਂ ਆਪਣੀ ਭੈਣ ਨੂੰ ਕਹੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਉਝਾਂ ਵਾਲੀ ਦੇ ਵਿੱਚ ਆਪਣੇ ਪੇਕੇ ਪਰਿਵਾਰ ਚੰਡੀਗੜ੍ਹ ਤੋਂ ਛੁੱਟੀਆਂ ਮਨਾਉਣ ਦੇ ਲਈ ਆਈ ਹੋਈ ਲੜਕੀ ਨੂੰ ਘਰੇਲੂ ਲੜਾਈ ਝਗੜੇ ਦੇ ਕਾਰਨ ਭਰਾ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਸ ਵਾਰਦਾਤ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਔਜਾਂ ਵਾਲੀ ਦੇ ਜਰਨੈਲ ਸਿੰਘ ਦੇ ਦੋ ਪੁੱਤਰਾਂ ਦਾ ਘਰ ਦੀ ਜ਼ਮੀਨ ਦੀ ਵੰਡ ਨੂੰ ਲੈ ਕੇ ਕੁਝ ਦਿਨਾਂ ਤੋਂ ਲੜਾਈ ਝਗੜਾ ਚੱਲ ਰਿਹਾ ਸੀ ਅਤੇ ਬੀਤੀ ਰਾਤ ਨੌਂ ਵਜੇ ਦੇ ਕਰੀਬ ਦੋਵੇਂ ਭਰਾ ਆਪਸ ਵਿੱਚ ਲੜਾਈ ਝਗੜਾ ਕਰ ਰਹੇ ਸੀ। ਇਸ ਲੜਾਈ ਝਗੜੇ ਨੂੰ ਜਦੋਂ ਛੁਡਵਾਉਣ ਲਈ ਉਨ੍ਹਾਂ ਦੀ ਭੈਣ ਪ੍ਰਵੀਨ ਰਾਣੀ ਵਿਚਾਲੇ ਆਈ ਤਾਂ ਭਰਾ ਵੱਲੋਂ ਉਸਦੇ ਗਲੇ ਦੇ ਉੱਤੇ ਕਹੀ ਦਾ ਵਾਰ ਕੀਤਾ ਗਿਆ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘਟਨਾ ਦੀ ਘਟਨਾ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਨੇ ਮੌਕੇ ਉੱਪਰ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ।
ਮ੍ਰਿਤਕਾ ਦੀ ਲਾਸ਼ ਨੂੰ ਪੁਲਿਸ ਵੱਲੋਂ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਮੌਕੇ ’ਤੇ ਮੌਜੂਦ ਮ੍ਰਿਤਕਾ ਪ੍ਰਵੀਨ ਰਾਣੀ ਦੇ ਪਿਤਾ ਅਤੇ ਬੱਚਿਆਂ ਨੇ ਦੱਸਿਆ ਕਿ ਘਰੇਲੂ ਲੜਾਈ ਝਗੜੇ ਦੇ ਕਾਰਨ ਘਰ ਅਤੇ ਜ਼ਮੀਨ ਦੀ ਵੰਡ ਕੀਤੀ ਗਈ ਸੀ ਪਰ ਘਰ ਦੇ ਵਿਚ ਚਾਰਾ ਕੱਟਣ ਵਾਲੇ ਟੋਕੇ ਨੂੰ ਲਗਾਉਣ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਮ੍ਰਿਤਕਾ ਪ੍ਰਵੀਨ ਰਾਣੀ ਵਿਚਾਲੇ ਛੁਡਾਉਣ ਦੇ ਵਿੱਚ ਅੱਗੇ ਆਈ ਤਾਂ ਵੱਡੇ ਭਰਾ ਬਲਵਿੰਦਰ ਸਿੰਘ ਨੇ ਪ੍ਰਵੀਨ ਰਾਣੀ ਦੀ ਗਰਦਨ ਦੇ ਉੱਤੇ ਕਹੀ ਦਾ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਾਤਲ ਬਲਵਿੰਦਰ ਸਿੰਘ ਤੋਂ ਖ਼ਤਰਾ ਬਣਿਆ ਹੋਇਆ ਹੈ ਅਤੇ ਉਸ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਏ । ਉਥੇ ਹੀ ਮ੍ਰਿਤਕਾ ਪ੍ਰਵੀਨ ਰਾਣੀ ਦੇ ਦੋਵਾਂ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਉਨ੍ਹਾਂ ਦੀ ਮਾਂ ਦਾ ਕਤਲ ਉਨ੍ਹਾਂ ਦੇ ਸਕੇ ਮਾਮੇ ਬਲਵਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ।
ਉਥੇ ਹੀ ਇਸ ਵਾਰਦਾਤ ਸਬੰਧੀ ਫਾਜ਼ਿਲਕਾ ਦੇ ਡੀਐੱਸਪੀ ਜਸਬੀਰ ਸਿੰਘ ਪਨੂੰ ਨੇ ਦੱਸਿਆ ਕਿ ਘਰੇਲੂ ਲੜਾਈ ਝਗੜੇ ਦੇ ਕਾਰਨ ਜ਼ਮੀਨ ਅਤੇ ਘਰ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਬੀਤੀ ਰਾਤ ਦੋਵਾਂ ਭਰਾਵਾਂ ਵਿੱਚ ਹੱਥੋ-ਹੋਈ ਇੱਥੋਂ ਤੱਕ ਵੱਧ ਗਈ ਕਿ ਇਸ ਝਗੜੇ ਨੂੰ ਛੁਡਾਉਣ ਦੇ ਲਈ ਜਦੋਂ ਉਨ੍ਹਾਂ ਦੀ ਭੈਣ ਪ੍ਰਵੀਨ ਰਾਣੀ ਵਿਚਾਲੇ ਆਈ ਤਾਂ ਵੱਡੇ ਭਰਾ ਬਲਵਿੰਦਰ ਸਿੰਘ ਨੇ ਕਹੀ ਦਾ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਦੇ ਵੱਲੋਂ ਕਾਤਲ ਬਲਵਿੰਦਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕੀਤੀ ਗਈ ਹੈ।
ਇਹ ਵੀ ਪੜ੍ਹੋ: 25 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ