ਅਬੋਹਰ: ਠਾਕਰ ਆਬਾਦੀ ਅਬੋਹਰ ਦਾ ਰਹਿਣ ਵਾਲਾ ਜਨਕਰਾਜ ਉਮਰ 19 ਸਾਲ ਮੰਗਲਵਾਰ ਨੂੰ ਜੋ ਘਰ ਤੋਂ ਲਾਪਤਾ ਹੋ ਗਿਆ ਸੀ। ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ।
ਪਰ ਇੱਕ ਦਿਨ ਪਹਿਲਾਂ ਉਸ ਦੇ ਨਹਿਰ ਕੋਲੋਂ ਕੱਪੜੇ ਮਿਲਣ 'ਤੇ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ। ਕਿ ਉਸ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਪਰ ਉਸ ਦੀ ਦਿਵਾਨਖੇੜਾ ਨਹਿਰ ਵਿੱਚੋਂ ਮਿਲੀ ਲਾਸ਼ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਨਹਿਰ ਵਿੱਚੋਂ ਲਾਸ਼ ਮਿਲਣ 'ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਇਸ ਦੀ ਸ਼ਨਾਖਤ ਹੋਈ ਕਿ ਇਹ ਪਿਛਲੇ ਦਿਨੀਂ ਗੁੰਮ ਹੋਇਆ ਜਨਕ ਰਾਜ ਪੁੱਤਰ ਪਿਰਥੀ ਰਾਮ ਨਿਵਾਸੀ ਅਬੋਹਰ ਦਾ ਰਹਿਣ ਵਾਲਾ ਸੀ। ਉਧਰ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਅਬੋਹਰ ਵਿਖੇ ਰੱਖ ਦਿੱਤਾ ਹੈ ਅਤੇ ਉਸ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ:- ਇਸ ਫਲਾਈਓਵਰ 'ਤੇ ਗੱਡੀਆਂ ਨਾਲੋਂ ਜਿਆਦਾ ਦੌੜਦੇ ਨੇ ਚੂਹੇ, ਜਾਨ ਨੂੰ ਖ਼ਤਰਾ !