ETV Bharat / state

ਬਲੈਕਮੇਲ ਕਰ ਲੋਕਾਂ ਤੋਂ ਪੈਸੇ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, 3 ਕਾਬੂ - ਜਲਾਲਾਬਾਦ ਬਲੈਕਮੇਲ ਮਾਮਲਾ

ਫਾਜ਼ਿਲਕਾ ਦੇ ਜਲਾਲਾਬਾਦ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਗਿਰੋਹ ਵੱਲੋਂ ਲੋਕਾਂ ਨਾਲ ਬਲੈਕਮੇਲ ਕਰ ਉਨ੍ਹਾਂ ਤੋਂ ਪੈਸੇ ਲੁੱਟੇ ਜਾਂਦੇ ਸਨ। ਲੋਕਾਂ ਨੂੰ ਰੇਪ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਪੈਸੇ ਲੁੱਟਦਾ ਸੀ ਇਹ ਗਿਰੋਹ

ਬਲੈਕਮੇਲ ਕਰ ਲੋਕਾਂ ਤੋਂ ਪੈਸੇ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, 3 ਕਾਬੂ

author img

By

Published : Mar 1, 2020, 9:15 AM IST

ਜਲਾਲਾਬਾਦ: ਜ਼ਿਲ੍ਹਾ ਫਾਜ਼ਿਲਕਾ ਦੀ ਜਲਾਲਾਬਾਦ ਪੁਲਿਸ ਨੇ ਬਲੈਕਮੇਲ ਕਰ ਰੇਪ ਦੇ ਇਲਜ਼ਾਮ ਵਿੱਚ ਫਸਾਉਣ ਦੀ ਧਮਕੀ ਦੇਣ ਵਾਲੇ 2 ਪੱਤਰਕਾਰਾਂ ਸਮੇਤ 7 ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ 'ਚ 3 ਔਰਤਾਂ ਵੀ ਸ਼ਾਮਿਲ ਹਨ। ਇਸ ਗਰੋਹ ਦੇ 3 ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਬਲੈਕਮੇਲ ਕਰ ਲੋਕਾਂ ਤੋਂ ਪੈਸੇ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, 3 ਕਾਬੂ

ਇਸ ਗਰੋਹ ਦਾ ਪਰਦਾਫਾਸ਼ ਕਰਨ ਵਾਲੇ ਪ੍ਰਦੀਪ ਕੁਮਾਰ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1 ਵਕੀਲ ਅਤੇ 2 ਪੱਤਰਕਾਰ ਉਨ੍ਹਾਂ ਦੇ ਸੌਹਰੇ ਨੂੰ ਬਲੈਕਮੇਲ ਕਰ ਰੇਪ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਰਹੇ ਸਨ ਅਤੇ 2 ਲੱਖ ਦੀ ਫਿਰੌਤੀ ਦੀ ਮੰਗ ਕਰ ਰਹੇ ਸਨ।

ਇਸ ਦੇ ਚਲਦਿਆਂ ਉਨ੍ਹਾਂ ਨੇ ਜਲਾਲਾਬਾਦ ਸਿਟੀ ਥਾਨਾ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਇਨ੍ਹਾਂ ਨੂੰ 1 ਲੱਖ ਰੁਪਏ ਸਣੇ 3 ਆਰੋਪੀਆਂ ਨੂੰ ਮੌਕੇ 'ਤੇ ਫੜ ਲਿਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਦੋਸ਼ੀ ਮੇਰੇ ਸੌਹਰੇ ਦੀਵਾਨ ਚੰਦ ਨੂੰ ਲਗਾਤਾਰ ਧਮਕੀਆਂ ਦਿੰਦੇ ਆ ਰਹੇ ਸਨ ਕਿ ਜੇਕਰ ਰਾਜੀਨਾਮਾ ਨਾ ਕੀਤਾ ਉਨ੍ਹਾਂ ਨੂੰ ਜੇਲ੍ਹ ਹੋ ਜਾਵੇਗੀ।

ਇਹ ਵੀ ਪੜ੍ਹੋ: ਨਿਰਭਯਾ ਕੇਸ: ਫਾਂਸੀ 'ਤੇ ਰੋਕ ਲਗਾਉਣ ਲਈ ਦੋਸ਼ੀ ਪੁੱਜੇ ਹਾਈ ਕੋਰਟ

ਇਸ ਮਾਮਲੇ ਬਾਰੇ ਜਲਾਲਾਬਾਦ ਦੇ ਡੀਐਸਪੀ ਜਸਪਾਲ ਸਿੰਘ ਨੇ ਪ੍ਰੈਸ ਕਾਨਫ਼ਰੰਸ ਕਰਦਿਆ ਪੱਤਰਕਾਰਾਂ ਨੂੰ ਦੱਸਿਆ ਕਿ 7 ਲੋਕਾਂ ਦੇ ਗਰੋਹ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਜੋ ਲੋਕਾਂ ਨੂੰ ਬਲੈਕਮੇਲ ਕਰ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕਰਦੇ ਸਨ।

ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਕਈ ਲੋਕਾਂ ਨਾਲ ਬਲੈਕਮੇਲ ਕਰ ਪੈਸੇ ਲੁੱਟੇ ਹਨ। ਅਬੋਹਰ ਪੁਲਿਸ ਵੱਲੋਂ ਉਨ੍ਹਾਂ ਲੋਕਾਂ ਬਾਰੇ ਜਲਾਲਾਬਾਦ ਪੁਲਿਸ ਤੋਂ ਜਾਣਕਾਰੀ ਲਈ ਗਈ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਇਸ ਗਿਰੋਹ ਨੇ ਅਬੋਹਰ ਦੇ ਵੀ ਕਈ ਲੋਕਾਂ ਤੋਂ ਇਸੇ ਤਰੀਕੇ ਪੈਸੇ ਲੁੱਟੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.