ਫਾਜ਼ਿਲਕਾ : ਦੇਸ਼ ਵਿਚ ਲਗਾਤਾਰ ਵਧ ਰਹੇ ਅਤਿਵਾਦੀ ਹਮਲਿਆਂ (Terrorist attacks) ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਕਰਕੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ (Security agencies) ਭਵਿੱਖ ਦੇ ਖ਼ਤਰੇ ਨੂੰ ਭਾਂਪਦੇ ਹੋਏ ਅੱਗੇ ਤੋਂ ਹੋਰ ਮੁਸਤੈਦ ਹੋ ਗਈਆਂ ਹਨ।
ਜੇਕਰ ਗੱਲ ਕਰੀਏ ਪੰਜਾਬ ਦੀ ਜਿਸਦਾ ਜੀ ਦੀ ਸਰਹੱਦ ਪਾਕਿਸਤਾਨ (Border Pakistan) ਨਾਲ ਲੱਗਦੀ ਹੋਣ ਕਰਕੇ ਇੱਥੋਂ ਵੀ ਅਤਿਵਾਦੀ ਗਤੀਵਿਧੀਆਂ ਦਾ ਲਗਾਤਾਰ ਜਾਰੀ ਹੈ। ਪੰਜਾਬ ਵਿੱਚ ਪਾਕਿਸਤਾਨ ਦੀ ਸ਼ਹਿ 'ਤੇ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਬੀਤੇ ਦਿਨ ਫਾਜ਼ਿਲਕਾ ਦੇ ਬਾਰਡਰ 'ਤੇ ਸਥਿਤ ਜਲਾਲਾਬਾਦ ਵਿੱਚ ਵੀ ਮੋਟਰਸਾਇਕਲ 'ਤੇ ਬੰਬ ਲਗਾ ਕੇ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਜਾਂਦੀ ਜਾ ਸੀ ਤਾਂ ਅਚਾਨਕ ਬੰਬ ਦੇ ਫਟ ਜਾਣ ਕਾਰਨ ਜਿੱਥੇ ਸਾਜਿਸ਼ ਕਰਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਥੇ ਲੋਕਾਂ ਦਾ ਵੀ ਬਚਾਅ ਹੋ ਗਿਆ ਹੈ। ਜਿਸ ਦੇ ਚਲਦੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਦੇਸ਼ ਵਿੱਚ ਵਾਪਰ ਰਹੀਆਂ ਅੱਤਵਾਦੀ ਘਟਨਾਵਾਂ ਨੂੰ ਲੈ ਕੇ ਜ਼ਿਲ੍ਹਾ ਫਾਜ਼ਿਲਕਾ 'ਚ ਬਾਰਡਰ 'ਤੇ ਕੰਡਿਆਲੀ ਤਾਰ ਦੇ ਨਜ਼ਦੀਕੀ ਪਿੰਡਾਂ ਵਿੱਚ ਵਸਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੈ। ਜੇਕਰ ਗੱਲ ਕਰੀਏ ਜਲਾਲਾਬਾਦ ਦੇ ਸ਼ਹਿਰ ਵਾਸੀਆਂ ਦੀ ਤਾਂ ਬੰਬ ਬਲਾਸਟ ਦੀ ਘਟਨਾ ਨੂੰ ਲੈ ਕੇ ਉਨ੍ਹਾਂ ਦੇ ਮਨ ਵਿਚ ਡਰ ਦਾ ਮਾਹੌਲ ਬਣਿਆ ਹੈ।
ਇਹ ਵੀ ਪੜ੍ਹੋ: BSF ਦਾ ਦਾਇਰਾ ਵਧਾਉਣ ’ਤੇ ਸਰਹੱਦੀ ਲੋਕਾਂ ਦੀ ਇਹ ਹੈ ਪ੍ਰਤੀਕ੍ਰਿਰਿਆ
ਬਾਰਡਰ ਪੱਟੀ 'ਤੇ ਵਸੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਅੱਤਿਵਾਦ ਦਿੱਤੀਆਂ ਵਧ ਰਹੀਆਂ ਘਟਨਾਵਾਂ 'ਤੇ ਲਗਾਮ ਕੱਸਣ ਲਈ ਸਖਤ ਤੋਂ ਸਖਤ ਕਦਮ ਚੁੱਕੇ ਜਾਣ ਤਾਂ ਜੋ ਦੇਸ਼ ਦੇ ਹਰੇਕ ਵਾਸੀ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣੀ ਰਹੇ।