ਫਾਜ਼ਿਲਕਾ: ਸਬ ਡਵੀਜ਼ਨ ਅਬੋਹਰ ਦੇ ਅਧੀਨ ਪੈਂਦੇ ਪਿੰਡ ਕੁੰਡਲ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਸ਼ਾਰਟ ਸਰਕਟ ਹੋਣ ਨਾਲ ਖੇਤਾਂ ਵਿਚ ਅੱਗ ਲੱਗ ਗਈ। ਇਸ ਭਿਆਨਕ ਲੱਗੀ ਅੱਗ ਨਾਲ ਪੱਚੀ ਕਿੱਲੇ ਨਾੜ ਸੜ ਕੇ ਸੁਆਹ ਹੋ ਗਿਆ ਅਤੇ ਦਸ ਕਿੱਲਿਆਂ ਵਿੱਚ ਲੱਗੇ ਸਫੈਦੇ ਅੱਗ ਨਾਲ ਝੁਲਸ ਗਏ।
ਜਦੋਂ ਇਸ ਸਬੰਧ ਵਿਚ ਨਜ਼ਦੀਕੀ ਘਰਾਂ ਨੂੰ ਪਤਾ ਲੱਗਾ ਤਾਂ ਮੌਕੇ ’ਤੇ ਇਕੱਠਿਆਂ ਹੋ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਬਿਗ੍ਰੇਡ ਨੂੰ ਬੁਲਾਇਆ ਗਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਵਿਚ ਇਕ ਬਿਜਲੀ ਦੀ ਤਾਰ ਜੋ ਨੀਵੀਂ ਹੋ ਕੇ ਗੁਜ਼ਰਦੀ ਹੈ ਉਸ ਰਾਹੀਂ ਸ਼ਾਰਟ ਸਰਕਟ ਹੋਇਆ ਹੈ ਜਿਸ ਦੇ ਚੱਲਦੇ ਉਨ੍ਹਾਂ ਦੇ ਖੇਤਾਂ ਨੂੰ ਅੱਗ ਲੱਗੀ।
ਇਸ ਵਿੱਚ ਸੁਖ਼ਦ ਖਬਰ ਇਹ ਰਹੀ ਕਿ ਖੇਤਾਂ ਦੀ ਨਾਲ ਲੱਗਦੀ ਵਸੋਂ ਤਕ ਅੱਗ ਨਾ ਪੁੱਜਣ ਕਰਕੇ ਉਨ੍ਹਾਂ ਦੇ ਘਰਾਂ ਦਾ ਬਚਾਅ ਹੋ ਗਿਆ।
ਮੌਕੇ ਤੇ ਪਹੁੰਚੇ ਫਾਇਰ ਅਫ਼ਸਰ ਨੇ ਦੱਸਿਆ ਕੀ ਉਨ੍ਹਾਂ ਨੂੰ ਜਦੋਂ ਇਸ ਸਬੰਧ ਵਿਚ ਫੋਨ ਤੇ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਗਿਆ ਜਿਸ ਦੇ ਚਲਦੇ ਵੱਡਾ ਨੁਕਸਾਨ ਹੋਣੋਂ ਬਚ ਗਿਆ ਹੈ।
ਇਹ ਵੀ ਪੜ੍ਹੋ: ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿੱਖ ਜਥੇਬੰਦੀਆਂ ਨੇ ਕੀਤਾ ਸਨਮਾਨਿਤ