ਫਾਜ਼ਿਲਕਾ: ਅਬੋਹਰ ਦੀ ਨਵੀਂ ਆਬਾਦੀ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਫਾਇਨੈਂਸਰ ਦੇ 13 ਸਾਲ ਦੇ ਮੁੰਡੇ ਅਰਮਾਨ ਨੂੰ 17 ਅਕਤੂਬਰ ਨੂੰ ਅਗਵਾ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਡੇਢ ਮਹੀਨਾ ਲੰਘ ਜਾਣ ਬਾਅਦ ਅਗਵਾ ਮੁੰਡੇ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਪੁਲਿਸ ਨੇ ਪਵਨ ਅਤੇ ਸੁਨੀਲ ਕੁਮਾਰ ਨੂੰ ਅਗਵਾ ਕਰ ਬੱਚੇ ਦਾ ਕੱਤਲ ਕਰਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਬੱਚੇ ਦੀ ਦੇਹ ਨੂੰ ਬਰਾਮਦ ਕਰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾਇਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਅਰਮਾਨ ਦਾ ਪਿਤਾ ਫਾਇਨੇਂਸ ਦਾ ਕੰਮ ਕਰਦਾ ਹੈ। ਇਸ ਕਾਰਨ ਕਿਡਨੈਪਰ ਵੱਡੀ ਰਕਮ ਵਸੂਲਨਾ ਚਾਹੁੰਦੇ ਸਨ। ਪਰ ਕਿਡਨੈਪ ਕਰਨ ਦੇ ਦੂੱਜੇ ਹੀ ਦਿਨ ਉਨ੍ਹਾਂ ਨੇ ਬੱਚੇ ਦਾ ਕਤਲ ਕਰ ਲਾਸ਼ ਨੂੰ ਜ਼ਮੀਨ ਵਿੱਚ ਦਬਾ ਦਿੱਤੀ ਸੀ।
ਇਸ ਮਾਮਲੇ 'ਚ ਮ੍ਰਿਤਕ ਮੁੰਡੇ ਦੇ ਪਿਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਅਬੋਹਰ ਪੁਲਿਸ ਨੇ ਸੂਚਨਾ ਦਿੱਤੀ ਕਿ ਉਹ ਆਪਣੇ ਨਾਲ ਕੁੱਝ ਲੋਕਾਂ ਨੂੰ ਲੈ ਕੇ ਥਾਣੇ ਆਉਣ ਤਾਂ ਥਾਣੇ ਪੁੱਜਣ 'ਤੇ ਵੇਖਿਆ ਕਿ ਸੁਨੀਲ ਅਤੇ ਪਵਨ ਕੁਮਾਰ ਨੂੰ ਬੈਠਾ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਦੋਹਾਂ ਤੋਂ ਸਖ਼ਤ ਪੁੱਛ-ਗਿਛ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਮੁਲਜ਼ਮਾਂ ਨੇ ਹੀ ਮੇਰੇ ਬੇਟੇ ਨੂੰ ਅਗਵਾ ਕਰਕੇ ਉਸ ਦਾ ਕੱਤਲ ਕੀਤਾ ਹੈ ।