ਸ੍ਰੀ ਫਤਿਹਗੜ੍ਹ ਸਾਹਿਬ: ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਸਮਾਜ ਸੇਵੀ ਤੇ ਸਰਕਾਰ ਲੋਕਾਂ ਦੀ ਮਦਦ (Help) ’ਚ ਲੱਗੀ ਹੋਈ ਹੈ ਉਥੇ ਹੀ ਲੋਕ ਇਸ ਬਿਮਾਰੀ ਤੋਂ ਡਰ ਇਸ ਨੂੰ ਲਕੋ ਵੀ ਰਹੇ ਹਨ। ਇਸ ਦੌਰਾਨ ਲੋਕਾਂ ਦੌਰਾਨ ਲੋਕਾਂ ਦੇ ਡਰ ਨੂੰ ਦੂਰ ਕਰਨ ਲਈ ਆਮ ਆਮਦੀ ਪਾਰਟੀ ਨੇ ਮੈਡੀਕਲ ਸਹੂਲਤ ਟੋਲ ਫ੍ਰੀ ਨੰਬਰ (Toll free number) ਜਾਰੀ ਹੈ ਜਿਸ ’ਤੇ ਲੋਕ ਫੋਨ ਕਰ ਕੋਈ ਵੀ ਜਾਣਕਾਰੀ ਲੈ ਸਕਦੇ ਹਨ। ਸਿਹਤ ਪ੍ਰਤੀ ਜਾਗਰੂਕ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ 782-727-5743 ਟੋਲ ਫ੍ਰੀ ਨੰਬਰ (Toll free number) ਜਾਰੀ ਕੀਤਾ ਗਿਆ।
ਇਹ ਵੀ ਪੜੋ: Akali Dal ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਗਿਆ ਵਾਧਾ
ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਅਜੇ ਸਿੰਘ ਲਿਬੜਾ ਨੇ ਪਾਰਟੀ ਵੱਲੋਂ ਦਿੱਤਾ ਗਿਆ ਟੋਲ ਫ੍ਰੀ ਨੰਬਰ (Toll free number) ਜਾਰੀ ਕਰਦਿਆਂ ਕਿਹਾ ਕਿ ਇਸ ਨੰਬਰ ਤੋਂ ਜਿੱਥੇ ਮੈਡੀਕਲ (Medical) ਨਾਲ ਸਬੰਧਤ ਸਾਰੀਆਂ ਸਹੂਲਤਾਂ ਪ੍ਰਤੀ ਜਾਣਕਾਰੀ ਮੁਹੱਈਆ ਕੀਤੀ ਜਾ ਸਕਦੀ ਹੈ, ਉੱਥੇ ਹੀ ਕੋਰੋਨਾ (Corona) ਪ੍ਰਭਾਵਤ ਲੋਕਾਂ ਨੂੰ ਲੰਗਰ ਤੱਕ ਦੀਆਂ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।
ਇਹ ਵੀ ਪੜੋ: Coronavirus: ਪਿੰਡ ਦੀ ਪੰਚਾਇਤ ਨੇ ਕਿਰਾਏਦਾਰਾਂ ਦੇ ਸਸਕਾਰ ਕਰਨ ’ਤੇ ਲਾਈ ਰੋਕ