ETV Bharat / state

ਸ੍ਰੀ ਫ਼ਤਿਹਗੜ ਸਾਹਿਬ ਦੇ 4 ਧਾਰਮਿਕ ਸਥਾਨਾ 'ਤੇ ਚੋਰਾਂ ਨੇ ਕੀਤੀ ਲੁੱਟ

ਸ੍ਰੀ ਫ਼ਤਿਹਗੜ ਸਾਹਿਬ ਦੇ ਵੱਖ-ਵੱਖ ਪਿੰਡ ਦੇ ਧਾਰਮਿਕ ਸਥਾਨਾ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਚੋਰ ਇੱਕੋਂ ਰਾਤ 'ਚ 4 ਥਾਂਵਾਂ 'ਤੇ ਚੋਰੀ ਕਰ ਫ਼ਰਾਰ ਹੋ ਗਏ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆ ਵਿਰੁੱਧ ਛੇਤੀ ਕਾਰਵਾਈ ਕੀਤੀ ਜਾਵੇ।

author img

By

Published : Aug 28, 2019, 11:54 PM IST

ਫ਼ੋਟੋ।

ਸ੍ਰੀ ਫ਼ਤਿਹਗੜ ਸਾਹਿਬ: ਜ਼ਿਲ੍ਹੇ ਦੇ ਵੱਖ-ਵੱਖ ਪਿੰਡ ਦੇ ਧਾਰਮਿਕ ਸਥਾਨਾਂ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਇੱਕੋਂ ਰਾਤ 'ਚ ਚੋਰ ਚੋਰੀ ਕਰਕੇ ਫ਼ਰਾਰ ਹੋ ਗਏ ਹਨ। ਜਾਣਕਾਰੀ ਮੁਤਾਬਕ ਪਹਿਲੀ ਵਾਰਦਾਤ ਵਿੱਚ ਪਿੰਡ ਦੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਨੂੰ ਨਿਸ਼ਾਨਾ ਬਣਾਇਆ ਗਿਆ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਜਮੇਰ ਸਿੰਘ ਨੇ ਦੱਸਿਆ ਕਿ ਘਟਨਾ ਰਾਤੀ ਲਗਭਗ 1:30 ਵਜੇਂ ਵਾਪਰੀ ਹੈ।

ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ 3 ਵਿਅਕਤੀ ਸ਼ਰੇਆਮ ਗੁਰੂ ਕੀ ਗੋਲਕ ਚੁੱਕ ਕੇ ਲੈ ਜਾਂਦੇ ਵਿਖਾਈ ਦੇ ਰਹੇ ਹਨ।ਗੁਰਦੁਆਰਾ ਸਾਹਿਬ ਦੇ ਵਾਈਸ ਪ੍ਰਧਾਨ ਗੁਰਨੇਕ ਸਿੰਘ ਨੇ ਦੱਸਿਆ ਕਿ ਗੋਲਕ ਵਿੱਚ ਲਗਭਗ 60 ਹਜ਼ਾਰ ਰੁਪਏ ਦੀ ਨਕਦੀ ਹੋਣ ਦਾ ਅਨੁਮਾਨ ਹੈ। ਗ੍ਰੰਥੀ ਸਿੰਘ ਨੇ ਦੱਸਿਆ ਕਿ ਘਟਨਾ ਵੇਲੇ ਉਸ ਦੀ ਅੱਖ ਖੁਲ੍ਹ ਗਈ ਸੀ, ਪਰ ਚੋਰਾਂ ਕੋਲ ਤੇਜਧਾਰ ਹਥਿਆਰ ਹੋਣ ਕਾਰਨ ਉਸ ਨੇ ਚੁੱਪ ਰਹਿਣ ਵਿੱਚ ਹੀ ਆਪਣਾ ਭਲਾ ਸਮਝਿਆ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਚੋਰੀ ਸਬੰਧੀ ਪਿੰਡ 'ਚ ਅਨਾਉਸਮੈਂਟ ਕਰ ਦਿੱਤੀ ਗਈ।

ਦੂਜੀ ਘਟਨਾ ਵਿੱਚ ਪਿੰਡ ਵਾਸੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਰਾਤੀ ਲਗਭਗ ਡੇਢ ਵਜੇ ਦੇ ਕਰੀਬ ਪਿੰਡ ਵਿੱਚ ਸਥਿਤ ਸਿੰਘ ਸ਼ਹੀਦਾਂ ਤੋਂ ਚੋਰਾਂ ਨੇ ਗੱਲਾ ਤੋੜ ਕੇ ਉਸ ਵਿਚੋਂ ਨਕਦੀ ਕੱਢ ਲਈ। ਪਿੰਡ ਵਾਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹੀ ਚੋਰਾਂ ਨੇ ਪਿੰਡ ਭਾਊ ਸਾਊ ਦੀ ਸਮਾਧ ਦਾ ਗੱਲਾ ਤੋੜ ਕੇ ਚੋਰੀ ਕੀਤੀ ਹੈ। ਇਸੇ ਤਰਾਂ ਤੀਜੀ ਘਟਨਾ ਨਾਲ ਸਿੱਧ ਬਾਬਾ ਦੀ ਸਮਾਧ ਤੋਂ ਵੀ ਚੋਰੀ ਕੀਤੀ ਹੈ। ਇਵੇਂ ਹੀ ਚੋਥੀ ਘਟਨਾ ਵਿੱਚ 2 ਮੋਟਰਾਂ ਦੇ ਤਾਲ਼ੇ ਤੋੜ ਗਏ ਅਤੇ ਮੋਟਰਾਂ ਅੰਦਰ ਪਿਆ ਸਾਮਾਨ ਤੇ ਹੱਥ ਸਾਫ਼ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲਿਆ ਵਿਰੁੱਧ ਜਲਦ ਕਾਰਵਾਈ ਕੀਤੀ ਜਾਵੇ।

Intro:ਜ਼ਿਲੇ ਦੇ ਪਿੰਡ ਰੈਲੀ ਵਿਖੇ ਇਕੋ ਰਾਤ  ਨੂੰ ਚਾਰ ਧਾਰਮਿਕ ਸਥਾਨਾ  'ਤੇ ਗੋਲਕਾਂ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Body:CHORI IN FGS

ਜ਼ਿਲੇ ਦੇ ਪਿੰਡ ਰੈਲੀ ਵਿਖੇ ਇਕੋ ਰਾਤ ਨੂੰ ਚਾਰ ਧਾਰਮਿਕ  ਸਥਾਨਾ  'ਤੇ ਗੋਲਕਾਂ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪਹਿਲੀ ਵਾਰਦਾਤ ਵਿਚ ਪਿੰਡ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਨੂੰ ਨਿਸ਼ਾਨਾ ਬਣਾਇਆ ਗਿਆ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਜਮੇਰ ਸਿੰਘ ਨੇ ਦੱਸਿਆ ਕਿ ਘਟਨਾ ਰਾਤੀ ਲਗਭਗ 1:30 ਮਿੰਟ 'ਤੇ ਵਾਪਰੀ ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਬ  ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਤਿੰਨ ਵਿਅਕਤੀ ਸ਼ਰੇਆਮ ਗੁਰੂ ਕੀ ਗੋਲਕ ਚੁੱਕ ਕੇ ਲੈ ਜਾਂਦੇ ਦਿਖਾਈ ਦੇ ਰਹੇ ਹਨ। ਗੁਰਦੁਆਰਾ ਸਾਹਿਬ ਦੇ ਵਾਈਸ ਪ੍ਰਧਾਨ ਗੁਰਨੇਕ ਸਿੰਘ ਨੇ ਦੱਸਿਆ ਕਿ ਗੋਲਕ ਵਿਚ ਲਗਭਗ 60 ਹਜਾਰ ਰੁਪਏ ਦੀ ਨਕਦੀ ਹੋਣ ਦਾ ਅਨੁਮਾਨ ਹੈ ਗ੍ਰੰਥੀ ਸਿੰਘ  ਨੇ  ਦੱਸਿਆ  ਕਿ ਘਟਨਾ ਵੇਲੇ ਉਸ  ਦੀ  ਅੱਖ ਖੁਲ੍ਹ ਗਈ ਸੀ ਪਰ ਚੋਰਾਂ ਕੋਲ ਤੇਜਧਾਰ ਹਥਿਆਰ ਹੋਣ ਕਾਰਨ ਉਸ ਨੇ ਚੁੱਪ ਰਹਿਣ ਵਿਚ ਹੀ ਆਪਣਾ ਭਲਾ ਸਮਝਿਆ ਮਗਰੋਂ ਗੁਰਦੁਆਰਾ ਸਾਹਿਬ ਤੋਂ ਇਸ ਚੋਰੀ ਸਬੰਧੀ ਅਨਾਉਸਮੈਂਟ ਕਰ ਦਿੱਤੀ।

                         ਦੂਜੀ ਘਟਨਾ ਵਿਚ ਪਿੰਡ ਵਾਸੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਰਾਤੀ ਲਗਭਗ ਡੇਢ ਵਜੇ ਦੇ ਕਰੀਬ ਪਿੰਡ ਵਿਚ ਸਥਿਤ ਸਿੰਘ ਸ਼ਹੀਦਾਂ ਤੋਂ ਚੋਰਾਂ ਨੇ ਗੱਲਾ ਤੋੜ ਕੇ ਉਸ ਵਿਚੋਂ ਨਕਦੀ ਕੱਢ ਲਈ ਹੈ।

                        ਪਿੰਡ ਵਾਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹੀ ਚੋਰਾਂ ਨੇ ਪਿੰਡ ਭਾਊ ਸਾਊ ਦੀ ਸਮਾਧ ਦਾ ਗੱਲਾ ਤੋੜ ਕੇ ਚੋਰੀ ਕੀਤੀ ਹੈ। ਇਸੇ ਤਰਾਂ ਤੀਜੀ ਘਟਨਾ ਨਾਲ ਸਿੱਧ ਬਾਬਾ ਦੀ ਸਮਾਧ ਤੋਂ ਵੀ ਚੋਰੀ ਕੀਤੀ ਹੈ।

                 ਇਵੇਂ ਹੀ ਚੋਥੀ ਘਟਨਾ ਵਿਚ ਦੋ ਮੋਟਰਾਂ ਦੇ ਤਾਲ਼ੇ ਤੋੜ ਲਏ ਅਤੇ ਮੋਟਰਾਂ ਅੰਦਰ ਪਿਆ ਸਾਮਾਨ ਤੇ ਹੱਥ ਸਾਫ ਕਰ ਦਿੱਤਾ। ਪਿੰਡ ਵਾਸੀਆਂ  ਮੰਗ ਕੀਤੀ ਕਿ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲਿਆ ਖਿਲਾਫ ਕਾਰਵਾਈ ਕੀਤੀ ਜਾਵੇ।

Byte- ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਜਮੇਰ ਸਿੰਘ

Byte- ਗੁਰਦੁਆਰਾ ਸਾਹਿਬ ਦੇ ਵਾਈਸ ਪ੍ਰਧਾਨ ਗੁਰਨੇਕ ਸਿੰਘ

Byte- ਪਿੰਡ ਵਾਸੀ 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.