ਸ੍ਰੀ ਫਤਹਿਗੜ੍ਹ ਸਾਹਿਬ: ਜ਼ਿਲ੍ਹਾ ਫਤਿਹਗੜ੍ਹ ਸਾਹਿਬ (Fatehgarh Sahib Crime News) ਵਿੱਚ ਲੁਟੇਰਿਆਂ ਦੇ ਹੌਂਸਲੇ ਹਰ ਦਿਨ ਦੇ ਨਾਲ ਬੁਲੰਦ ਹੁੰਦੇ ਜਾ ਰਹੇ ਨੇ। ਲੁੱਟ ਦੀ ਵਾਰਦਾਤ (Robbery incident) ਨੂੰ ਕਦੇ ਚਿੱਟੇ ਦਿਨ ਅਤੇ ਕਦੇ ਰਾਤ ਨੂੰ ਸ਼ਰੇਆਮ ਲੁਟੇਰੇ ਅੰਜਾਮ ਦੇ ਰਹੇ ਨੇ। ਲੁਟੇਰਿਆਂ ਵਿੱਚ ਕਾਨੂੰਨ ਜਾਂ ਪੁਲਿਸ ਦਾ ਕੋਈ ਵੀ ਖੌਫ਼ ਨਜ਼ਰ ਨਹੀਂ ਆਉਂਦਾ। ਲੁੱਟ ਦਾ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਸਰਹੰਦ ਦੇ ਸਾਨੀਪੁਰ ਰੋਡ ਤੋਂ ਜਿੱਥੇ ਇੱਕ ਦੁਕਾਨਦਾਰ ਤੋਂ ਲੁੱਟ-ਖੋਹ ਕਰਨ ਦੇ ਲਈ ਤਿੰਨ ਲੁਟੇਰੇ ਮੋਟਰਸਾਈਕਲ ਉੱਤੇ ਆਏ ਅਤੇ ਦੁਕਾਨਦਾਰ ਨੂੰ ਡਰਾ-ਧਮਕਾ ਕੇ ਉਸ ਤੋਂ ਨਕਦੀ ਲੁੱਟ ਕੇ ਲੈ ਗਏ। ਇਹ ਸਾਰੀ ਘਟਨਾ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ।
ਗੰਨ ਪੁਆਇੰਟਟ ਉੱਤੇ ਲੁੱਟ: ਸਰਹਿੰਦ ਦੇ ਸਾਨੀਪੁਰ ਰੋਡ 'ਤੇ ਪਲਾਸਟਿਕ ਦੇ ਸਮਾਨ ਦੀ ਦੁਕਾਨ (Plastic goods shop) ਕਰਨ ਵਾਲੇ ਸਰੋਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਿੰਨ ਲੁਟੇਰੇ ਆਏ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਦੁਕਾਨਦਾਰ ਮੁਤਾਬਿਕ ਲੁਟੇਰਆਂ ਵਿੱਚੋਂ ਇੱਕ ਦੇ ਹੱਥ 'ਚ ਰਿਵਾਲਵਰ ਸੀ ਅਤੇ ਇੱਕ ਦੇ ਹੱਥ 'ਚ ਤੇਜ਼ਧਾਰ ਹਥਿਆਰ ਸੀ। ਉਹਨਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਅਤੇ ਗੰਨ ਪੁਆਇੰਟ ਉੱਤੇ ਉਸ ਕੋਲੋਂ ਕਰੀਬ ਢਾਈ ਤਿੰਨ ਹਜ਼ਾਰ ਰੁਪਏ ਦੀ ਨਕਦੀ (Three thousand rupees cash looted) ਖੋਹ ਲਈ 'ਤੇ ਫਰਾਰ ਹੋ ਗਏ।
- Punjab Govt VAT Scheme: ਸਰਕਾਰ ਦੇ ਫੈਸਲੇ ਨਾਲ ਖਿੜੇ ਵਪਾਰੀਆਂ ਦੇ ਚਿਹਰੇ, ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ, ਜਾਣੋ ਕੀ ਹੋਵੇਗਾ ਫਾਇਦਾ
- Congress On AAP: ਕਾਂਗਰਸ ਦਾ ਆਮ ਆਦਮੀ ਪਾਰਟੀ ਉੱਤੇ ਗੰਭੀਰ ਇਲਜ਼ਾਮ, ਕਿਹਾ-ਪਾਰਟੀ ਬੇਲੋੜੇ ਵਿਵਾਦਾਂ ਨਾਲ ਕਰ ਰਹੀ ਸੂਬੇ ਦਾ ਪੈਸਾ ਬਰਬਾਦ
- Councilor Of Aam Aadmi Party: 'ਆਪ' ਕੌਂਸਲਰ ਹੀ ਨਿਕਲਿਆ ਸੱਟੇਬਾਜ਼ੀ ਦਾ ਮਾਸਟਰਮਾਈਂਡ, ਸੱਟੇਬਾਜ਼ਾਂ ਨੇ ਗ੍ਰਿਫ਼ਤਾਰੀ ਮਗਰੋਂ ਕੀਤਾ ਖੁਲਾਸਾ
ਲੁੱਟ ਸੀਸੀਟੀਵੀ 'ਚ ਕੈਦ: ਦੁਕਾਨਦਾਰ ਨੇ ਦੱਸਿਆ ਕਿ ਘਟਨਾ ਸਥਾਨ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ 'ਚ ਲੁਟੇਰੇ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਸਾਫ ਦਿਖਾਈ ਦੇ ਰਹੇ ਹਨ। ਜਿਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾ ਰਿਹਾ ਸੀ। ਇਹ ਤਿੰਨ ਲੁਟੇਰੇ ਇੱਕ ਮੋਟਰਸਾਈਕਲ ਉੱਤੇ ਸਵਾਰ ਹੋਕੇ ਆਏ ਸਨ। ਜਿਸ ਦੇ ਵਿੱਚੋਂ ਇੱਕ ਮੁਲਜ਼ਮ ਮੋਟਰਸਾਈਕਲ ਸਟਾਰਟ ਕਰਕੇ ਖੜ੍ਹਾ ਸੀ ਅਤੇ ਦੋ ਲੁਟੇਰੇ ਉਸ ਦੇ ਕੋਲ ਆਏ ਜਿਹਨਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਇੱਕ ਦੇ ਕੋਲ ਤੇਜ਼ਧਾਰ ਹਥਿਆਰ ਸੀ ਅਤੇ ਦੂਜੇ ਕੋਲ ਇੱਕ ਰਿਵਾਲਵਰ ਸੀ। ਲੁਟੇਰਿਆਂ ਵੱਲੋਂ ਉਸ ਨੂੰ ਡਰਾਇਆ ਗਿਆ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਪੀੜਤ ਨੇ ਮੰਗ ਕੀਤੀ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। (Robbery in Sri Fatehgarh Sahib)