ਫ਼ਤਿਹਗੜ੍ਹ ਸਾਹਿਬ: ਸਾਂਸਦ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਵਿਖੇ 'ਆਪ' ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ 'ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ ਹੈ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਰਕਾਰ ਦੇ ਖ਼ਿਲਾਫ਼ ਕੋਈ ਬੋਲਦਾ ਹੈ ਉਸ 'ਤੇ ਪਰਚੇ ਕਰਵਾ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਥਾਣੇ 'ਚ ਬੰਦੇ ਗੋਲੀਆਂ ਮਾਰ ਰਹੇ ਹਨ ਇਸ ਤੋਂ ਮਾੜੀ ਹਲਾਤ ਕੀ ਹੋ ਸਕਦੀ ਹੈ। ਮਾਨ ਨੇ ਕਿਹਾ ਕਿ ਪਹਿਲਾਂ ਤਾਂ ਪੰਜਾਬ 'ਚ ਮੁੰਡੇ ਹੀ ਨਸ਼ੇ ਨਾਲ ਮਰ ਰਹੇ ਸੀ ਹੁਣ ਤਾਂ ਲੜਕੀਆਂ ਵੀ ਪੰਜਾਬ 'ਚ ਨਸ਼ੇ ਦੀ ਚਪੇਟ ਵਿੱਚ ਆ ਚੁੱਕੀਆ ਹਨ। ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਸੂਬੇ ਦੀ ਜਵਾਨੀ ਨੂੰ ਬਚਾ ਲਿਆ ਜਾਵੇ ਜਿਸ ਲਈ ਉਹ ਸਰਕਾਰ ਦਾ ਸਾਥ ਦੇਣ ਲਈ ਤਿਆਰ ਹਨ।
ਇਹ ਵੀ ਪੜ੍ਹੋ- ਦਲਜੀਤ ਚੀਮਾ ਨੇ ਕਾਂਗਰਸ 'ਤੇ ਕੀਤੇ ਤਿੱਖੇ ਵਾਰ, ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਘੇਰਿਆ
ਇਸ ਤੋਂ ਇਲਾਵਾ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰਿਆਣਾ 'ਚ 90 ਸੀਟਾਂ 'ਤੇ ਅਪਣੇ ਦਮ 'ਤੇ ਚੋਣਾਂ ਲੜੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਖਪਾਲ ਸਿੰਘ ਖਹਿਰਾ 'ਤੇ ਸ਼ਬਦੀ ਹਮਲਾ ਬੋਲਦੇ ਕਿਹਾ ਕਿ ਜੇ ਉਨ੍ਹਾਂ 'ਚ ਦਮ ਹੈ ਤਾਂ ਉਹ ਆਮ ਆਦਮੀ ਦਾ ਚੋਣ ਨਿਸ਼ਾਨ ਛੱਡ ਕੇ ਅਪਣੇ ਬਲ ਬੂਤੇ 'ਤੇ ਚੋਣ ਲੜਣ।