ਸ੍ਰੀ ਫ਼ਤਹਿਗੜ੍ਹ ਸਾਹਿਬ : ਪੰਜਾਬ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਣ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ, ਜਿਸ ਦੇ ਨਾਲ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਉਥੇ ਹੀ ਤੇਜ਼ ਬਰਸਾਤ ਦੇ ਕਾਰਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਵਿੱਚ ਵੀ ਹੜ੍ਹ ਵਰਗੇ ਹਾਲਾਤ ਦਾ ਖਤਰਾ ਬਣਿਆ ਹੋਇਆ ਹੈ। ਸਰਹਿੰਦ ਸ਼ਹਿਰ ਵਿੱਚ ਇਸੇ ਤਰ੍ਹਾਂ ਦੇ ਹਾਲਾਤ ਹਨ, ਜਿਸ ਦਾ ਜਾਇਜ਼ਾ ਲੈਣ ਦੇ ਲਈ ਕਾਂਗਰਸ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਐਮਪੀ ਅਮਰ ਸਿੰਘ ਸਰਹਿੰਦ ਵਿਖੇ ਪਹੁੰਚੇ।
ਸਰਹਿੰਦ ਨਜ਼ਦੀਕ ਇਲਾਕਿਆਂ ਦੇ ਹਾਲਾਤ ਠੀਕ ਨਹੀਂ : ਇਸ ਮੌਕੇ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਕਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੂੰ ਬਲਾਕ ਪ੍ਰਧਾਨਾਂ ਨੇ ਸਰਹਿੰਦ ਦੇ ਹਾਲਾਤ ਬਾਰੇ ਦੱਸਿਆ ਸੀ ਕਿ ਸਰਹਿੰਦ ਦੇ ਵਿਚ ਮੀਂਹ ਕਾਰਨ ਪਾਣੀ ਬਹੁਤ ਜਮ੍ਹਾ ਹੋ ਗਿਆ ਸੀ, ਜਿਸ ਨਾਲ ਸਰਹਿੰਦ ਦੇ ਮਾੜੇ ਹਾਲਾਤ ਬਣੇ ਹੋਏ ਹਨ। ਜਿਥੇ ਪਹੁੰਚਕੇ ਉਹਨਾਂ ਵਲੋਂ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ ਤਿੰਨ ਦਿਨ ਤੋਂ ਹਾਲਾਤ ਕੁਝ ਠੀਕ ਨਹੀਂ ਹਨ, ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਝ ਕਲੋਨੀਆਂ ਦੇ ਵਿੱਚ ਲੋਕਾਂ ਨੂੰ ਸਹੂਲਤ ਨਹੀਂ ਦਿੱਤੀ ਜਾ ਰਹੀ, ਜਿਸ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੋਂ ਤਕ ਕਿ ਕਈ ਘਰਾਂ ਦੀਆਂ ਤਾਂ ਛੱਤਾਂ ਵੀ ਡਿੱਗ ਗਈਆਂ ਹਨ।
- Punjab Flood Update: ਪੰਜਾਬ ਦੇ ਕਈ ਇਲਾਕਿਆਂ ਵਿੱਚ ਰਾਹਤ, ਕਈ ਥਾਂ ਅਜੇ ਵੀ ਮੰਡਰਾ ਰਿਹੈ ਹੜ੍ਹਾਂ ਦਾ ਖ਼ਤਰਾ, ਹੁਣ ਤੱਕ 11 ਮੌਤਾਂ
- ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪੀੜਤਾਂ ਲਈ 71 ਕਰੋੜ 50 ਲੱਖ ਰੁਪਏ ਹੋਰ ਕਰਨਗੇ ਜਾਰੀ, ਮ੍ਰਿਤਕਾਂ ਦਾ ਵਾਰਿਸਾਂ ਨੂੰ ਰਾਹਤ ਫੰਡ 'ਚੋਂ ਰਾਸ਼ੀ ਜਾਰੀ ਕਰਨ ਦੇ ਨਿਰਦੇਸ਼
- Khanna News: ADC ਦੇ ਸੇਵਾ ਮੁਕਤ ਰੀਡਰ ਤੇ ਭਾਜਪਾ ਆਗੂ 'ਤੇ ਰਿਸ਼ਵਤਖੋਰੀ ਦਾ ਕੇਸ ਦਰਜ, ਇੰਤਕਾਲ ਬਦਲੇ ਲਏ ਸੀ ਸਾਢੇ ਤਿੰਨ ਲੱਖ ਰੁਪਏ
ਵਿਸ਼ਵਕਰਮਾ ਕਾਲੋਨੀ ਵਿੱਚ ਨੌਜਵਾਨ ਦੀ ਮੌਤ, ਘਰਾਂ ਵਿੱਚ ਇਕੱਠਾ ਹੋਇਆ 6-6 ਫੁੱਟ ਪਾਣੀ : ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਇਨ੍ਹਾਂ ਲੋਕਾਂ ਲਈ ਕੈਂਪ ਲਗਾਉਣੇ ਚਾਹੀਦੇ ਹਨ। ਲੋਕਾਂ ਦੇ ਲਈ ਰਾਸ਼ਨ, ਦੁੱਧ ਤੇ ਹੋਰ ਸਮਾਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਿਸ਼ਵਕਰਮਾ ਕਾਲੋਨੀ ਵਿੱਚ ਇੱਕ ਲੜਕੇ ਦੀ ਮੌਤ ਵੀ ਹੋਈ ਹੈ, ਪਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਲੋਕਾਂ ਨੂੰ ਸਹੂਲਤ ਦੇਣ ਤੱਕ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਘਰਾਂ ਦੇ ਵਿੱਚ 6-6 ਫੁੱਟ ਪਾਣੀ ਆ ਗਿਆ ਹੈ। ਵੜਿੰਗ ਨੇ ਕਿਹਾ ਕਿ ਜਿਥੇ ਪਾਣੀ ਵੱਧ ਹੈ ਉਥੇ ਜ਼ਰੂਰਤ ਦਾ ਸਮਾਨ ਜ਼ਰੂਰ ਪਹੁੰਚਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਤਿੰਨ ਦਿਨ ਤੋਂ ਬਾਅਦ ਵੀ ਕੋਈ ਅਧਿਕਾਰੀ ਨਹੀਂ ਪਹੁੰਚ ਰਿਹਾ।
ਸਰਕਾਰ ਨੂੰ ਕੀਤੀ ਟਿੱਪਣੀ : ਇਸ ਮੌਕੇ ਵੜਿੰਗ ਨੇ ਕਿਹਾ ਕਿ ਮੇਰੀ ਮਸ਼ਹੂਰੀਆਂ ਵਾਲੀ ਸਰਕਾਰ ਨੂੰ ਬੇਨਤੀ ਹੈ ਕਿ ਪਾਣੀ ਰੋਕਣਾ ਤੁਹਾਡੇ ਵੱਸ ਦੀ ਗੱਲ ਨਹੀਂ, ਇਹ ਮੰਨਦੇ ਹਾਂ, ਪਰ ਇਥੇ ਮੁੱਢਲੀਆਂ ਸਹੂਲਤਾਂ ਦੇਣਾ ਤੁਹਾਡਾ ਹੀ ਕੰਮ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਸਾਰਾ ਸਾਮਾਨ ਗਲ਼ ਗਿਆ, ਕੱਪੜੇ ਖਰਾਬ ਹੋ ਗਿਆ, ਪਰ ਇਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਬਹੁੜਿਆ। ਇਥੇ ਨਾ ਤਾਂ 3 ਦਿਨਾਂ ਤੋਂ ਬਿਜਲੀ ਆਈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਪਾਰਟੀ ਵੱਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਵਾਂਗੇ।