ਸ੍ਰੀ ਫਤਿਹਗੜ੍ਹ ਸਾਹਿਬ: ਅਕਾਲੀ ਦਲ ਦੇ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਰਹਿੰਦ ਵਿਖੇ ਇਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਦੇ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ ਦਲ ਪਾਰਟੀ ਦੇ ਵਿੱਚ ਸਾਰੇ ਨੇਤਾ ਅਤੇ ਵਰਕਰਾਂ ਨੂੰ ਬੋਲਣ ਦਾ ਅਧਿਕਾਰ ਹੈ। ਇਸੇ ਤਰ੍ਹਾਂ ਹੀ ਢੀਂਡਸਾ ਨੇ ਵੀ ਆਪਣੀ ਗੱਲ ਰਖੀ ਹੈ।
ਉਥੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਦੀ ਕਾਫੀ ਲੰਬੇ ਸਮੇਂ ਤੋਂ ਇਸ ਕਾਨੂੰਨ ਦੀ ਮੰਗ ਸੀ ਜੋ ਮੋਦੀ ਨੇ ਪੂਰੀ ਕੀਤੀ ਹੈ। ਜੋ ਵੀ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਆਏ ਹਨ ਉਨ੍ਹਾਂ ਨੂੰ ਨਾਗਰਿਕਤਾ ਪ੍ਰਾਪਤ ਹੋਵੇਗੀ, ਜਿਸਦੇ ਨਾਲ ਉਨ੍ਹਾਂ ਨੂੰ ਸਹੂਲਤਾਂ ਮਿਲਣਗੀਆਂ।
ਪਰ ਇਸ ਕਾਨੂੰਨ ਦੇ ਵਿੱਚ ਮੁਸਲਿਮ ਭਾਈਚਾਰੇ ਦਾ ਸ਼ਾਮਿਲ ਨਾ ਹੋਣ ਕਾਰਨ ਵਿਰੋਧੀ ਪਾਰਟੀਆਂ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਮੌਕਾ ਮਿਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਇਸ ਕਾਨੂੰਨ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਵੀ ਦਰਜ ਕਰ ਲਿਆ ਜਾਵੇ ਤਾਂ ਵਧੀਆਂ ਹੋਵੇਗਾ।
ਇਹ ਵੀ ਪੜੋ:ਸਫ਼ਰ-ਏ-ਸ਼ਹਾਦਤ ਤਹਿਤ ਗੁਰਦੁਆਰਾ ਸ਼ਾਹੀ ਟਿੱਬੀ ਦਾ ਇਤਿਹਾਸ
ਇਸ ਮੌਕੇ ਸ਼ਹੀਦੀ ਪੰਦਰਵਾੜੇ ਦੇ ਵਿੱਚ ਧਰਨਾ ਲਗਾਉਣ ਨੂੰ ਲੇਕੈ ਪੁੱਛੇ ਸਵਾਲ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਧਰਨਾ ਜਬਰ ਦੇ ਵਿਰੋਧ ਵਿੱਚ ਲਗਾਇਆ ਗਿਆ ਹੈ। ਗੁਰੂਆਂ ਨੇ ਵੀ ਸਾਨੂੰ ਸਿਖਾਇਆ ਹੈ ਜਬਰ ਜ਼ੁਲਮ ਦੇ ਵਿਰੁੱਧ ਆਵਾਜ ਚੁੱਕਣੀ ਹੈ। ਇਸ ਨੂੰ ਵਿਰੋਧੀ ਪਾਰਟੀਆਂ ਮੁੱਦਾ ਬਣਾ ਰਹੀਆਂ ਹਨ ਜੋ ਗਲਤ ਹੈ।