ETV Bharat / state

ਮੁੱਖ ਮੰਤਰੀ ਵੱਲੋਂ ਬਿੱਲ ਮਾਫ ਕਰਨ ਤੋਂ ਬਾਅਦ ਵੀ ਕੱਟੇ ਗਏ ਬਿਜਲੀ ਕੁਨੈਕਸ਼ਨ

ਬਿਜਲੀ ਕੁਨੈਕਸ਼ਨ ਕੱਟੇ ਜਾਣ ਸਬੰਧੀ ਸਰਹਿੰਦ ਸ਼ਹਿਰ ਦੇ ਸ਼ਿਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਰੁਪਿੰਦਰਪਾਲ ਸਿੰਘ ਦੇ ਨਾਂ ਤੇ ਬਿਜਲੀ ਕੁਨੈਕਸ਼ਨ ਹੈ। ਪਿਤਾ ਦੀ ਮੌਤ ਤੋਂ ਬਾਅਦ ਘਰ 'ਚ ਆਰਥਿਕ ਤੰਗੀ ਦੇ ਚਲਦੇ ਬਿੱਲ ਜਮ੍ਹਾਂ ਨਹੀਂ ਕਰਵਾ ਸਕੇ। ਜਿਸ ਦੇ ਚਲਦੇ ਉਨ੍ਹਾਂ ਦਾ ਕਰੀਬ 12 ਹਜ਼ਾਰ ਰੁਪਏ ਬਕਾਇਆ ਹੈ।

ਮੁੱਖ ਮੰਤਰੀ ਦੇ ਬਿੱਲ ਮਾਫ ਕਰਨ ਤੋਂ ਬਾਅਦ ਵੀ ਕੱਟੇ ਗਏ ਬਿਜਲੀ ਕੁਨੈਕਸ਼ਨ

author img

By

Published : Sep 30, 2021, 9:39 PM IST

ਸ੍ਰੀ ਫਤਹਿਗੜ੍ਹ ਸਾਹਿਬ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 2 ਕਿਲੋਵਾਟ ਦੇ ਬਿਜਲੀ ਮੀਟਰਾਂ ਦੇ ਕੁਨੈਕਸ਼ਨ ਵਾਲਿਆਂ ਨੂੰ ਰਾਹਤ ਦੇਣ ਦਾ ਦਾਅਵਾ ਕਰਦੇ ਹੋਏ ਐਲਾਨ ਕੀਤਾ ਹੈ ਕਿ ਜੇਕਰ ਕਿਸੇ ਦਾ ਪਹਿਲਾ ਬਿਜਲੀ ਦਾ ਬਿੱਲ ਰਹਿੰਦਾ ਹੈ ਤਾਂ ਉਹ ਮਾਫ ਹੋ ਜਾਵੇਗਾ ਅਤੇ ਕਿਸੇ ਦਾ ਬਿਜਲੀ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ, ਪਰ ਐਲਾਨ ਦੇ ਥੋੜੇ ਸਮੇਂ ਬਾਅਦ ਹੀ ਸਰਹਿੰਦ ਵਿੱਚ ਮੁੱਖ ਮੰਤਰੀ ਦੇ ਦਾਅਵਿਆਂ ਨੂੰ ਟਿੱਚ ਜਾਣਦੇ ਹੋਏ 7 ਤੋਂ 8 ਪਰਿਵਾਰਾਂ ਦੇ ਬਿਜਲੀ ਦੇ ਕੁਨੈਕਸ਼ਨ ਬਿਜਲੀ ਮਹਿਕਮੇ ਦੇ ਕਰਮਚਾਰੀਆਂ ਦੇ ਵੱਲੋਂ ਕੱਟ ਦਿਤੇ ਗਏ। ਜਿਸ ਕਾਰਨ ਇਹਨਾਂ ਪਰਿਵਾਰਾਂ ਨੇ ਰਾਤ ਬਿਜਲੀ ਤੋਂ ਬਿਨਾਂ ਹੀ ਗੁਜਾਰੀ।

ਬਿਜਲੀ ਕੁਨੈਕਸ਼ਨ ਕੱਟੇ ਜਾਣ ਸਬੰਧੀ ਸਰਹਿੰਦ ਸ਼ਹਿਰ ਦੇ ਸ਼ਿਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਰੁਪਿੰਦਰਪਾਲ ਸਿੰਘ ਦੇ ਨਾਂ ਤੇ ਬਿਜਲੀ ਕੁਨੈਕਸ਼ਨ ਹੈ। ਪਿਤਾ ਦੀ ਮੌਤ ਤੋਂ ਬਾਅਦ ਘਰ 'ਚ ਆਰਥਿਕ ਤੰਗੀ ਦੇ ਚਲਦੇ ਬਿੱਲ ਜਮ੍ਹਾਂ ਨਹੀਂ ਕਰਵਾ ਸਕੇ। ਜਿਸ ਦੇ ਚਲਦੇ ਉਨ੍ਹਾਂ ਦਾ ਕਰੀਬ 12 ਹਜ਼ਾਰ ਰੁਪਏ ਬਕਾਇਆ ਹੈ। ਬੁੱਧਵਾਰ ਦੇਰ ਸ਼ਾਮ ਜਦੋਂ ਉਹ ਘਰ ਪਹੁੰਚਿਆ ਤਾਂ ਦੇਖਿਆ ਕਿ ਪਤਨੀ, ਮਾਸੂਮ ਬੱਚਾ ਤੇ ਬਜ਼ੁਰਗ ਮਾਂ ਹਨ੍ਹੇਰੇ ’ਚ ਬੈਠੀ ਸਨ। ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਬਿਜਲੀ ਵਾਲੇ ਕੁਨੈਕਸ਼ਨ ਕੱਟ ਗਏ ਅਤੇ ਬਿਜਲੀ ਦਾ ਮੀਟਰ ਉਤਾਰ ਕੇ ਨਾਲ ਲੈ ਗਏ ਹਨ।

ਮੁੱਖ ਮੰਤਰੀ ਦੇ ਬਿੱਲ ਮਾਫ ਕਰਨ ਤੋਂ ਬਾਅਦ ਵੀ ਕੱਟੇ ਗਏ ਬਿਜਲੀ ਕੁਨੈਕਸ਼ਨ

ਸ਼ਿਵਪ੍ਰੀਤ ਨੇ ਕਿਹਾ ਕਿ ਮੁੱਖ ਮੰਤਰੀ ਗਰੀਬ ਪਰਿਵਾਰਾਂ ਨੂੰ ਸੁਵਿਧਾ ਦੇਣ ਦਾ ਦਾਅਵਾ ਕਰ ਰਹੇ ਹਨ ਇਸ ਦੇ ਉਲਟ ਪਾਵਰਕਾਮ ਦੇ ਅਧਿਕਾਰੀ ਉਨ੍ਹਾਂ ਨੇ ਬਿਜਲੀ ਦੀ ਸੁਵਿਧਾ ਤੋਂ ਵਾਂਝੇ ਕਰ ਰਹੇ ਹਨ।

ਉੱਥੇ ਹੀ ਪਰਿਵਾਰ ਨੂੰ ਮਿਲਣ ਪਹੁੰਚੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਅਤੇ ਸਮਾਜ ਸੇਵੀ ਤਰਲੋਚਨ ਸਿੰਘ ਲਾਲੀ ਨੇ ਕਿਹਾ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗ਼ਰੀਬ ਪਰਿਵਾਰਾਂ ਨੂੰ ਬਿਜਲੀ ਦੇਣ ਦੇ ਸਿਰਫ ਹੁਕਮ ਹੀ ਕੀਤੇ ਜਾਂਦੇ ਹਨ ਪਰ ਲਾਗੂ ਨਹੀਂ ਹੁੰਦੇ ਜਿਸ ਦੀ ਤਾਜ਼ਾ ਮਿਸਾਲ ਸਰਹਿੰਦ ਸ਼ਹਿਰ ਦੇ ਇੱਕ ਗਰੀਬ ਪਰਿਵਾਰ ਤੋਂ ਮਿਲਦੀ ਹੈ।

ਇਹ ਵੀ ਪੜ੍ਹੋ:ਪੇਂਡੂ ਖੇਤਰਾਂ 'ਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ:ਸੋਨੀ

ਉਥੇ ਹੀ ਜਦੋਂ ਇਸ ਮਾਮਲੇ ਸਬੰਧੀ ਸਰਹਿੰਦ ਬਿਜਲੀ ਬੋਰਡ ਦੇ ਐਕਸੀਅਨ ਸੁਰਿੰਦਰ ਸਿੰਘ ਬੈਂਸ ਨਾਲ ਗੱਲਬਾਤ ਕੀਤੀ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਨੈਕਸ਼ਨ 13 ਤਾਰੀਕ ਨੂੰ ਕੱਟਿਆ ਗਿਆ ਸੀ ਅਤੇ ਮੀਟਰ ਕੱਲ ਉਤਾਰਿਆ ਗਿਆ ਹੈ। ਮੁੱਖ ਮੰਤਰੀ ਦੇ ਹੁਕਮ ਬਾਅਦ ਵਿੱਚ ਆਏ ਹਨ। ਜਦੋਂ ਉਨ੍ਹਾਂ ਨੂੰ ਦੁਬਾਰਾ ਕਨੈਕਸ਼ਨ ਲਾਉਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਈ ਲਿਖਤੀ ਹੁਕਮ ਨਹੀਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.