ਸ੍ਰੀ ਫਤਿਹਗੜ੍ਹ ਸਾਹਿਬ: ਥਾਣਾ ਸਰਹਿੰਦ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 5 ਮੁਲਜ਼ਮਾਂ ਨੂੰ ਇੱਕ ਪਿਸਤੌਲ, 6 ਕਾਰਤੂਸ, ਇੱਕ ਕਾਰ, 2 ਕਿਰਪਾਨਾਂ, 2 ਲੋਹੇ ਦੀਆਂ ਰਾਡਾਂ ਅਤੇ 4 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ (Police arrested 5 robbers) ਕੀਤਾ। ਇਸ ਸਬੰਧੀ ਜਾਣਕਾਰੀ ਥਾਣਾ ਸਰਹਿੰਦ ਦੇ ਮੁੱਖੀ ਨਰਪਿੰਦਰ ਸਿੰਘ ਨੇ ਦਿੱਤੀ। ਗੱਲਬਾਤ ਕਰਦੇ ਹੋਏ ਥਾਣਾ ਸਰਹਿੰਦ ਪੁਲਿਸ ਦੇ ਐੱਸਐੱਚਓ ਨਰਪਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪਿੰਡ ਹਰਬੰਸਪੁਰਾ ਕੋਲ ਪੁਲਿਸ ਪਾਰਟੀ ਮੌਜੂਦ ਸੀ ਤਾਂ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ 5 ਦੇ ਕਰੀਬ ਸ਼ੱਕੀ ਨੌਜਵਾਨ ਹਥਿਆਰਾਂ ਨਾਲ ਲੈਸ ਹੋਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ। (accused arrested with weapons )
ਮਾਰੂ ਹਥਿਆਰਾਂ ਨਾਲ ਲੈਸ ਮੁਲਜ਼ਮ: ਐੱਸਐੱਚਓ ਮੁਤਾਬਿਕ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਮਿਲਦੇ ਹੀ ਐਕਸ਼ਨ ਕੀਤਾ ਅਤੇ ਮੁਲਜ਼ਮ ਮਨਦੀਪ ਸਿੰਘ, ਰਛਪਾਲ ਸਿੰਘ, ਗੁਰਬਚਨ ਸਿੰਘ , ਮਨਦੀਪ ਸਿੰਘ, ਸਿਮਰਨਜੋਤ ਸਿੰਘ ,ਅਰਵਿੰਦਰ ਸਿੰਘ ਅਤੇ ਦਿਲਵਰ ਖਾਨ ਨੂੰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ ਹੋਰ ਸਾਥੀਆਂ ਸਮੇਤ ਮਾਧੋਪੁਰ ਵਿੱਚ ਸ਼ਮਸ਼ਾਨਘਾਟ ਅੰਦਰ ਬੈਠ ਕੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ।
- Sidhu Moosewala news: ਸਿੱਧੂ ਮੂਸੇਵਾਲਾ ਦੇ ਫੈਨ ਨੇ ਨਹਿਰ 'ਚ ਸੁੱਟੀ ਆਪਣੀ ਥਾਰ, ਕਿਹਾ- ਇਨਸਾਫ਼ ਨਾ ਮਿਲਣ ਤੋਂ ਹਾਂ ਖ਼ਫ਼ਾ, ਇਸ ਲਈ ਰੋਸ ਕੀਤਾ ਪ੍ਰਗਟ
- Ludhiana RTA Office : ਲੁਧਿਆਣਾ 'ਚ RTA ਦਫਤਰ ਦੇ ਬਾਹਰ ਹੰਗਾਮਾ, ਲੋਕਾਂ ਨੇ ਆਰਟੀਏ 'ਤੇ ਲਗਾਏ ਧਮਕੀਆਂ ਦੇਣ ਦੇ ਇਲਜ਼ਾਮ, ਪੜ੍ਹੋ ਮੌਕੇ ਤੇ ਕੀ ਬਣਿਆ ਮਾਹੌਲ
- Gupatwant Pannu News: ਗੁਰਪਤਵੰਤ ਪੰਨੂ 'ਤੇ ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦਾ ਇਲਜ਼ਾਮ, ਭਾਜਪਾ ਆਗੂ ਹਰਜੀਤ ਗਰੇਵਾਲ ਨੇ ਪੰਨੂ ਨੂੰ ਕਿਹਾ 'ਦੇਸ਼ ਵਿਰੋਧੀ'
ਮੁਲਜ਼ਮਾਂ ਕੋਲੋਂ ਖ਼ੁਲਾਸੇ ਹੋਣ ਦੀ ਉਮੀਦ: ਇਸ ਤੋਂ ਬਾਅਦ ਪੁਲਿਸ ਨੇ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕਰਕੇ ਮੁਲਜ਼ਮ ਰਛਪਾਲ ਸਿੰਘ ਵਾਸੀ ਪਿੰਡ ਪਮੌਰ, ਸਿਮਰਨਜੋਤ ਸਿੰਘ ਵਾਸੀ ਪਿੰਡ ਪਮੌਰ, ਅਰਵਿੰਦਰ ਸਿੰਘ ਵਾਸੀ ਪਿੰਡ ਕਮਾਲੀ, ਦਿਲਵਰ ਖਾਨ ਵਾਸੀ ਪਿੰਡ ਖਰੌੜਾ ਅਤੇ ਸਤਵੀਰ ਸਿੰਘ ਵਾਸੀ ਪਿੰਡ ਸਾਨੀਪੁਰ ਉੱਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ। ਐੱਸਐੱਚਓ ਨਰਪਿੰਦਰ ਸਿੰਘ ਨੇ ਅੱਗੇ ਕਿਹਾ ਕਿ ਇਹਨਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਲਗਭਗ ਸਾਰੇ ਮੁਲਜ਼ਮ ਹਿਸਟਰੀ ਸ਼ੀਟਰ ਨੇ। ਐੱਸਐੱਚਓ ਨੇ ਅੱਗੇ ਕਿਹਾ ਕਿ ਮਾੜੇ ਅਨਸਰਾਂ ਉੱਤੇ ਨਕੇਲ ਕੱਸਣ ਦੇ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐੱਸਐੱਸਪੀ ਰਵਜੋਤ ਕੌਰ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਲਗਾਤਾਰ ਮੁਹਿੰਮ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਸ਼ੱਕੀ ਲੱਗਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਅਜਿਹੇ ਮਾੜੇ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾ ਸਕੇ।