ਫ਼ਤਹਿਗੜ੍ਹ ਸਹਿਬ: ਜ਼ਿਲ੍ਹਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਕ ਪ੍ਰੈਸ ਕਾਨਫਰੰਸ ਦੌਰਾਨ ਐਸਪੀਡੀ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਯੂਪੀ ਅਤੇ ਬਿਹਾਰ ਤੋਂ ਆਏ ਹੋਏ ਹਨ ਜੋ ਲੁਧਿਆਣਾ ਵਿਚ ਟਿਕਾਣੇ ਬਦਲ-ਬਦਲ ਕੇ ਕਿਰਾਏ ਤੇ ਰਹਿੰਦੇ ਸਨ। ਇਹਨਾ ਵਲੋਂ ਪਿਛਲੇ ਸਮੇਂ ਦੌਰਾਨ ਰਾਤ ਸਮੇਂ ਵੱਖ ਵੱਖ ਥਾਵਾਂ ਤੇ ਗੋਦਾਮਾ ਵਿੱਚ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮਾਂ ਕੋਲੋ ਇੱਕ ਪਿਸਤੋਲ, 12 ਬੋਰ ਦੇਸੀ ਕੱਟਾ, 2 ਰਾਡ , 2 ਚਾਕੂ ਬਰਾਮਦ ਹੋਏ ਹਨ।
ਦਰਅਸਲ, ਸਾਰੇ ਮੁਲਜ਼ਮ ਬਲੈਰੋ ਗੱਡੀ 'ਚ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪਟਿਆਲਾ ਮਿੱਲ ਦੀ ਬੈਕਸਾਈਡ ਪਿੰਡ ਅੰਬੇਮਾਜਰਾ ਸੂਏ ਦੀ ਪੱਟੜੀ ਦੇ ਨਾਲ ਖਾਲੀ ਮਿੱਲ ਵਿੱਚ ਬਣੇ ਕਮਰੇ ਵਿੱਚ ਬੈਠ ਕੇ ਮੰਡੀ ਗੋਬਿੰਦਗੜ੍ਹ ਦੇ ਕਿਸੇ ਗੋਦਾਮ ਵਿੱਚ ਤਾਂਬਾ, ਪਿੱਤਲ ਲੁੱਟਣ ਦੀ ਯੋਜਨਾ ਬਣਾ ਰਹੇ ਸਨ ਜਿਸ ਤੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਪੁਲਿਸ ਵਲੋਂ ਰੇਡ ਕੀਤੀ ਗਈ ਤਾਂ ਉੱਥੇ ਮੁੰਨਾ ਕੁਮਾਰ, ਪੱਪੂ ਕੁਮਾਰ ਉਰਫ ਰਾਕੇਸ਼ ਉਰਫ ਬੰਗਾਲੀ, ਅਜੀਤ ਪਾਂਡੇ, ਵਿਜੈ, ਕਰਨ ਕੁਮਾਰ, ਪਰਮਿੰਦਰ ਉਰਫ ਪਰਵਿੰਦਰ ਨੂੰ ਹਥਿਆਰਾਂ ਸਮੇਤ ਕਾਬੂ ਕਰਕੇ ਗ੍ਰਿਫ਼ਤਾਰ ਕੀਤਾ ਗਿਆ।
ਐਸਪੀਡੀ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਗੋਦਾਮਾਂ 'ਚੋਂ ਤਾਂਬਾ/ਪਿੱਤਲ, ਲੋਹਾ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਦੇ ਸਨ। ਇਹਨਾਂ ਦਾ ਕੋਈ ਪੱਕਾ ਰਿਹਾਇਸ਼ੀ ਟਿਕਾਣਾ ਨਹੀਂ ਹੈ।ਇਹਨਾਂ ਨੇ ਰਲ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਆਪਣਾ ਇੱਕ ਗੈਂਗ ਬਣਾਇਆ ਹੋਇਆ ਹੈ।