ETV Bharat / state

ਬਾਲੀਵੁੱਡ ਅਭਿਨੇਤਰੀ ਕੰਗਨਾ ਰਾਣੌਤ ਖ਼ਿਲਾਫ਼ ਲੋਕਾਂ ਦਾ ਰੋਸ ਪ੍ਰਦਰਸ਼ਨ - Mandi gobindgarh

ਬੀਤ੍ਹੇ ਦਿਨੀ ਬਾਲੀਵੁੱਡ ਅਭਿਨੇਤਰੀ ਕੰਗਨਾ ਰਾਣੌਤ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਕਰ ਰਹੀਆਂ ਔਰਤਾਂ ਨੂੰ ਪੇਸੈ ਲੈਕੇ ਆਉਣ ਬਾਰੇ ਕੀਤੇ ਟਵੀਟ ਤੋ ਬਾਅਦ ਆਮ ਲੋਕਾਂ ’ਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧ ’ਚ ਖੰਨਾ ਨਜ਼ਦੀਕ ਪੈਂਦੇ ਮੰਡੀ ਗੋਬਿੰਦਗੜ੍ਹ ਵਿਖੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਾਣੌਤ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।

ਤਸਵੀਰ
ਤਸਵੀਰ
author img

By

Published : Dec 3, 2020, 6:34 PM IST

ਮੰਡੀ ਗੋਬਿੰਦਗੜ੍ਹ: ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਦਿੱਲੀ ’ਚ ਧਰਨੇ ਦਿੱਤੇ ਜਾ ਰਹੇ ਹਨ ਜਿਹਨਾਂ ਵਿੱਚ ਬਜੁਰਗ, ਬੱਚੇ ਅਤੇ ਵੱਡੀ ਗਿਣਤੀ ਔਰਤਾਂ ਵੀ ਸ਼ਾਮਿਲ ਹਨ। ਦੂਜੇ ਪਾਸੇ ਭਾਜਪਾ ਵਾਲੇ ਇਸ ਨੂੰ ਖ਼ਾਲਿਸਤਾਨ ਨਾਲ ਜੋੜ ਰਹੇ ਹਨ।

ਉਥੇ ਬਾਲੀਵੁੱਡ ਦੀ ਅਭਿਨੇਤਰੀ ਕੰਗਨਾ ਰਾਣੌਤ ਇਹਨਾਂ ਧਰਨਿਆਂ ਵਿੱਚ ਸ਼ਾਮਿਲ ਹੋਣ ਵਾਲੀਆਂ ਔਰਤਾਂ ਦੇ ਪ੍ਰਤੀ ਗਲਤ ਟਿਪਣੀ ਕਰਨ ਦੇ ਵਿਰੋਧ ’ਚ ਲੋਕਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਦੇ ਕੇ ਕੰਗਨਾ ਰਾਣੌਤ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ।

ਬਾਲੀਵੁੱਡ ਅਭਿਨੇਤਰੀ ਕੰਗਨਾ ਰਾਣੌਤ ਖ਼ਿਲਾਫ਼ ਲੋਕਾਂ ਦਾ ਰੋਸ ਪ੍ਰਦਰਸ਼ਨ

ਇਸ ਮੋਕੇ ਔਰਤਾਂ ਦਾ ਕਹਿਣਾ ਸੀ ਕਿ ਕੰਗਨਾ ਨੇ ਇਕ ਔਰਤ ਹੋਣ ਦੇ ਨਾਤੇ ਅਜਿਹੀ ਟਿੱਪਣੀ ਕੀਤੀ ਹੈ ਜਿਸਦਾ ਉਹ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਉਹ ਕੰਗਨਾ ਨੂੰ ਮੂੰਹ ਮੰਗੇ ਪੈਸੇ ਦੇਣ ਲਈ ਤਿਆਰ ਹਨ ਤੇ ਕੰਗਨਾ ਉਨ੍ਹਾਂ ਦੇ ਘਰਾਂ ’ਚ ਆਕੇ ਕੰਮ ਕਰ ਸਕਦੀ ਹੈ।

ਉਹਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਪਰਿਵਾਰ ਹਨ ਉਹਨਾਂ ਦੀਆਂ ਮਾਤਾਵਾਂ , ਭੈਣਾ ਇਸ ਧਰਨੇ ਦੇ ਵਿੱਚ ਸ਼ਾਮਿਲ ਹੋ ਰਹੀਆਂ ਹਨ। ਜੇ ਕੰਗਨਾ ਰਾਣੌਤ ਕਿਸਾਨ ਧਰਨੇ ’ਚ ਬੈਠੀਆਂ ਸਾਡੀਆਂ ਮਾਤਾਵਾਂ, ਭੈਣਾ ਬਾਰੇ ਕੀਤੀ ਗਲਤ ਟਿੱਪਣੀ ਨੂੰ ਲੈਕੇ ਮੁਆਫ਼ੀ ਨਹੀਂ ਮੰਗਦੀ ਤਾਂ ਉਸਦੀਆਂ ਆਉਣ ਵਾਲੀਆਂ ਫ਼ਿਲਮਾਂ ਦਾ ਵਿਰੋਧ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.