ETV Bharat / state

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਬਣੇ ਸ਼ਹੀਦ ਊਧਮ ਸਿੰਘ ਦੇ ਸਮਾਰਕ ਅਸਥਾਨ ਤੋਂ ਲੋਕ ਅਣਜਾਣ - Congress

ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਊਧਮ ਸਿੰਘ ਦੇ ਬਣੇ ਸ਼ਹੀਦੀ ਸਮਾਰਕ ਅਸਥਾਨ ਤੋਂ ਲੋਕ ਅਣਜਾਣ ਹਨ ਸ਼ਹੀਦੀ ਸਭਾ ਦੇ ਦੂਜੇ ਦਿਨ ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਸੀ ਪਰ ਪ੍ਰਚਾਰ ਦੀ ਘਾਟ ਹੋਣ ਕਾਰਨ ਲੋਕ ਤੇ ਕੋਈ ਸਿਆਸੀ ਆਗੂ ਇੱਥੇ ਨਹੀਂ ਪਹੁੰਚੇ।

ਤਸਵੀਰ
ਤਸਵੀਰ
author img

By

Published : Dec 28, 2020, 3:09 PM IST

ਫ਼ਤਿਹਗੜ੍ਹ ਸਾਹਿਬ: ਸੁਨਾਮ ਵਿੱਚ 26 ਦਸੰਬਰ 1899 ਨੂੰ ਜਨਮੇ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਨੇ ਵੀਹ ਸਾਲ ਬਾਅਦ ਜਲ੍ਹਿਆਂਵਾਲੇ ਬਾਗ਼ 'ਚ ਕੀਤੇ ਗਏ ਕਤਲੇਆਮ ਦਾ ਬਦਲਾ ਇੰਗਲੈਂਡ ਜਾ ਜਨਰਲ ਡਾਇਰ ਨੂੰ ਮਾਰ ਕੇ ਲਿਆ ਸੀ ਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਗਰੇਜ਼ੀ ਹਕੂਮਤ ਨੇ 31 ਜੁਲਾਈ 1940 ਨੂੰ ਮੌਤ ਦੀ ਸਜ਼ਾ ਦੇ ਕੇ ਸ਼ਹੀਦ ਕਰ ਦਿੱਤਾ।

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਬਣੇ ਸ਼ਹੀਦ ਊਧਮ ਸਿੰਘ ਦੇ ਸਮਾਰਕ ਅਸਥਾਨ ਤੋਂ ਲੋਕ ਅਣਜਾਣ

27 ਸਾਲ ਬਾਅਦ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਭਾਰਤ ਲੈ ਕੇ ਆਏ ਜਿਸ ਦੇ ਚਲਦੇ ਉਨ੍ਹਾਂ ਦੀਆਂ ਅਸਥੀਆਂ ਨੂੰ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਚਾਰ ਹਿੱਸਿਆਂ ਵਿੱਚ ਦਫ਼ਨਾਇਆ ਗਿਆ। ਜਿਨ੍ਹਾਂ 'ਚੋਂ ਇਕ ਜਗ੍ਹਾ ਹੈ ਸ੍ਰੀ ਫ਼ਤਿਹਗੜ੍ਹ ਸਾਹਿਬ ਸਥਿਤ ਰੋਜ਼ਾ ਸ਼ਰੀਫ਼ ਪਰ ਦੁੱਖ ਦੀ ਗੱਲ ਇਹ ਹੈ ਕਿ ਫ਼ਤਿਹਗੜ੍ਹ ਵਿੱਚ ਸ਼ਹੀਦ ਊਧਮ ਸਿੰਘ ਦੇ ਬਣੇ ਇਸ ਸ਼ਹੀਦੀ ਸਮਾਰਕ ਬਾਰੇ ਨਾ ਤਾਂ ਲੋਕ ਜਾਣਦੇ ਹਨ ਤੇ ਨਾ ਹੀ ਕੋਈ ਸਿਆਸੀ ਲੋਕ ਇੱਥੇ ਸ਼ਧਾਂਜਲੀ ਦੇਣ ਪਹੁੰਚਦੇ ਹਨ।

ਕਿਉਂਕਿ ਇਸ ਸਥਾਨ ਤੋਂ ਜ਼ਿਆਦਾਤਰ ਲੋਕ ਅਣਜਾਣ ਹਨ। ਪ੍ਰਸ਼ਾਸਨ ਵੱਲੋਂ ਇਸ ਸਥਾਨ ਦਾ ਪ੍ਰਚਾਰ ਹੀ ਨਹੀਂ ਕੀਤਾ ਗਿਆ ਜ਼ਿਆਦਾਤਰ ਲੋਕ ਇਸ ਜਗ੍ਹਾ ਨੂੰ ਦੇਖਦੇ ਹਨ ਅਤੇ ਅੱਗੇ ਨਿਕਲ ਜਾਂਦੇ ਹਨ।

ਜਦੋਂ ਇਸ ਬਾਰੇ ਸਥਾਨਕ ਲੋਕਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੁੱਝ ਸਾਲ ਪਹਿਲਾਂ ਇਸ ਜਗ੍ਹਾ ਬਾਰੇ ਜਾਣਕਾਰੀ ਹੋਈ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਾਰੇ ਉਨ੍ਹਾਂ ਨੂੰ ਕਦੇ ਵੀ ਨਹੀਂ ਦੱਸਿਆ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.