ਸ੍ਰੀ ਫਤਿਹਗੜ੍ਹ ਸਾਹਿਬ: ਸਾਉਣ ਦੇ ਮਹੀਨੇ ਵਿਚ ਕੁੜੀਆਂ ਵੱਲੋਂ ਤੀਆਂ ਦਾ ਤਿਉਹਾਰ (Festival) ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੜਕੀਆਂ ਅਤੇ ਮੁਟਿਆਰਾਂ ਨੇ ਕਿੱਕਲੀ, ਗਿੱਧਾ, ਚਰਖਾ ਕੱਤਣਾ ਅਤੇ ਹੋਰ ਕਈ ਪ੍ਰੋਗਰਾਮਾਂ ਆਨੰਦ ਮਾਣਿਆ।
ਇਸ ਮੌਕੇ ਲੜਕੀਆਂ ਦਾ ਕਹਿਣਾ ਹੈ ਕਿ ਤੀਆ ਦਾ ਤਿਉਹਾਰ ਸਾਉਣ ਦੇ ਮਹੀਨੇ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਇਸ ਦੌਰਾਨ ਪਿੰਡ ਦੀਆਂ ਸਾਰੀਆਂ ਕੁੜੀਆ ਇੱਕਠੀ ਹੁੰਦੀਆ ਹਨ ਅਤੇ ਗਿੱਧਾ ਪਾਉਦੀਆਂ। ਤੀਆਂ ਦੇ ਸਮਾਗਮ ਦਾ ਪ੍ਰਬੰਧ ਕਰਨ ਵਾਲਿਆ ਲੜਕੀਆ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਤੋਂ ਬਾਅਦ ਹੁਣ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਹੁਣ ਸਾਰੀਆਂ ਕੁੜੀਆ ਨੇ ਇਕੱਠੇ ਹੋ ਗਿੱਧਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
ਇਹ ਵੀ ਪੜੋ:AC ਦੀ ਠੰਡੀ ਹਵਾ ਲੈਣ ਵਾਲੇ ਹੋ ਜਾਓ ਸਾਵਧਾਨ ! ਵਾਪਰੀ ਇਹ ਘਟਨਾ