ਸ੍ਰੀ ਫ਼ਤਿਹਗੜ੍ਹ ਸਾਹਿਬ: ਛੋਟੇ ਸਾਹਿਬਜਾਦਿਆ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਸਭਾ ਦੇ ਅਖੀਰਲੇ ਦਿਨ SGPC ਨੇ ਵਿਰਾਗਮਈ ਨਗਰ ਕੀਰਤਨ ਸਜਾਇਆ। ਇਸ 'ਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨੇ ਪੁਹੰਚ ਕੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕੀਤੀ। ਇਸ ਦੌਰਾਨ ਪੁੱਜੀਆਂ ਸੰਗਤਾਂ ਨਾਲ ਗੱਲਬਾਤ ਕੀਤੀ।
ਸ਼ਰਧਾਲੂ ਨੇ ਕਿਹਾ ਕਿ ਸ਼ਾਹਿਬਜਾਦਿਆਂ ਮਾਤਾ ਗੁਜਰੀ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਸ਼ਹਾਦਤ ਹਾਸਿਲ ਕੀਤੀ ਹੈ, ਉਹ ਮਾਨਵਤਾ ਦੇ ਲਈ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਹਿਬਜਾਦਿਆਂ ਦੀ ਅੱਜ ਉਸ ਸ਼ਹਾਦਤ ਦਾ ਅਸੀਂ ਸਾਰੇ ਨਿੱਘ ਮਾਣ ਰਹੇ ਹਾਂ।
ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਜਿਹੜੇ ਵੀ ਲੋਕ ਦੇਸ਼ ਵਿਦੇਸ਼ 'ਚ ਬੈਠੇ ਹਨ ਉਨ੍ਹਾਂ ਨੂੰ ਵੀ ਇਸ ਸ਼ਹਾਦਤ ਬਾਰੇ ਦਸੱਣਾ ਚਾਹੀਦਾ ਹੈ। ਇਸ ਦੇ ਨਾਲ ਉਨ੍ਹਾਂ ਨੇ ਸਿੱਖਾਂ ਨੂੰ ਕਿਹਾ ਕਿ ਸਿੱਖਾਂ ਨੂੰ ਆਪਣੇ ਅੰਦਰ ਸਿੱਖੀ ਦੀ ਅਲਖ ਨੂੰ ਜਾਗਉਣਾ ਚਾਹੀਦਾ ਹੈ। ਤਾਂਕਿ ਸਿੱਖ ਇੱਕ ਤਾਕਤ ਬਣ ਕੇ ਸਿੱਖੀ ਕੌਮ ਤੇ ਦੇਸ਼ ਦਾ ਸੇਵਾ ਕਰ ਸਕੇ।
ਇਹ ਵੀ ਪੜ੍ਹੋ: ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਪਿੰਡ ਕਾਕੜੇ ਲਈ ਰਵਾਨਾ ਹੋਇਆ ਨਗਰ ਕੀਰਤਨ
ਜ਼ਿਕਰਯੋਗ ਹੈ ਕਿ ਦੇਸ਼ ਵਿਦੇਸ਼ 'ਚ ਬੈਠ ਸਿਖਾਂ ਨੂੰ ਨਵੀਂ ਪੀੜੀ ਨੂੰ ਸਿਖਾਂ ਦੀ ਸ਼ਹਾਦਤ ਬਾਰੇ ਜ਼ਰੂਰ ਜਾਣੂ ਕਰਨਾ ਚਾਹੀਦਾ ਹੈ।