ETV Bharat / state

ਬੇਅਦਬੀ ਕਰਨ ਵਾਲਿਆ ’ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ: ਦੂਲੋਂ

ਪੰਜਾਬ ਵਿੱਚ ਇਕ ਵਾਰ ਫਿਰ ਤੋਂ ਬਹਿਬਲ ਕਲਾਂ ਗੋਲੀ ਕਾਂਡ ਦਾ ਮਾਮਲਾ ਗਰਮਾਉਦਾ ਜਾ ਰਿਹਾ ਹੈ, ਇਸ ਮੁੱਦੇ ’ਤੇ ਬੋਲਦਿਆਂ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ, ਜਿਸ ਨੇ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਸਨੂੰ ਸਜਾ ਦਿੱਤੀ ਜਾਵੇਗੀ ।

ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ
ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ
author img

By

Published : Apr 17, 2021, 6:50 PM IST

ਫਤਿਹਗੜ੍ਹ ਸਾਹਿਬ: ਪੰਜਾਬ ਵਿੱਚ ਇਕ ਵਾਰ ਫਿਰ ਤੋਂ ਬਹਿਬਲ ਕਲਾਂ ਗੋਲੀ ਕਾਂਡ ਦਾ ਮਾਮਲਾ ਗਰਮਾਉਦਾ ਜਾ ਰਿਹਾ ਹੈ। ਕੈਪਟਨ ਵਲੋਂ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨ ਤੋਂ ਬਾਅਦ ਉਹ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਤੇ ਕਾਰਵਾਈ ਜਰੂਰ ਕਰਨਗੇ, ਪਰ ਐਸਆਈਟੀ ਦੇ ਵਲੋਂ ਜਾਂਚ ਕਰਨ ਤੋਂ ਹਾਈ ਕੋਰਟ ਵਲੋਂ ਇਸ ਜਾਂਚ ਖਾਰਜ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੇ ਕੁਵੰਰ ਵਿਜੇ ਪ੍ਰਤਾਪ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ।

ਗੌਰਤਲੱਬ ਹੈ ਕਿ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਨੇ ਕੈਪਟਨ ਨੂੰ ਕਿਹਾ ਕਿ ਜੋ ਜਾਂਚ ਹੋਈ ਹੈ, ਉਸ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ।

ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ

ਇਸ ਮੌਕੇ ਜਦੋਂ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਲੋਕਾਂ ਗੁਟਕਾ ਸਾਹਿਬ ਦੀ ਸਹੁੰ ਖਾਦੀ ਸੀ ਕਿ ਜਿਸ ਨੇ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਸਨੂੰ ਸਜਾ ਦਿੱਤੀ ਜਾਵੇਗੀ । ਪਰ ਚਾਰ ਸਾਲ ਬੀਤ ਗਏ ਅਜੇ ਤੱਕ ਕਿਸੇ ਨੂੰ ਸਜਾ ਨਹੀਂ ਹੋਈ, ਹਾਈ ਕੋਰਟ ਦੇ ਫੈਸਲੇ ਬਾਰੇ ਉਹ ਕੁਝ ਨਹੀਂ ਬੋਲ ਸਕਦੇ।

ਉਥੇ ਹੀ ਦੂਲੋਂ ਨੇ ਕਿਹਾ ਕਿ ਪੰਜਾਬ ਵਿਚ ਜੋ ਨਜਾਇਜ਼ ਸ਼ਰਾਬ ਦਾ ਕਾਰੋਬਾਰ ਚਲ ਰਿਹਾ ਸੀ ਉਸ ਕੇਸ ਵਿਚ ਕੋਈ ਕਾਰਵਾਈ ਨਹੀਂ ਹੋਈ। ਪਤਾ ਨਹੀਂ ਕੈਪਟਨ ਦਾ ਉਸ ਵਿੱਚ ਕੀ ਨਿੱਜੀ ਹਿੱਤ ਹੈ, ਜੋ ਕਾਰਵਾਈ ਨਹੀਂ ਹੋ ਰਹੀ।

ਕੈਪਟਨ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋਏ ਚਾਹੇ ਉਹ ਘਰ-ਘਰ ਰੁਜ਼ਗਾਰ, ਸ਼ਗਨ ਸਕੀਮ, ਕਰਜ਼ਾ ਮੁਆਫ਼ੀ ਹੋਵੇ ਪੂਰੇ ਨਹੀਂ ਹੋਏ। ਪੰਜਾਬ ਵਿੱਚ ਐੱਸਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ’ਚ ਘੁਟਾਲਾ ਹੋਇਆ ਹੈ।
ਬਜਟ ਵਿੱਚ 85 ਪ੍ਰਤੀਸ਼ਤ ਵਾਅਦੇ ਪੂਰੇ ਕਰਨ ਤੇ ਬੋਲਦੇ ਹੋਏ ਦੂਲੋ ਨੇ ਕਿਹਾ ਕਿ ਲੋਕਾਂ ਨੂੰ ਪਤਾ ਹੀ ਹੈ ਕਿ ਕਿੰਨੇ ਵਾਅਦੇ ਪੂਰੇ ਹੋਏ ਹਨ, ਹੁਣ ਵੀ ਸਮਾਂ ਹੈ ਵਾਅਦੇ ਪੂਰੇ ਕੀਤੇ ਜਾਣ ਨਹੀਂ ਤਾਂ 2022 ਦੀ ਚੋਣਾਂ ਵਿੱਚ ਨਤੀਜੇ ਭੁਗਤਣੇ ਪੈਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.