ਅਮਲੋਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਵਿਧਾਇਕ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਅਮਲੋਹ ਵਿੱਚ ਦੇਖਣ ਨੂੰ ਜਦੋਂ ਸਥਾਨਕ ਮਾਰਕਫੈਡ ਦੇ ਗੁਦਾਮ ਵਿੱਚ ਕਣਕ ਦੇ ਚੱਲ ਰਹੇ ਘਪਲੇ ਦੀ ਜਾਣਕਾਰੀ ਮਿਲਦੇ ਹੀ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਛਾਪਾ ਮਾਰਕੇ ਮਾਰਕਫੈਡ ਦੇ ਫੀਲਡ ਅਫਸਰ ਬ੍ਰਾਂਚ ਇੰਚਾਰਜ ਅਮਲੋਹ ਨਰਿੰਦਰ ਸਿੰਘ ਨੂੰ ਕਾਰਵਾਈ ਕਰਦੇ ਹੋਏ ਸਸਪੈਂਡ ਕਰਵਾਇਆ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਰਕਫੈੱਡ ਦੇ ਗੁਦਾਮਾਂ ਵਿੱਚੋ ਕਣਕ ਦੀ ਚੋਰੀ ਹੋ ਰਹੀ ਹੈ। ਜਿਸਦੀ ਵੀਡੀਓ ਵੀ ਉਨ੍ਹਾਂ ਨੂੰ ਮਿਲੀ ਜਿਸ ਵਿੱਚ ਬੋਰੀਆ ਵਿਚੋ ਕਣਕ ਕੱਢੀ ਜਾ ਰਹੀ ਸੀ। ਜਿਸ ਕਰਕੇ ਉਨ੍ਹਾਂ ਵੱਲੋਂ ਛਾਪਾ ਮਾਰਿਆ ਗਿਆ।
ਇਸ ਤੋਂ ਬਾਅਦ ਪੁਰਾਣੀਆਂ ਸਟੋਰ ਕੀਤੀਆਂ ਕਣਕ ਦੀਆਂ ਬੋਰੀਆਂ ਵਿੱਚੋਂ ਕਣਕ ਕੱਢਕੇ 2022-23 ਦੀਆਂ ਨਵੀਆਂ ਬੋਰੀਆ ਵਿੱਚ ਕਣਕ ਭਰੀ ਜਾ ਰਹੀ ਸੀ ਤੇ ਬੋਰੀਆਂ ਵੀ ਫੜੀਆਂ ਗਈਆਂ ਤੇ ਰਿਕਾਰਡ ਮੰਗਵਾਇਆ ਗਿਆ ਤਾਂ 16000 ਕੁਇੰਟਲ ਦੇ ਕਰੀਬ ਦਾ ਕੋਈ ਰਿਕਾਰਡ ਨਹੀਂ ਸੀ ਅਤੇ ਜਿਸਨੂੰ ਦੇਖਦਿਆਂ ਮੇਰੇ ਵੱਲੋਂ ਡੀ.ਸੀ ਤੇ ਡੀ.ਐਮ.ਓ ਨਾਲ ਗੱਲ ਕੀਤੀ ਗਈ।
ਉਥੇ ਹੀ ਮੇਰੇ ਇਹ ਮਾਮਲਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ਤੋਂ ਐਕਸ਼ਨ ਕਰਦੇ ਹੋਏ ਨਰਿੰਦਰ ਸਿੰਘ ਫੀਲਡ ਅਫ਼ਸਰ ਬ੍ਰਾਂਚ ਇੰਚਾਰਜ ਅਮਲੋਹ ਨੂੰ ਸਸਪੈਡ ਕੀਤਾ ਗਿਆ।
ਇਹ ਵੀ ਪੜੋ:- ਪਹਿਲੀ ਵਾਰ ਧੂਰੀ ਪਹੁੰਚੇ CM ਭਗਵੰਤ ਮਾਨ ਦਾ ਵੱਡਾ ਐਲਾਨ, ਕਿਹਾ...