ਸ੍ਰੀ ਫਤਿਹਗੜ੍ਹ ਸਾਹਿਬ: ਸਰਹੱਦ ਪਹੁੰਚੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ (Farmer leader Gurnam Singh Chaduni) ਨੇ ਪੰਜਾਬ ਦੀਆਂ 2022 ਦੀਆਂ ਚੋਣਾਂ ਨੂੰ ਲੈਕੇ ਕਿਸਾਨਾਂ ਅਤੇ ਮਜ਼ਦੂਰਾਂ (Farmers and laborers) ਨਾਲ ਮੀਟਿੰਗ (Meeting) ਕੀਤੀ ਹੈ। ਇਸ ਮੌਕੇ ਗੁਰਨਾਮ ਸਿੰਘ ਚੜੂਨੀ (Gurnam Singh Chaduni) ਨੇ ਕਿਹਾ ਕਿ ਪੰਜਾਬ ਵਿੱਚ 2022 ਵਿੱਚ ਕਿਸਾਨਾਂ ਅਤੇ ਮਜ਼ਦੂਰਾਂ (Farmers and laborers) ਦਾ ਰਾਜ ਲਿਆਉਦਾ ਜਾਵੇ। ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ (Farmer leader Gurnam Singh Chaduni) ਨੇ ਪਾਰਟੀ ਬਣਾਉਣ ਦੇ ਸੰਕੇਤ ਦਿੰਦੇ ਹੋਏ ਸਰਬਜੀਤ ਸਿੰਘ ਮੱਖਣ ਨੂੰ ਕਿਸਾਨ ਹਲਕੇ ਦਾ ਮੁੱਖ ਆਗੂ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਨੂੰ ਪੰਜਾਬ ਦੀ ਸੱਤਾ ਤੋਂ ਬਾਹਰ ਦਾ ਰਾਹ ਵਿਖਾਉਣ ਦੀ ਵੀ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਲੰਬੇ ਅਰਸੇ ਤੋਂ ਬਾਅਦ ਵੀ ਦੇਸ਼ ਦੇ ਹਾਲਾਤ ਠੀਕ ਨਹੀਂ ਹਨ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਪਾਰਟੀਆਂ ਤੋਂ ਜਿੱਥੇ ਦੇਸ਼ ਦਾ ਸਵਿੰਧਾਨ ਖ਼ਤਰੇ ਵਿੱਚ ਹੈ, ਉੱਥੇ ਹੀ ਇਨ੍ਹਾਂ ਪਾਰਟੀਆਂ ਤੋਂ ਦੇਸ਼ ਦਾ ਹਰ ਨਾਗਰਿਕ ਵੀ ਖ਼ਤਰਾਂ ਮਹਿਸੂਸ ਕਰ ਰਿਹਾ ਹੈ।
ਇਸ ਮੌਕੇ ਗੁਰਨਾਮ ਸਿੰਘ ਚੜੂਨੀ (Gurnam Singh Chaduni) ਨੇ ਕਿਹਾ ਕਿ ਪੰਜਾਬ ਵਿੱਚ 80 ਲੱਖ ਦੇ ਕਰੀਬ ਕਿਸਾਨਾਂ (Farmers) ਦੀਆਂ ਵੋਟਾਂ ਹਨ ਅਤੇ 30 ਲੱਖ ਦੇ ਕਰੀਬ ਮਜ਼ਦੂਰਾਂ (laborers) ਦੀਆਂ ਵੋਟਾਂ ਹਨ। ਜੇਕਰ ਇਸ ਵਾਰ ਕਿਸਾਨ (Farmers) ਅਤੇ ਮਜ਼ਦੂਰ (laborers) ਆਪਸ ਵਿੱਚ ਮਿਲ ਕੇ ਸਰਕਾਰ ਬਣਾਉਦੇ ਹਨ ਤਾਂ ਦੇਸ਼ ਦੀ ਲੁੱਟ ਬੰਦ ਹੋ ਕੇ ਲੋਕ ਭਲਾਈ ਦੇ ਕੰਮ ਹੋਣੇ ਸ਼ੁਰੂ ਹੋ ਜਾਣਗੇ ਅਤੇ ਆਮ ਲੋਕਾਂ ਦਾ ਵੀ ਜੀਵਨ ਪੱਧਰ ਸੌਖਾ ਹੋ ਜਾਵੇਗਾ।
ਉੱਥੇ ਹੀ ਇਸ ਮੌਕੇ ਗੁਰਨਾਮ ਸਿੰਘ ਚੜੂਨੀ (Gurnam Singh Chaduni) ਨੇ ਕਿਹਾ ਕਿ ਜਲਦ ਹੀ ਉਨ੍ਹਾਂ ਦੇ ਵੱਲੋਂ ਪਾਰਟੀ ਰਜਿਸਟਰਡ ਕਰਵਾਈ ਜਾਵੇਗੀ। ਚੜੂਨੀ ਨੇ ਕੈਪਟਨ ‘ਤੇ ਵਾਰ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਕੋਲ ਖੇਤੀਬਾੜੀ ਕਾਨੂੰਨ (Agricultural law) ਰੱਦ ਕਰਵਾਉਣ ਦੇ ਲਈ ਕੋਈ ਪਾਵਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਖੁਦ ਬੀਜੇਪੀ (BJP) ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਕਿਸੇ ਨਾ ਕਿਸੇ ਢੰਗ ਨਾਲ ਕਿਸਾਨਾਂ (Farmers) ਨੂੰ ਵੀ ਆਪਣੇ ਨਾਲ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਕਿਸਾਨਾਂ (Farmers) ਦੇ ਵੋਟ ਹਾਸਲ ਕੀਤੇ ਜਾ ਸਕਣ।
ਇਹ ਵੀ ਪੜ੍ਹੋ:ਚੰਨੀ ਸਰਕਾਰ ਤੇ ਸਿੱਧੂ ਵਿਚਕਾਰ ਚੱਲ ਰਹੀ ਤਕਰਾਰ ਦੌਰਾਨ ਮਜੀਠੀਆ ਦਾ ਵੱਡਾ ਧਮਾਕਾ !