ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਮਨੈਲਾ ਜਿਥੇ ਦੇ ਸਰਕਾਰੀ ਸਕੂਲ ਵਿਚ ਤੈਨਾਤ ਮਾਸਟਰ ਜਗਤਾਰ ਸਿੰਘ ਜਿਨ੍ਹਾਂ ਸਰਕਾਰੀ ਸਕੂਲ ਦੀ ਦਿੱਖ ਨੂੰ ਬਦਲਕੇ ਸਾਬਿਤ ਕਰ ਦਿੱਤਾ ਹੀ ਕਿ ਜੇਕਰ ਹਰ ਸਕੂਲ ਦਾ ਇੱਕ ਵੀ ਅਧਿਆਪਕ ਸੋਚ ਲਵੇ ਕਿ ਉਹ ਵੀ ਆਪਣੇ ਬਲਬੂਤੇ ਨਾਲ ਸਕੂਲ ਨੂੰ ਸਵਾਰ ਸਕਦਾ ਹਾਂ ਤਾਂ ਪੰਜਾਬ ਦਾ ਹਰ ਸਰਕਾਰੀ ਸਕੂਲ ਨਿਜੀ ਸਕੂਲਾਂ ਨੂੰ ਪਿੱਛੇ ਛੱਡ ਜਾਵੇਗਾ। ਇਸ ਊਧਮ ਕਰਕੇ ਹੀ ਇਕਲੇ ਜਗਤਾਰ ਨੂੰ ਪੰਜਾਬ ਵਿੱਚੋਂ ਰਾਸ਼ਟਰਪਤੀ ਅਵਾਰਡ ਲਈ ਚੁਣਿਆ ਗਿਆ ਹੈ, ਜਿਸ ਕਰਕੇ ਪੂਰੇ ਜ਼ਿਲ੍ਹੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਹਰ ਕੋਈ ਜਗਤਾਰ ਸਿੰਘ ਨੂੰ ਇਹ ਅਵਾਰਡ ਮਿਲਣ ਤੇ ਮਾਣ ਮਹਿਸੂਸ ਕਰ ਰਹੇ ਹਨ।
ਇਹ ਵੀ ਪੜੋ: ਗੁਰਮੁੱਖ ਸਿੰਘ ਰੋਡੇ ਦੇ ਪੱਖ 'ਚ ਆਇਆ ਸੰਯੁਕਤ ਕਿਸਾਨ ਮੋਰਚਾ
ਇਸ ਬਾਰੇ ਮਾਸਟਰ ਜਗਤਾਰ ਸਿੰਘ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਕਿਹਾ ਜਦੋਂ ਮੈਂ ਇਸ ਸਰਕਾਰੀ ਸਕੂਲ ਮਨੈਲਾ ਵਿੱਚ ਅਧਿਆਪਕ ਦੇ ਤੌਰ ’ਤੇ ਜੁਆਇਨ ਕੀਤਾ ਸੀ ਤਾਂ ਉਸ ਸਮੇਂ ਸਕੂਲ ਦੀ ਹਾਲਤ ਖ਼ਸਤਾ ਸੀ, ਮੈਂ ਕੁੱਝ ਪਿੰਡ ਦੇ ਵਿਅਕਤੀਆਂ ਦੇ ਸਹਿਯੋਗ ਨਾਲ ਇਸ ਸਕੂਲ ਦੇ ਗਰਾਊਂਡ ਨੂੰ ਗੰਦਗੀ ਤੋਂ ਮੁਕਤ ਕਰਵਾਇਆ, ਭਾਵੇਂ ਕਿ ਇਸ ਕਾਰਜ ਵਿੱਚ ਕੁੱਝ ਪਿੰਡ ਵਾਸੀਆਂ ਦੀ ਨਾਰਾਜ਼ਗੀ ਵੀ ਝੱਲਣੀ ਪਈ, ਪਰ ਇਸਦੇ ਬਾਵਜੂਦ ਮੈਂ ਹੌਂਸਲਾ ਨਹੀਂ ਹਾਰਿਆ।
ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਤੇ ਐਨਆਰਆਈ ਵਿਅਕਤੀਆ ਦੇ ਸਹਿਯੋਗ ਨਾਲ ਹੀ ਇਹ ਸਭ ਸੰਭਵ ਹੋ ਪਾਇਆ ਹੈ ਅਤੇ ਇਸ ਸਕੂਲ ਦੀ ਕਾਇਆ ਕਲਪ ਕਰਨ ਵਿੱਚ ਅਪਣਾ ਯੋਗਦਾਨ ਪਾਇਆ ਹੈ, ਜੇਕਰ ਉਨ੍ਹਾਂ ਦਾ ਸਹਿਯੋਗ ਨਾ ਮਿਲਦਾ ਤਾਂ ਸਬ ਕਰਨਾ ਸੰਭਵ ਨਹੀਂ ਸੀ, ਅੱਜ ਉਨ੍ਹਾਂ ਦੀ ਬਦੌਲਤ ਹੀ ਇਸ ਵਾਰ ਪੰਜਾਬ ਵਿੱਚੋ ਇਕੱਲੇ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਲਈ ਚੁਣਿਆ ਗਿਆ ਹੈ।
ਇਹ ਵੀ ਪੜੋ: ਕਿਸਾਨਾਂ ’ਤੇ ਲਾਠੀਚਾਰਜ ਮਾਮਲਾ: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਪ੍ਰਦਰਸ਼ਨ
ਸਕੂਲ ਵਿੱਚ ਜਗਤਾਰ ਸਿੰਘ ਨਾਲ ਕੰਮ ਕਰਨ ਵਾਲੇ ਅਧਿਆਪਕ ਜਿਨ੍ਹਾਂ ਵਿੱਚ ਜਗਤਾਰ ਸਿੰਘ ਦੀ ਪਤਨੀ ਵੀ ਸ਼ਾਮਲ ਹੈ ਜੋ ਜਗਤਾਰ ਸਿੰਘ ਨੂੰ ਇਹ ਅਵਾਰਡ ਮਿਲਣ ’ਤੇ ਮਾਣ ਮਹਿਸੂਸ ਕਰ ਰਹੇ ਹਨ।