ਸ੍ਰੀ ਫਤਿਹਗੜ੍ਹ ਸਾਹਿਬ:ਮੰਡੀ ਗੋਬਿੰਦਗੜ੍ਹ ਵਿਚ ਕੰਗ ਮਾਰਕੀਟ ਵਿਚ ਸੀਨੀਅਰ ਅਕਾਲੀ ਆਗੂ ਰਾਜੀਵ ਸਿੰਗਲਾ ਉਤੇ ਤਿੰਨ-ਚਾਰ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਉਥੇ ਹੀ ਅਕਾਲੀ ਆਗੂ ਸਿੰਗਲਾ ਦਾ ਰਿਵਾਲਵਰ ਵੀ ਖੋਹ ਕੇ ਫਰਾਰ ਹੋ ਗਏ ਹਨ।ਇਸ ਦੌਰਾਨ ਰਾਜੀਵ ਸਿੰਗਲਾ ਅਤੇ ਇਕ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਚ ਇਲਾਜ ਲਈ ਭਰਤੀ ਕਰਵਾਏ ਗਏ ਹਨ।
ਅਕਾਲੀ ਆਗੂ ਰਾਜੀਵ ਸਿੰਗਲਾ ਦੀ ਖਬਰ ਲੈਣ ਲਈ ਅਮਲੋਹ ਹਲਕਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਅਤੇ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ ਸਾਥੀਆਂ ਸਮੇਤ ਸਿਵਲ ਹਸਪਤਾਲ ਪਹੁੰਚੇ।ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਰਾਜੀਵ ਸਿੰਗਲਾ ਸ੍ਰੋਮਣੀ ਅਕਾਲੀ ਦਲ ਦੇ ਮੰਡੀਗੌਬਿੰਦਗੜ ਵਿਖੇ ਪ੍ਰਮੁੱਖ ਆਗੂ ਹਨ। ਜਿਹਨਾਂ ਉਤੇ ਕਈ ਵਾਰ ਪਹਿਲਾਂ ਵੀ ਜਾਨਲੇਵਾ ਹਮਲੇ ਹੋ ਚੁੱਕੇ ਹਨ ਅਤੇ ਹਮਲਾਵਰਾਂ ਵੱਲੋਂ ਰਾਜੀਵ ਸਿੰਗਲਾ ਦੀ ਗੱਡੀ ਨੂੰ ਵੀ ਪਿਛਲੇ ਸਮੇ ਵਿੱਚ ਅੱਗ ਲਗਾ ਦਿੱਤੀ ਗਈ ਸੀ। ਗੁਰਪ੍ਰੀਤ ਸਿੰਘ ਰਾਜੂ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਗੁੰਡਾਗਰਦੀ ਦੀਆ ਵਾਰਦਾਤਾਂ ਵਿੱਚ ਦਿਨੋਂ-ਦਿਨ ਵਾਧਾ ਹੋ ਰਿਹਾ ਤੇ ਪੁਲਿਸ ਪ੍ਰਸਾਸਨ ਮੂਕ ਦਰਸਕ ਇਹ ਸਭ ਕੁਝ ਦੇਖ ਰਿਹਾ ਹੈ।
ਉਨ੍ਹਾਂ ਨੇ ਪੁਲਿਸ ਪ੍ਰਸਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੁਲਿਸ ਵੱਲੋਂ ਰਾਜੀਵ ਸਿੰਗਲਾ ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਖਿਲਾਫ਼ ਤੁਰੰਤ ਕਾਰਵਾਈ ਨਾ ਕੀਤੀ ਗਈ ਤਾ ਉਹ ਹਲਕਾ ਅਮਲੋਹ ਦੇ ਸਮੁੱਚੇ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਨਾਲ ਲੈਕੇ ਐਸ ਐਸ ਪੀ ਫਤਿਹਗੜ ਸਾਹਿਬ ਦੇ ਦਫ਼ਤਰ ਦਾ ਘਿਰਾਓ ਕਰਨਗੇ।
ਇਹ ਵੀ ਪੜੋ:ਆਂਗਨਵਾੜੀ ਭਰਤੀਆਂ 'ਚ ਭਾਈ ਭਤੀਜਾਵਾਦ ਸਣੇ ਰਿਸ਼ਵਤ ਚੱਲੇਗੀ:ਹਰਗੋਬਿੰਦ ਕੌਰ