ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ 'ਚ ਜਿੱਥੇ ਕੰਮਕਾਰ ਦਾ ਅਦਾਰਾ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਮੈਰਿਜ ਪੈਲੇਸਾਂ ਦਾ ਕੰਮਕਾਰ ਵੀ ਠੱਪ ਹੋ ਗਿਆ ਹੈ। ਇੱਕ ਮੈਰਿਜ ਪੈਲੇਸ ਦਾ ਕੰਮ ਠੱਪ ਹੋਣ ਨਾਲ 100 ਮਜ਼ਦੂਰ ਪ੍ਰਭਾਵਿਤ ਹੋਇਆ ਹੈ।
ਮੈਰਿਜ ਪੈਲੇਸ ਦੇ ਵਰਕਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ 'ਚ ਮੈਰਿਜ ਪੈਲੇਸਾਂ ਦਾ ਕੰਮ ਬੰਦ ਹੋ ਗਿਆ ਹੈ ਜਿਸ ਦੌਰਾਨ ਮੈਰਿਜ ਪਲੈਸਾਂ ਦੇ ਵਰਕਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਪੈਲੇਸ ਵਿੱਚ ਕੋਈ ਫੰਕਸ਼ਨ ਹੁੰਦਾ ਹੈ ਤਾਂ ਉੱਥੇ ਟੈਂਟ ਵਾਲੇ, ਹਲਵਾਈ, ਡੈਕੋਰੇਸ਼ਨ ਵਾਲੇ ਕੰਮ ਕਰਦੇ ਹਨ। ਇਸ ਕੰਮ 'ਚ ਗੁੰਗੇ ਬਹਿਰੇ ਵਾਲੇ ਵੱਡੀ ਗਿਣਤੀ ਵਿੱਚ ਕੰਮ ਕਰਦੇ ਹਨ ਪਰ ਹੁਣ ਮੈਰਿਜ ਪੈਲੇਸ ਬੰਦ ਹੋਣ ਦੇ ਕਾਰਨ ਇਹ ਸਾਰੇ ਵਿਹਲੇ ਹੋ ਗਏ ਹਨ ਜਿਸ ਦੇ ਕਾਰਨ ਇਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਦੇ ਨਾਲ ਹੋ ਰਿਹਾ ਹੈ।
ਇਹ ਵੀ ਪੜ੍ਹੋ:ਪੁਲਿਸ ਵੱਲੋਂ ਕਾਰਵਾਈ ਨਾ ਹੁੰਦੇ ਦੇਖ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਖਿਲਾਫ ਕੀਤਾ ਪ੍ਰਦਰਸ਼ਨ
ਉੁਨ੍ਹਾਂ ਕਿਹਾ ਕਿ ਪਹਿਲਾਂ ਬਹਿਰਿਆਂ ਨੂੰ 400 ਰੁਪਏ ਦਿਹਾੜੀ ਮਿਲ ਜਾਂਦੀ ਸੀ ਪਰ ਹੁਣ ਉਨ੍ਹਾਂ ਨੂੰ ਕੋਈ 100 ਰੁਪਏ ਦਿਹਾੜੀ 'ਤੇ ਵੀ ਰੱਖਣ ਲਈ ਤਿਆਰ ਨਹੀਂ ਹੈ ਜਿਸ ਦੇ ਕਾਰਨ ਉਹ ਮੁਸ਼ਕਲ ਦੀ ਘੜੀ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਇਸ ਬਾਰੇ ਸੋਚਦੇ ਹੋਏ ਛੋਟ ਦੇਣੀ ਚਾਹੀਦੀ ਹੈ ਤਾਂ ਜੋ ਆਪਣੇ ਘਰਾਂ ਦਾ ਗੁਜ਼ਾਰਾ ਕਰ ਸਕਣ।