ETV Bharat / state

ਅਕਾਲੀ ਵਰਕਰਾਂ ਦਾ ਵੱਡਾ ਕਾਫ਼ਲਾ ਚੰਡੀਗੜ੍ਹ ਪਹੁੰਚਿਆ - Conquest Kitta

ਅਕਾਲੀ ਦਲ ਦਾ ਇਹ ਕਾਫਲਾ ਚੰਡੀਗੜ੍ਹ (Chandigarh) ਵਿੱਚ ਮੁੱਖ ਮੰਤਰੀ ਕੈਪਟਨ (CM Capt) ਦੀ ਰਿਹਾਇਸ਼ ਦਾ ਘਿਰਾਓ ਕਰੇਗਾ। ਅਕਾਲੀ ਦਲ (Akali Dal) ਨੇ ਪੰਜਾਬ ਸਰਕਾਰ (Government of Punjab) ‘ਤੇ ਕੋਰੋਨਾ ਮਹਾਂਮਾਰੀ ਵਿੱਚ ਫਤਿਹ ਕਿੱਟਾ ਵਿੱਚ ਘਪਲਾ ਕਰਨ ਦੇ ਇਲਜ਼ਾਮ ਲਾਏ ਹਨ।

ਅਕਾਲੀ ਵਰਕਰਾਂ ਦਾ ਵੱਡਾ ਕਾਫਲਾ ਚੰਡੀਗੜ੍ਹ ਲਈ ਰਵਾਨਾ

author img

By

Published : Jun 15, 2021, 1:09 PM IST

ਅਮਲੋਹ: ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਚੰਡੀਗੜ੍ਹ ਲਈ ਕਾਫ਼ਲਾ ਰਵਾਨਾ ਹੋਇਆ। ਅਕਾਲੀ ਦਲ ਦਾ ਇਹ ਕਾਫਲਾ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰੇਗਾ। ਅਕਾਲੀ ਦਲ ਨੇ ਪੰਜਾਬ ਸਰਕਾਰ ‘ਤੇ ਕੋਰੋਨਾ ਮਹਾਂਮਾਰੀ ਵਿੱਚ ਫਤਹਿ ਕਿੱਟਾਂ ਵਿੱਚ ਘਪਲਾ ਕਰਨ ਦੇ ਇਲਜ਼ਾਮ ਲਾਏ ਹਨ।

ਅਕਾਲੀ ਵਰਕਰਾਂ ਦਾ ਵੱਡਾ ਕਾਫਲਾ ਚੰਡੀਗੜ੍ਹ ਲਈ ਰਵਾਨਾ

ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ, ਕਿ ਕਾਂਗਰਸ ਸਰਕਾਰ ਨੇ ਕੋਰੋਨਾ ਮਹਾਂਮਾਰੀ ਸਮੇਂ ਵੈਕਸੀਨ ਤੇ ਫਤਿਹ ਕਿੱਟਾਂ ਵਿੱਚ ਘਪਲਾ ਕਰਕੇ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਤੇ ਲੋੜਵੰਦਾਂ ਦੇ ਹਿਰਦੇ ਹੀ ਨਹੀਂ ਵਲੂੰਧਰੇ, ਸਗੋਂ ਮਹਿੰਗੇ ਭਾਅ ਦੀ ਵੈਕਸੀਨ ਡੋਜ਼ ਲਗਵਾਉਣ ਲਈ ਵੀ ਮਜਬੂਰ ਕਰਕੇ ਉਨ੍ਹਾਂ ‘ਤੇ ਜ਼ੁਲਮ ਕੀਤਾ ਜਾ ਰਿਹਾ ਹੈ। ਜਿਸ ਦਾ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰਦਾ ਹੈ।
ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਾਂਗਰਸ ਸਰਕਾਰ ਨੂੰ ਹਰ ਫਰੰਟ ‘ਤੇ ਫ਼ੇਲ੍ਹ ਕਰਾਰ ਦਿੱਤਾ। ਨਾਲ ਹੀ ਕੋਰੋਨਾ ਮਹਾਂਮਾਰੀ ਦੌਰਾਨ ਮਰੀਜ਼ਾ ਨੂੰ ਸੁੱਖ-ਸਹੂਲਤਾਂ ਨਾ ਦੇਣ ਦੇ ਵੀ ਇਲਜ਼ਾਮ ਲਾਏ। ਜਿਸ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਹਫ਼ੜਾ-ਤਫੜੀ ਦਾ ਮਹੌਲ ਬਣਿਆ ਹੋਇਆ ਹੈ।

ਉੱਥੇ ਹੀ ਹਸਪਤਾਲਾਂ ਵਿੱਚ ਆਕਸੀਜਨ ਤੇ ਬੈੱਡਾਂ ਦਾ ਸਹੀ ਪ੍ਰਬੰਧ ਨਾ ਹੋਣ ‘ਤੇ ਵੀ ਕੈਪਟਨ ਸਰਕਾਰ ਨੂੰ ਘੇਰਿਆ ਤੇ ਪ੍ਰਈਵੇਟ ਹਸਪਤਾਲਾਂ ਵਿੱਚ ਲੋਕਾਂ ਦੀ ਹੋ ਰਹੀ ਨਾਜਾਇਜ਼ ਲੁੱਟ ਲਈ ਕਾਂਗਰਸ ਦੇ ਮੰਤਰੀ, ਵਿਧਾਇਕਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ।

ਇਹ ਵੀ ਪੜ੍ਹੋ:ਕਾਂਗਰਸੀ ਸਾਂਸਦਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.