ਸ੍ਰੀ ਫਤਿਹਗੜ੍ਹ ਸਾਹਿਬ: ਸੁਰਾਂ ਦੇ ਬਾਦਸ਼ਾਹ ਸਵਰਗਵਾਸੀ ਗੈਰ ਸਰਦੂਲ ਸਿਕੰਦਰ ਦੇ ਜੱਦੀ ਪਿੰਡ ਖੇੜ ਨੌਧ ਸਿੰਘ ਵਿਖੇ ਯਾਦਗਾਰ ਬਣਾਉਣ ਲਈ ਪਿੰਡ ਦੇ ਸਰਪੰਚ ਵੱਲੋ ਆਪਣੀ ਜ਼ਮੀਨ ਦਿੱਤੀ ਗਈ ਹੈ। ਸਰਪੰਚ ਰੁਪਿੰਦਰ ਸਿੰਘ ਰਮਲਾ ਨੇ ਜ਼ਮੀਨ ਨੂੰ ਅਮਰ ਨੂਰੀ ਦੇ ਨਾਂ ਕਰਵਾ ਦਿੱਤੀ ਹੈ।
ਇਸੇ ਥਾਂ ’ਤੇ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ ਸੀ। ਪਿੰਡ ਖੇੜੀ ਨੌਧ ਸਿੰਘ ਦੇ ਸਰਪੰਚ ਰੁਪਿੰਦਰ ਸਿੰਘ ਰਮਲਾ ਨੇ ਦੱਸਿਆ ਕਿ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਸਬ ਡਵੀਜਨ ਖਮਾਣੋਂ ਦੇ ਖੇਤਰ ਵਿੱਚ ਸਰਦੂਲ ਸਿਕੰਦਰ ਦਾ ਜੱਦੀ ਪਿੰਡ ਖੇੜੀ ਨੌਧ ਸਿੰਘ ਸੀ। ਕੁਝ ਸਾਲਾਂ ਪਹਿਲਾਂ ਉਹ ਸ਼ਹਿਰ ਖੰਨਾ ਵਿਖੇ ਜਾ ਕੇ ਰਹਿਣ ਲੱਗੇ ਸੀ।
ਇਹ ਵੀ ਪੜੋ: ਟਰੈਜਡੀ ਕਿੰਗ ਦਲੀਪ ਕੁਮਾਰ ਦਾ ਹੋਇਆ ਦਿਹਾਂਤ: ਪੰਜਾਬ ਨਾਲ ਸੀ ਡੂੰਘਾ ਰਿਸ਼ਤਾ
ਸਰਪੰਚ ਨੇ ਇਹ ਵੀ ਕਿਹਾ ਕਿ ਕੁਝ ਮਹੀਨੇ ਪਹਿਲਾਂ ਸੁਰਾਂ ਦਾ ਸਿਕੰਦਰ ਸਵਰਗੀ ਸਰਦੂਲ ਸਿਕੰਦਰ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਸੀ। ਜਿਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਯਾਤਰਾ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਸਪੁਰਦ-ਏ-ਖ਼ਾਕ ਕੀਤਾ ਗਿਆ ਸੀ। ਸਰਪੰਚ ਨੇ ਦੱਸਿਆ ਕਿ ਉਸ ਸਮੇਂ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਸਵਰਗਵਾਸੀ ਸਰਦੂਲ ਸਿਕੰਦਰ ਦੀ ਯਾਦਗਾਰੀ ਬਣਾਉਣ ਲਈ ਉਨ੍ਹਾਂ ਵੱਲੋਂ ਜਗ੍ਹਾ ਦਿੱਤੀ ਜਾਵੇਗੀ।