ETV Bharat / state

ਸਿੱਖ ਫੁੱਟਬਾਲ ਕੱਪ : 4 ਟੀਮਾਂ ਪਹੁੰਚੀਆਂ ਸੈਮੀਫਾਈਨਲ 'ਚ

author img

By

Published : Feb 5, 2020, 9:27 AM IST

ਖ਼ਾਲਸਾ ਫੁੱਟਬਾਲ ਕਲੱਬ ਵੱਲੋਂ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਵਿੱਚ ਸਾਬਤ ਸੂਰਤ ਸਿੱਖਾਂ ਦੀਆਂ ਟੀਮਾਂ ਦੇ ਵਿੱਚ ਕਰਵਾਏ ਸਿੱਖ ਫੁੱਟਬਾਲ ਕੱਪ ਦੇ ਕੁਆਰਟਰ ਫਾਈਨਲ ਮੈਚਾਂ ਤੋਂ ਬਾਅਦ ਚਾਰ ਟੀਮਾਂ ਸੈਮੀ-ਫਾਈਨਲ ਵਿੱਚ ਪਹੁੰਚ ਗਈਆਂ ਹਨ।

KHALSA FOOTBALL CUP
ਫ਼ੋਟੋ

ਸ੍ਰੀ ਫ਼ਤਿਹਗੜ੍ਹ ਸਾਹਿਬ: ਖ਼ਾਲਸਾ ਫੁੱਟਬਾਲ ਕਲੱਬ (ਖਾਲਸਾ ਐੱਫ.ਸੀ.) ਵੱਲੋਂ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਵਿੱਚ ਸਾਬਤ ਸੂਰਤ ਟੀਮਾਂ ਦੇ ਵਿੱਚ ਕਰਵਾਏ ਸਿੱਖ ਫੁੱਟਬਾਲ ਕੱਪ ਦੇ ਕੁਆਰਟਰ ਫਾਈਨਲ ਮੈਚਾਂ ਤੋਂ ਬਾਅਦ ਚਾਰ ਟੀਮਾਂ ਸੈਮੀ-ਫਾਈਨਲ ਵਿੱਚ ਪਹੁੰਚ ਗਈਆਂ ਹਨ। ਜਿਨ੍ਹਾਂ ਦੇ ਮੈਚ 6 ਫਰਵਰੀ ਨੂੰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਹੋਣਗੇ।

ਵੀਡੀਓ

ਟੂਰਨਾਮੈਂਟ ਦੀ ਅਰੰਭਤਾ ਤੋਂ ਪਹਿਲਾਂ ਕਰਨੈਲ ਸਿੰਘ ਪੰਜੋਲੀ ਨੇ ਸਮੂਹ ਹਾਜ਼ਰੀਨ ਨੂੰ ਪੰਜ ਮੂਲ ਮੰਤਰ ਦੇ ਪਾਠਾਂ ਦਾ ਉਚਾਰਨ ਕਰਵਾਇਆ ਅਤੇ ਮੈਚ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਸਾਬਤ-ਸੂਰਤ ਟੀਮਾਂ ਦੇ ਚੱਲ ਰਹੇ ਇਸ ਟੂਰਨਾਮੈਂਟ ਵਿੱਚ ਪੰਜਾਬ ਦੇ 22 ਜ਼ਿਲ੍ਹਿਆਂ ਸਮੇਤ ਚੰਡੀਗੜ ਦੀ ਟੀਮ ਫੀਫਾ ਦੇ ਨਿਯਮਾਂ ਅਨੁਸਾਰ ਨਾਕਆਊਟ ਆਧਾਰ ਉੱਤੇ ਮੈਚ ਖੇਡ ਰਹੀ ਹੈ। ਵੱਖ-ਵੱਖ ਥਾਵਾਂ 'ਤੇ 4 ਕੁਆਰਟਰ ਫਾਈਨਲ ਮੈਚ ਖੇਡੇ ਗਏ।

ਹੋਰ ਪੜ੍ਹੋ: ਹੈਮਿਲਟਨ ਵਨ-ਡੇਅ: ਨਿਊਜ਼ੀਲੈਂਡ ਨੇ ਟਾਸ ਜਿੱਤ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਹੋਏ ਦੂਜੇ ਮੈਚ ਵਿੱਚ ਖ਼ਾਲਸਾ ਐੱਫ.ਸੀ ਜਲੰਧਰ ਨੇ ਖ਼ਾਲਸਾ ਐੱਫ.ਸੀ ਐਸਬੀਐਸ ਨਗਰ ਦੀ ਟੀਮ ਨੂੰ 2-0 ਅੰਕਾਂ ਨਾਲ ਪਛਾੜ ਦਿੱਤਾ। ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਦੋ ਮੈਚਾਂ ਵਿੱਚ ਖਾਲਸਾ ਐੱਫ.ਸੀ ਬਰਨਾਲਾ ਨੇ ਖਾਲਸਾ ਐਫ.ਸੀ ਬਠਿੰਡਾ ਨੂੰ 7-6 ਅੰਕਾਂ ਹਰਾਇਆ। ਜਦਕਿ ਖ਼ਾਲਸਾ ਐੱਫ.ਸੀ ਰੂਪਨਗਰ ਦੀ ਟੀਮ ਨੇ ਖ਼ਾਲਸਾ ਐੱਫ.ਸੀ ਪਟਿਆਲਾ ਨੂੰ 3-0 ਨਾਲ ਮਾਤ ਦੇ ਕੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।

Intro:Download link
https://wetransfer.com/downloads/8f2fe1764a37305861759e89820753bb20200204114700/c4e90f794e27327b5071ad8aa9db71d220200204114739/04bfd0
4 items

ਸਿੱਖ ਫੁੱਟਬਾਲ ਕੱਪ : ਚਾਰ ਟੀਮਾਂ ਸੈਮੀ ਫਾਈਨਲ 'ਚ ਪਹੁੰਚੀਆਂ

ਸਾਬਤ ਸੂਰਤ ਟੀਮਾਂ ਦੇ ਫਸਵੇਂ ਭੇੜ ਹੁਣ 6 ਫਰਵਰੀ ਨੂੰ ਜਲੰਧਰ 'ਚ

ਫ਼ਤਹਿਗੜ੍ਹ ਸਾਹਿਬ ਤੇ ਮਾਤਾ ਗੁਜਰੀ ਕਾਲਜ ਵਿੱਚ ਹੋਏ ਫੁੱਟਬਾਲ ਦੇ ਫ਼ਸਵੇਂ ਮੁਕਾਬਲੇ

FATEGARH SAHIB : JAGDEV SINGH

Date 3 feb

slug KHALSA FOOTBAL CUP COMPITION FGS

feed on wetransfer

ਫਤਹਿਗੜ ਸਾਹਿਬ 4 ਫ਼ਰਵਰੀ :

ਖਾਲਸਾ ਫੁੱਟਬਾਲ ਕਲੱਬ (ਖਾਲਸਾ ਐੱਫ.ਸੀ.) ਵੱਲੋਂ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਭਰ ਵਿੱਚ ਸਾਬਤ ਸੂਰਤ ਟੀਮਾਂ ਦੇ ਕਰਵਾਏ ਜਾ ਰਹੇ ਸਿੱਖ ਫੁੱਟਬਾਲ ਕੱਪ ਦੇ ਕੁਆਰਟਰ ਫਾਈਨਲ ਮੈਚਾਂ ਦੌਰਾਨ ਅੱਜ ਚਾਰ ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚ ਗਈਆਂ ਹਨ ਜਿਨਾਂ ਦੇ ਫਸਵੇਂ ਭੇੜ 6 ਫਰਵਰੀ ਨੂੰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਸਵੇਰੇ 11 ਵਜੇ ਹੋਣਗੇ।

ਫਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਕਾਲਜ ਵਿੱਚ ਮੈਚ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਮਾਤਾ ਗੁਜਰੀ ਕਾਲਜ ਫਤਿਹਗੜ• ਸਾਹਿਬ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ, ਨਗਰ ਕੌਂਸਲ ਸਰਹੰਦ ਦੇ ਪ੍ਰਧਾਨ ਸ਼ੇਰ ਸਿੰਘ, ਗੁਰਦੁਆਰਾ ਸਾਹਿਬ ਦੇ ਮੈਨੇਜਰ ਨੱਥਾ ਸਿੰਘ, ਸਾਬਕਾ ਪ੍ਰਧਾਨ ਬਾਰ ਕੌਂਸਲ ਅਮਰਦੀਪ ਸਿੰਘ ਧਾਰਨੀ, ਮਾਰਕੀਟ ਕਮੇਟੀ ਸਰਹਿੰਦ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਕੀਤਾ।

ਟੂਰਨਾਮੈਂਟ ਦੀ ਅਰੰਭਤਾ ਤੋਂ ਪਹਿਲਾਂ ਕਰਨੈਲ ਸਿੰਘ ਪੰਜੋਲੀ ਨੇ ਸਮੂਹ ਹਾਜ਼ਰੀਨ ਨੂੰ ਪੰਜ ਮੂਲ ਮੰਤਰ ਦੇ ਪਾਠਾਂ ਦਾ ਉਚਾਰਨ ਕਰਵਾਇਆ ਅਤੇ ਮੈਚ ਦੀ ਚੜਦੀਕਲਾ ਲਈ ਅਰਦਾਸ ਕੀਤੀ।

ਜ਼ਿਕਰਯੋਗ ਹੈ ਕਿ ਕਿ ਸਾਬਤ-ਸੂਰਤ ਟੀਮਾਂ ਦੇ ਚੱਲ ਰਹੇ ਇਸ ਫੁੱਟਬਾਲ ਕੱਪ ਦੌਰਾਨ ਪੰਜਾਬ ਦੇ 22 ਜ਼ਿਲਿਆਂ ਸਮੇਤ ਚੰਡੀਗੜ ਦੀ ਟੀਮ ਫੀਫਾ ਦੇ ਨਿਯਮਾਂ ਅਨੁਸਾਰ ਨਾਕਆਊਟ ਆਧਾਰ ਉਤੇ ਮੈਚ ਖੇਡ ਰਹੀਆਂ ਹਨ। ਅੱਜ ਵੱਖ-ਵੱਖ ਥਾਈਂ 4 ਕੁਆਰਟਰ ਫਾਈਨਲ ਮੈਚ ਖੇਡੇ ਗਏ ਜਿਸ ਦੌਰਾਨ ਅੰਮ੍ਰਿਤਸਰ ਵਿਖੇ ਖਾਲਸਾ ਐੱਫ.ਸੀ. ਗੁਰਦਾਸਪੁਰ ਦੀ ਟੀਮ ਨੇ ਖਾਲਸਾ ਐੱਫ.ਸੀ. ਅੰਮ੍ਰਿਤਸਰ ਦੀ ਟੀਮ ਨੂੰ 1-0 ਅੰਕ ਨਾਲ ਆਖਰੀ ਮਿੰਟ ਵਿੱਚ ਹਰਾ ਦਿੱਤਾ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਹੋਏ ਦੂਜੇ ਮੈਚ ਦੌਰਾਨ ਖਾਲਸਾ ਐੱਫ.ਸੀ. ਜਲੰਧਰ ਨੇ ਖਾਲਸਾ ਐੱਫ.ਸੀ. ਐੱਸਬੀਐੱਸ ਨਗਰ ਦੀ ਟੀਮ ਨੂੰ 2-0 ਅੰਕਾਂ ਨਾਲ ਪਛਾੜ ਦਿੱਤਾ। ਫਤਹਿਗੜ• ਸਾਹਿਬ ਵਿਖੇ ਹੋਏ ਦੋ ਮੈਚਾਂ ਵਿੱਚ ਖਾਲਸਾ ਐੱਫ.ਸੀ. ਬਰਨਾਲਾ ਨੇ ਖਾਲਸਾ ਐੱਫ.ਸੀ. ਬਠਿੰਡਾ ਨੂੰ ਵਾਧੂ ਸਮੇਂ ਤੋਂ ਪਿੱਛੋਂ ਟ੍ਰਾਈ ਬਰੇਕਰ ਦੌਰਾਨ 7-6 ਅੰਕਾਂ ਹਰਾਇਆ ਜਦਕਿ ਖਾਲਸਾ ਐੱਫ.ਸੀ. ਰੂਪਨਗਰ ਦੀ ਟੀਮ ਨੇ ਖਾਲਸਾ ਐੱਫ.ਸੀ. ਪਟਿਆਲਾ ਨੂੰ 3-0 ਨਾਲ ਮਾਤ ਦੇ ਕੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ।

ਬਾਈਟ ਜਗਦੀਪ ਸਿੰਘ ਚੀਮਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ

ਬਾਈਟ ਇੰਦਰਜੀਤ ਸਿੰਘ ਸੰਧੂ ਪ੍ਰਬੰਧਕ ਖਾਲਸਾ ਫੁੱਟਬਾਲ ਕੱਪ

ਬਾਈਟ ਖੇਡ ਪ੍ਰੇਮੀ Body:1Conclusion:2
ETV Bharat Logo

Copyright © 2024 Ushodaya Enterprises Pvt. Ltd., All Rights Reserved.