ਫਤਿਹਗੜ੍ਹ ਸਾਹਿਬ: ਬੀਤੇ ਦਿਨੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਦੇ ਸਲਾਣਾ ਦੁਲਾ ਸਿੰਘਵਾਲਾ 'ਚ ਇਕ ਭੋਗ ਸਮਾਗਮ ਵਿੱਚ ਪੁਰਾਣੀ ਰੰਜਿਸ਼ ਨੂੰ ਲੈਕੇ ਚੱਲੀ ਗੋਲੀ 'ਚ ਇਕ ਵਿਅਕਤੀ ਦੀ ਮੌਤ ਤੇ ਇਕ ਵਿਅਕਤੀ ਜਖਮੀ ਦੇ ਹੋਣ ਦਾ ਮਾਮਲਾ ਸਾਹਮਣਾ ਆਇਆ ਸੀ। ਜਿਸ ਦੇ 'ਚ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਸਬੰਧੀ ਐੱਸਐਸਪੀ ਫਤਿਹਗੜ੍ਹ ਸਾਹਿਬ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਦੱਸਿਆ ਕਿ ਸਾਲ 2005-2006 ਵਿੱਚ ਕਰਨੈਲ ਸਿੰਘ ਨੇ ਜੀ.ਐਸ. ਫੋਰਜਿੰਗ ਨਾਮ ਦੀ ਫੈਕਟਰੀ ਲਗਾਈ ਸੀ ਤਾਂ ਹੋਰ ਹਿੱਸੇਦਾਰਾਂ ਸਮੇਤ ਉਕਤ ਕੁਲਦੀਪ ਸਿੰਘ ਵੀ ਹਿੱਸੇਦਾਰ ਸੀ। ਜਿਸ ਨੇ ਬਾਅਦ ਵਿਚ ਆਪਣਾ ਹਿੱਸਾ ਕੱਢ ਲਿਆ ਸੀ ਤੇ ਕੁਲਦੀਪ ਸਿੰਘ ਨੇ ਆਪਣਾ ਵੱਖਰੀ ਮਿੱਲ ਲਗਾ ਲਈ ਸੀ। ਉਸ ਸਮੇਂ ਤੋਂ ਹੀ ਕੁਲਦੀਪ ਸਿੰਘ ਕਰਨੈਲ ਸਿੰਘ ਤੇ ਉਸ ਦੇ ਹਿੱਸੇਦਾਰ ਕਰਤਾਰ ਸਿੰਘ ਨਾਲ ਲੈਣ ਦੇਣ ਕਾਰਨ ਖਾਰ ਰੱਖਦਾ ਸੀ। ਜਿਸ ਕਾਰਨ ਕੁਲਦੀਪ ਸਿੰਘ ਨੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ।
ਪੁਰਾਣੀ ਰੰਜਿਸ਼ ਤਹਿਤ ਕੀਤਾ ਕਤਲ: ਉਹਨਾਂ ਕਿਹਾ ਕਿ ਕਰਨੈਲ ਸਿੰਘ ਅਤੇ ਉਸਦੇ ਹਿੱਸੇਦਾਰ ਕਰਤਾਰ ਸਿੰਘ ਉੱਤੇ ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ ਜੋ ਕਰਨੈਲ ਸਿੰਘ ਜ਼ਮੀਨ ਉੱਤੇ ਡਿੱਗ ਗਿਆ, ਜਿਸ 'ਤੇ ਕੁਲਦੀਪ ਸਿੰਘ ਨੇ ਆਪਣੇ ਪਿਸਟਲ ਨਾਲ ਡਿੱਗੇ ਹੋਏ ਦੇ ਸਿਰ ਤੇ ਮੂੰਹ ਉੱਤੇ ਫਾਇਰ ਕਰਦਾ ਰਿਹਾ। ਇਸ ਤੋਂ ਬਾਅਦ ਪਿਸਟਲ 32 ਬੋਰ ਖਾਲੀ ਹੋ ਜਾਣ 'ਤੇ ਮੌਕੇ 'ਤੇ ਕੁਲਦੀਪ ਸਿੰਘ ਵੱਲੋਂ ਹੀ ਸੁੱਟ ਦਿੱਤਾ ਅਤੇ ਫਿਰ ਆਪਣੇ ਡੱਬ ਵਿਚੋਂ ਰਿਵਾਲਵਰ ਕੱਢ ਕੇ ਰਿਵਾਲਵਰ ਨਾਲ ਵੀ ਕਰਨੈਲ ਸਿੰਘ ਅਤੇ ਕਰਤਾਰ ਸਿੰਘ ਉੱਤੇ ਫਾਇਰ ਕੀਤੇ। ਇਸ ਵਿੱਚ ਕਰਨੈਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕਰਤਾਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਉਸ ਦੇ 3-4 ਗੋਲੀਆਂ ਲੱਗੀਆਂ।ਉਹ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਅਧਿਕਾਰੀਆਂ ਨੇ ਕਿਹਾ ਕਿ ਕਥਿਤ ਮੁਲਜ਼ਮ ਵੱਲੋਂ ਵਾਰਦਾਤ 'ਚ ਵਰਤੇ 32 ਬੋਰ ਰਿਵਾਲਵਰ ਅਤੇ 32 ਬੋਰ ਪਿਸਟਲ ਬਰਾਮਦ ਕਰ ਲਏ ਗਏ ਹਨ। ਇਹ ਵੀ ਜ਼ਿਕਰਯੋਗ ਹੈ ਕਿ ਉਪਰੋਕਤ ਕੇਸ ਵਿਚ ਅਮਲੋਹ ਪੁਲਿਸ ਨੇ ਆਧੁਨਿਕ ਤਰੀਕੇ ਨਾਲ ਸੈਂਟਾਫਿਕ ਅਤੇ ਨਵੀਨਤਮ ਸਾਧਨਾ ਦੇ ਜਰੀਏ ਫੋਰੈਂਸਿਕ ਟੀਮ ਫਿੰਗਰ ਪ੍ਰਿੰਟ, ਫੋਟੋਗ੍ਰਾਫੀ ਦੀਆ ਟੀਮਾ ਆਦਿ ਦੀ ਮਦਦ ਨਾਲ ਤਫਤੀਸ਼ ਅਮਲ ਵਿਚ ਲਿਆ ਰਹੀ ਹੈ,ਜਲਦੀ ਹੀ ਸਾਰੀ ਤਫਤੀਸ਼ ਮੁਕੰਮਲ ਹੋਵੇਗੀ ਅਤੇ ਬਣਦੀ ਕਾਰਵਾਈ ਮੁਲਜ਼ਮ ਖਿਲਾਫ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨ ਦੇ ਅਧਾਰ ਉਤੇ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।