ETV Bharat / state

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਭਾਗ-13 - ਸ਼ਹੀਦੀ ਹਫ਼ਤਾ

ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਈਟੀਵੀ ਭਾਰਤ ਆਪਣੇ ਆਖ਼ਰੀ ਪੜਾਅ ਨੂੰ ਪੂਰਾ ਕਰਦਿਆਂ ਪਹੁੰਚਿਆ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ। ਇਹ ਉਹ ਇਤਿਹਾਸਿਕ ਧਰਤੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਗਿਆ ਸੀ। ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ।

ਸਾਹਿਬਜ਼ਾਦਿਆਂ
ਫ਼ੋਟੋ
author img

By

Published : Dec 28, 2019, 3:04 PM IST

ਸ੍ਰੀ ਫਤਿਹਗੜ੍ਹ ਸਾਹਿਬ: ਸਫ਼ਰ-ਏ-ਸ਼ਹਾਦਤ ਦਾ ਸਫ਼ਰ ਤੈਅ ਕਰਦਿਆਂ ਈਟੀਵੀ ਭਾਰਤ ਪਹੁੰਚਿਆ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ। ਇਹ ਉਹ ਇਤਿਹਾਸਿਕ ਸਥਾਨ ਹੈ, ਜਿੱਥੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਹ ਦੁਨੀਆਂ ਦੀ ਸਭ ਤੋਂ ਮਹਿੰਗੀ ਥਾਂ ਹੈ।

ਦੱਸ ਦਈਏ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰਾਂ ਨੂੰ ਜੰਗਲ ਵਿੱਚ ਰਖਵਾਉਣ ਤੋਂ ਬਾਅਦ ਵਜ਼ੀਰ ਖ਼ਾਨ ਨੇ ਹੁਕਮ ਦਿੱਤਾ ਸੀ ਕਿ ਜੇ ਕੋਈ ਵੀ ਇਨਸਾਨ ਇਨ੍ਹਾਂ ਪਵਿੱਤਰ ਸਰੀਰਾਂ ਦਾ ਅੰਤਿਮ ਸੰਸਕਾਰ ਕਰੇਗਾ ਤਾਂ ਉਸ ਦੇ ਪੂਰੇ ਪਰਿਵਾਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਹ ਹੀ ਕਾਰਨ ਸੀ ਕਿ ਤਿੰਨ ਪਵਿੱਤਰ ਸਰੀਰ 48 ਘੰਟੇ ਤੱਕ ਜੰਗਲ ਵਿੱਚ ਪਏ ਰਹੇ ਤੇ ਜਿਨ੍ਹਾਂ ਦੀ ਰਾਖੀ ਬੱਬਰ ਸ਼ੇਰ ਨੇ ਕੀਤੀ।

ਵੀਡੀਓ

ਇਸ ਤੋਂ ਬਾਅਦ ਉਸ ਇਲਾਕੇ ਦੇ ਦੀਵਾਨ ਦੀਵਾਨ ਟੋਡਰ ਮੱਲ ਨੇ ਵਜ਼ੀਰ ਖ਼ਾਨ ਨਾਲ ਗੱਲ ਕਰਕੇ ਇਨ੍ਹਾਂ ਪਵਿੱਤਰ ਸਰੀਰਾਂ ਦਾ ਅੰਤਿਮ ਸੰਸਕਾਰ ਕਰਨਾ ਚਾਹਿਆ। ਵਜ਼ੀਰ ਖ਼ਾਨ ਨੇ ਦੀਵਾਨ ਟੋਡਰ ਮੱਲ ਨੂੰ ਕਿਹਾ ਕਿ ਜੇ ਤੂੰ ਅੰਤਿਮ ਸੰਸਕਾਰ ਕਰਨਾ ਚਾਹੁੰਦਾ ਤਾਂ ਤੈਨੂੰ ਜਿੰਨੀ ਜ਼ਮੀਨ ਸਸਕਾਰ ਲਈ ਚਾਹੀਦੀ ਹੈ, ਓਨੀ ਜ਼ਮੀਨ 'ਤੇ ਸੋਨੇ ਦੀਆਂ ਮੋਹਰਾਂ ਵਿਛਾਉਣੀਆਂ ਪੈਣਗੀਆਂ।

ਵਜ਼ੀਰ ਖ਼ਾਨ ਦੇ ਕਹਿਣ ਮੁਤਾਬਿਕ ਜਦੋਂ ਦੀਵਾਨ ਟੋਡਰ ਮੱਲ ਨੇ ਜ਼ਮੀਨ 'ਤੇ ਮੋਹਰਾਂ ਵਿਛਾਉਣੀਆਂ ਸ਼ੁਰੂ ਕੀਤੀਆਂ ਤਾਂ ਮੁਗਲਾਂ ਵੱਲੋਂ ਕਿਹਾ ਗਿਆ ਕਿ ਮੋਹਰਾਂ ਸਿੱਧੀਆਂ ਨਹੀਂ ਵਿਛਾਉਣੀਆਂ ਸਗੋਂ ਮੋਹਰਾਂ ਨੂੰ ਖੜ੍ਹਾ ਕਰਕੇ ਤੈਨੂੰ ਇਹ ਜ਼ਮੀਨ ਲੈਣੀ ਪਵੇਗੀ। ਇਸ ਤੋਂ ਬਾਅਦ ਦੀਵਾਨ ਟੋਡਰ ਮੱਲ ਨੇ ਮੋਹਰਾਂ ਨੂੰ ਖੜ੍ਹੀਆਂ ਕਰਕੇ ਜ਼ਮੀਨ ਦਾ ਇਕ ਟੁਕੜਾ ਲਿਆ ਤੇ ਉਸ ਥਾਂ 'ਤੇ ਮਾਤਾ ਗੁਜਰੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਕੀਤਾ।

Intro:ਗੁਰਦੁਆਰਾ ਜੋਤੀ ਸਰੂਪ ਸਾਹਿਬ ਉਹ ਸਥਾਨ ਹੈ ਜਿੱਥੇ ਦੋਨਾਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ . ਦੱਸਿਆ ਜਾਂਦਾ ਹੈ ਕਿ ਇਹ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ .

Body:ਦੋਨਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰਾਂ ਨੂੰ ਜੰਗਲ ਵਿੱਚ ਰਖਵਾਉਣ ਤੋਂ ਬਾਅਦ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਜੇ ਕੋਈ ਵੀ ਇਨਸਾਨ ਇਨ੍ਹਾਂ ਪਵਿੱਤਰ ਸਰੀਰ ਦਾ ਅੰਤਿਮ ਸੰਸਕਾਰ ਕਰੇਗਾ ਤਾਂ ਉਸ ਦੇ ਪੂਰੇ ਪਰਿਵਾਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ . ਇਹੀ ਕਾਰਨ ਸੀ ਕਿ ਤਿੰਨੇ ਪਵਿੱਤਰ ਸਰੀਰ ਅੜਤਾਲੀ ਘੰਟੇ ਤੱਕ ਜੰਗਲ ਵਿੱਚ ਪਏ ਰਹੇ . ਜਿਸ ਤੋਂ ਬਾਅਦ ਇਸ ਇਲਾਕੇ ਦੇ ਇੱਕ ਦੀਵਾਨ ਦੀਵਾਨ ਟੋਡਰ ਮੱਲ ਨੇ ਵਜ਼ੀਰ ਖ਼ਾਨ ਨਾਲ ਗੱਲ ਕਰਕੇ ਇਨ੍ਹਾਂ ਪਵਿੱਤਰ ਸਰੀਰਾਂ ਦਾ ਅੰਤਿਮ ਸੰਸਕਾਰ ਕਰਨਾ ਚਾਹਿਆ .ਇਸ ਤੇ ਵਜ਼ੀਰ ਖ਼ਾਨ ਨੇ ਦੀਵਾਨ ਟੋਡਰ ਮੱਲ ਨੂੰ ਕਿਹਾ ਕਿ ਜੇ ਤੂੰ ਅੰਤਿਮ ਸੰਸਕਾਰ ਕਰਨਾ ਨਾ ਚਾਹੁੰਦਾ ਤਾਂ ਤੈਨੂੰ ਜਿੰਨੀ ਜ਼ਮੀਨ ਇਸ ਲਈ ਚਾਹੀਦੀ ਹੈ ਓਨੀ ਜ਼ਮੀਨ ਤੇ ਸੋਨੇ ਦੀਆਂ ਮੋਹਰਾਂ ਵਿਛਾਉਣੀਆਂ ਪੈਣਗੀਆਂ . ਦੱਸਿਆ ਜਾਂਦਾ ਹੈ ਕਿ ਜਦੋਂ ਦੀਵਾਨ ਟੋਡਰ ਮੱਲ ਨੇ ਜ਼ਮੀਨ ਤੇ ਮੋਹਰਾਂ ਵਿਛਾਉਣੀਆਂ ਸ਼ੁਰੂ ਕੀਤੀਆਂ ਤਾਂ ਮੁਗਲਾਂ ਵੱਲੋਂ ਕਿਹਾ ਗਿਆ ਕਿ ਮੋਹਰਾਂ ਸਿੱਧੀਆਂ ਨਹੀਂ ਵਿਛਾਉਣੀਆਂ ਬਲਕਿ ਮੋਹਰਾਂ ਨੂੰ ਖੜ੍ਹਾ ਕਰਕੇ ਤੈਨੂੰ ਇਹ ਜ਼ਮੀਨ ਲੈਣੀ ਪਏਗੀ . ਇਸ ਤੋਂ ਬਾਅਦ ਦੀਵਾਨ ਟੋਡਰ ਮੱਲ ਨੇ ਮੋਹਰਾਂ ਨੂੰ ਖੜ੍ਹੀਆਂ ਕਰਕੇ ਜ਼ਮੀਨ ਦਾ ਇਕ ਟੁਕੜਾ ਲਿਆ ਅਤੇ ਉਸ ਜਗ੍ਹਾ ਉੱਪਰ ਮਾਤਾ ਗੁਜਰੀ ਅਤੇ ਦੋਨੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ . ਇਹ ਜਗ੍ਹਾ ਅੱਜ ਵੀ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਮੰਨੀ ਜਾਂਦੀ ਹੈ . ਜਿਸ ਅਸਥਾਨ ਉੱਪਰ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿੱਚ ਪਾਲਕੀ ਸਾਹਿਬ ਵਿਰਾਜਮਾਨ ਹੈ ਉਸੇ ਸਥਾਨ ਉੱਪਰ ਟੋਡਰ ਮੱਲ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਸੀ .

ਪੀ ਟੂ ਸੀ

Conclusion:ਸਫਰ ਸ਼ਹਾਦਤ ਦੇ ਇਸ ਸਫ਼ਰ ਵਿੱਚ ਅਸੀਂ ਤੁਹਾਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਜਨਮ ਸਥਾਨ ਤੋਂ ਲੈ ਕੇ ਉਸ ਅਸਥਾਨ ਦੇ ਵੀ ਦਰਸ਼ਨ ਕਰਵਾਏ ਜਿਸ ਸਥਾਨ ਉਪਰ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਹੋਇਆ ਸੀ . ਆਪਣੇ ਧਰਮ ਲਈ ਆਪਣਾ ਪਰਿਵਾਰ ਵਾਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਆਪਣੇ ਧਰਮ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਾਹਿਬਜ਼ਾਦਿਆਂ ਅਤੇ ਕਦੇ ਵੀ ਭੁੱਲ ਨਹੀਂ ਸਕਦੀ .

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ETV Bharat Logo

Copyright © 2024 Ushodaya Enterprises Pvt. Ltd., All Rights Reserved.