ਸ੍ਰੀ ਫ਼ਤਿਹਗੜ੍ਹ ਸਾਹਿਬ: ਹਾਲ ਹੀ ਵਿੱਚ ਹੋਏ ਪੰਜਾਬ ਭਰ ਦੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੀ ਧਮਾਕੇਦਾਰ ਜਿੱਤ ਉੱਤੇ ਕਾਂਗਰਸ ਦੇ ਰਾਜ ਸਭਾ ਸੰਸਦ ਅਤੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਦੁੱਲੋਂ ਨੇ ਪਾਰਟੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਸਰਕਾਰ ਦਾ ਸਿੱਧਾ ਦਖ਼ਲ ਹੁੰਦਾ ਹੈ। ਇਸ ਲਈ ਆਉਣ ਵਾਲੇ ਵਿਧਾਨਸਭਾ ਚੋਣ ਲਈ ਸੰਭਲ ਕੇ ਚੱਲਣ ਦੀ ਜ਼ਰੂਰਤ ਹੈ।
ਉਥੇ ਹੀ ਪੰਜਾਬ ਵਿਧਾਨਸਭਾ ਚੋਣ 2022 ਲਈ ਕੈਪਟਨ ਅਮਰਿੰਦਰ ਸਿੰਘ ਨੂੰ ਕਮਾਨ ਸੌਂਪੇ ਜਾਣ ਉੱਤੇ ਦੁੱਲੋ ਨੇ ਕਿਹਾ ਕਿ ਪੁਰਾਣੇ ਦੇ ਬਾਅਦ ਨਵੇਂ ਆਉਂਦੇ ਹੀ ਹਨ ਪਰ ਬਜੁਰਗਾਂ ਦਾ ਤਜਰਬਾ ਜਰੂਰੀ ਹੁੰਦਾ ਹੈ। ਕੈਪਟਨ ਉੱਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਪੰਜਾਬ ਵਿੱਚ ਨਸ਼ਾ ਖ਼ਤਮ ਕਰਨ ਦੀ ਕਸਮ ਖਾਈ ਸੀ ਪਰ ਨਾ ਤਾਂ ਨਕਲੀ ਸ਼ਰਾਬ ਫੈਕਟਰੀਆਂ ਦੇ ਦੋਸ਼ੀਆਂ ਉੱਤੇ ਕੋਈ ਕਾਰਵਾਈ ਹੋਈ ਨਾ ਹੀ ਨਕਲੀ ਸ਼ਰਾਬ ਪੀ ਕੇ ਮਰੇ ਲੋਕਾਂ ਨੂੰ ਇਨਸਾਫ ਮਿਲਿਆ।
ਸਕਾਲਰਸ਼ਿਪ ਘੋਟਾਲੇ ਦੀ ਵਜ੍ਹਾ ਕਰਕੇ ਵਿਦਿਆਰਥੀਆਂ ਦਾ ਭਵਿੱਖ ਲਟਕ ਰਿਹਾ ਹੈ। ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵਿੱਚ ਆਰਥਕ ਤੌਰ ਉੱਤੇ ਕਮਜ਼ੋਰ ਵਿਦਿਆਰਥੀਆਂ ਲਈ ਸਿੱਖਿਆ ਦਾ ਹੱਕ ਪੰਜਾਬ ਵਿੱਚ ਲਾਗੂ ਨਹੀ ਕੀਤਾ ਗਿਆ। ਅਜਿਹੀ ਬਹੁਤ ਹੀ ਕਮੀਆ ਹਨ, ਹੁਣ ਵੀ ਸੰਭਲਣ ਦੀ ਜ਼ਰੂਰਤ ਹੈ।