ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਵਿੱਚ ਪੁਲਿਸ ਨੇ ਅੰਤਰਰਾਜੀ ਨਸ਼ਾ ਸਪਲਾਈ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਇਹ ਨੈੱਟਵਰਕ ਉੱਤਰ ਪ੍ਰਦੇਸ਼ ਦੇ ਆਗਰਾ ਤੇ ਸਹਾਰਨਪੁਰ ਤੋਂ ਪੰਜਾਬ, ਦਿੱਲੀ ਤੇ ਹਰਿਆਣਾ ਤੱਕ ਫੈਲਿਆ ਹੋਇਆ ਸੀ। ਇਸ ਦੇ 5 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਦਾਰਥਾਂ ਦਾ ਇੱਕ ਜ਼ਖੀਰਾ ਬਰਾਮਦ ਕੀਤਾ। ਮੁਲਜ਼ਮਾਂ ਦੇ ਕਬਜ਼ੇ ’ਚੋਂ 2 ਲੱਖ 30 ਹਜ਼ਾਰ 400 ਨਸ਼ੀਲੀਆਂ ਗੋਲੀਆਂ, 68144 ਟੀਕੇ, 9669 ਸ਼ੀਸ਼ੀਆਂ, 5760 ਕੈਪਸੂਲ ਬਰਾਮਦ ਹੋਏ।
ਕਿਵੇਂ ਉੱਤਰ ਪ੍ਰਦੇਸ਼ ਤੋਂ ਨਸ਼ਾ ਪਹੁੰਚਦਾ ਸੀ ਪੰਜਾਬ ? : ਇਸ ਦੌਰਾਨ ਹੀ ਐਸ.ਐਸ.ਪੀ ਡਾ: ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਸੀ.ਆਈ.ਏ ਸਰਹਿੰਦ ਨੇ 12 ਅਗਸਤ 2023 ਨੂੰ ਗੌਰਵ ਸਿੰਘ ਕਾਲਾ ਵਾਸੀ ਪਰਸ਼ੂਰਾਮ ਕਲੋਨੀ ਅੰਬਾਲਾ ਨੂੰ 44 ਨਸ਼ੀਲੇ ਟੀਕਿਆਂ ਤੇ 44 ਸ਼ੀਸ਼ੀਆਂ ਸਮੇਤ ਕਾਬੂ ਕੀਤਾ ਸੀ। ਗੌਰਵ ਤੋਂ ਪੁੱਛਗਿੱਛ ਦੌਰਾਨ ਇਸ ਨੈੱਟਵਰਕ ਦੇ ਸੁਰਾਗ ਮਿਲੇ ਸੀ। ਇਹ ਖੁਲਾਸਾ ਹੋਇਆ ਸੀ ਕਿ ਗੌਰਵ ਉੱਤਰ ਪ੍ਰਦੇਸ਼ ਦੇ ਨਸ਼ਾ ਤਸਕਰਾਂ ਤੋਂ ਮੈਡੀਕਲ ਨਸ਼ੇ ਲਿਆਉਂਦਾ ਹੈ ਤੇ ਪੰਜਾਬ ਦੇ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਸਪਲਾਈ ਕਰਦਾ ਹੈ।
ਐਸ.ਐਸ.ਪੀ ਡਾ: ਰਵਜੋਤ ਕੌਰ ਗਰੇਵਾਲ ਨੇ ਕਿਹਾ ਇਸ ਤੋਂ ਇਲਾਵਾ ਗੌਰਵ ਦੇ ਸਾਥੀ ਮੁਹੰਮਦ ਅਰਬਾਜ਼ ਦਾ ਨਾਂ ਵੀ ਸਾਹਮਣੇ ਆਇਆ ਸੀ, ਜਿਸ ਨੂੰ 25 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਹੰਮਦ ਅਰਬਾਜ਼ ਸਹਾਰਨਪੁਰ ਦੇ ਖਟਾਖੇੜੀ ਇਲਾਕੇ ਵਿੱਚ ਜਨਤਾ ਮੈਡੀਕਲ ਸਟੋਰ ਚਲਾ ਰਿਹਾ ਸੀ। ਇਸ ਤੋਂ ਬਾਅਦ ਮੁਹੰਮਦ ਅਰਬਾਜ਼ ਦੇ ਸਾਥੀ ਮੁਹੰਮਦ ਸਲਮਾਨ ਨੂੰ ਕਾਬੂ ਕਰ ਲਿਆ ਗਿਆ।
ਮੈਡੀਕਲ ਨਸ਼ਾ ਸਟੋਰ ਕਰਨ ਲਈ ਬਣਾਇਆ ਸੀ ਗੋਦਾਮ: ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੇ ਸਾਈਫਨ ਕਸਬੇ ਦੇ ਚਿਲਕਾਣਾ ਰੋਡ ਉੱਤੇ ਮੈਡੀਕਲ ਨਸ਼ਾ ਸਟੋਰ ਕਰਨ ਲਈ ਗੋਦਾਮ ਬਣਾਇਆ ਹੋਇਆ ਸੀ। ਇਸ ਗੋਦਾਮ ਵਿੱਚੋਂ ਭਾਰੀ ਮਾਤਰਾ ਵਿੱਚ ਮੈਡੀਕਲ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ ਹਨ। ਪੁਲਿਸ ਨੇ ਇਸ ਗੋਦਾਮ ਨੂੰ ਜ਼ਬਤ ਕਰਕੇ ਉਸ ਦੇ ਤੀਜੇ ਸਾਥੀ ਮੁਹੰਮਦ ਸਹਿਬੇਜ਼ ਵਾਸੀ ਸਹਾਰਨਪੁਰ, ਜੋ ਕਿ ਮੈਡੀਕਲ ਨਸ਼ੇ ਦੀ ਸਪਲਾਈ ਕਰਦਾ ਸੀ, ਨੂੰ ਕਾਬੂ ਕੀਤਾ ਗਿਆ। ਮੁਹੰਮਦ ਸਾਹਬੇਜ਼ ਦਾ ਮਹੇਸ਼ਵਰੀ ਵਿੱਚ ਮੈਡੀਕਲ ਸਟੋਰ ਵੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਨ੍ਹਾਂ ਨੂੰ ਮੈਡੀਕਲ ਨਸ਼ੇ ਸਪਲਾਈ ਕਰਨ ਵਾਲਾ ਵੱਡਾ ਤਸਕਰ ਰਾਕੇਸ਼ ਕੁਮਾਰ ਉਰਫ਼ ਮਨੋਜ ਕੁਮਾਰ ਵਾਸੀ ਆਗਰਾ ਹੈ। ਰਾਕੇਸ਼ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਤੇ ਆਗਰਾ ਵਿੱਚ ਛਾਪੇਮਾਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
- ED Raids On Sanjay Singh Residence: 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ED ਨੇ ਨੱਪੀ ਪੈੜ, ਸਰਕਾਰੀ ਰਿਹਾਇਸ਼ 'ਤੇ ਮਾਰਿਆ ਛਾਪਾ
- Mobile Recovered in Jail: ਮੁੜ ਸੁਰਖੀਆਂ 'ਚ ਕਪੂਰਥਲਾ ਦੀ ਮਡਰਨ ਜੇਲ੍ਹ, ਕੈਦੀਆਂ ਅਤੇ ਨਜ਼ਰਬੰਦਾਂ ਕੋਲੋਂ ਮਿਲੇ 7 ਮੋਬਾਈਲ ਤੇ 6 ਸਿਮ ਕਾਰਡ
- Italy Bus Crash: ਰੋਮ ਦੇ ਵੇਨਿਸ 'ਚ ਵੱਡਾ ਬੱਸ ਹਾਦਸਾ, 21 ਲੋਕਾਂ ਦੀ ਹੋਈ ਮੌਤ
ਕੇਸ ਵਿੱਚ ਰਿਕਵਰੀ: ਫਤਿਹਗੜ੍ਹ ਸਾਹਿਬ ਪੁਲਿਸ ਨੇ ਇਸ ਰੈਕੇਟ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਮੈਡੀਕਲ ਦਵਾਈਆਂ ਸਟੋਰ ਕਰਨ ਵਾਲੇ ਤਿੰਨ ਗੈਰ-ਕਾਨੂੰਨੀ ਗੋਦਾਮ ਜ਼ਬਤ ਕੀਤੇ ਗਏ। ਇਸ ਦੌਰਾਨ ਹੀ ਪੁਲਿਸ ਨੇ 2 ਲੱਖ 30 ਹਜ਼ਾਰ 400 ਨਸ਼ੀਲੀਆਂ ਗੋਲੀਆਂ, 68144 ਟੀਕੇ, 9669 ਸ਼ੀਸ਼ੀਆਂ, 5760 ਕੈਪਸੂਲ ਬਰਾਮਦ ਕੀਤੇ ਤੇ 2 ਲੱਖ 20 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 1 ਕਰੇਟਾ ਕਾਰ, 2 ਮੋਟਰਸਾਈਕਲ, 1 ਸਕੂਟਰ ਬਰਾਮਦ ਕੀਤਾ ਗਿਆ। ਦੱਸ ਦਈਏ ਕੀ ਇਸ ਤੋਂ ਪਹਿਲਾਂ ਵੀ ਮੁਹੰਮਦ ਸਾਹਿਬੇਜ ਤੇ ਰਾਕੇਸ਼ ਕੁਮਾਰ ਖ਼ਿਲਾਫ਼ ਉੱਤਰ ਪ੍ਰਦੇਸ਼ ਵਿੱਚ ਮੈਡੀਕਲ ਨਸ਼ੇ ਸਪਲਾਈ ਕਰਨ ਦੇ ਮਾਮਲੇ ਦਰਜ ਹਨ।