ਸ੍ਰੀ ਫ਼ਤਿਹਗੜ੍ਹ ਸਾਹਿਬ:ਅਮਲੋਹ ਤੋਂ ਕਿਸਾਨਾਂ ਦੇ ਵੱਡੇ ਕਾਫਲੇ ਲਈ ਦਿੱਲੀ ਕਿਸਾਨ ਮੋਰਚਾ ਲਈ ਰਵਾਨਾ ਹੋਏ ਹਨ।ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ (Central Government) ਦੁਆਰਾ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਦਿੱਲੀ ਕਿਸਾਨ (Farmers) ਮੋਰਚੇ ਉਤੇ ਸਾਨੂੰ ਸਾਰਿਆਂ ਨੂੰ ਹਾਜ਼ਰੀ ਲਗਾਉਣੀ ਚਾਹੀਦੀ ਹੈ।
ਕਿਸਾਨ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਮਲੋਹ ਦਾ ਸਹਿਯੋਗ ਕਰਦੇਂ ਹੋਏ ਉਹਨਾਂ ਵੱਲੋਂ ਸਮੇਂ-ਸਮੇਂ ਤੇ ਵਰਕਰਾਂ ਨੂੰ ਦਿੱਲੀ ਭੇਜਿਆ ਜਾ ਰਿਹਾ ਹੈ। ਜਿਸ ਤਹਿਤ ਹਲਕਾ ਅਮਲੋਹ ਤੋਂ ਵਰਕਰ ਅਤੇ ਆਗੂ ਸੰਘਰਸ਼ ਕਮੇਟੀ ਦਾ ਸਹਿਯੋਗ ਕਰਦੇਂ ਹੋਏ ਆਪੋ-ਆਪਣੇੇ ਵਾਹਨਾਂ 'ਤੇ ਦਿੱਲੀ ਨੂੰ ਰਵਾਨਾ ਹੋਏ ਹਨ।
ਦੱਸਦੇਈਏ ਕਿ ਪੰਜਾਬ ਭਰ ਵਿਚੋਂ ਕਿਸਾਨੀ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਦਿੱਲੀ ਨੂੰ ਕਾਫਲੇ ਰਵਾਨਾ ਹੋ ਰਹੇ ਹਨ।ਕਿਸਾਨਾਂ ਦੀ ਮੰਗ ਹੈ ਕਿ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ।
ਇਹ ਵੀ ਪੜੋ:ਪ੍ਰੋਸਟੇਟ(ਗਦੂਦ) ਕੈਂਸਰ ਬਾਰੇ ਮੁੱਢਲੀ ਜਾਣਕਾਰੀ ਦਿੰਦੀ ਪੁਸਤਕ ਸਿਹਤ ਮੰਤਰੀ ਵਲੋਂ ਲੋਕ ਅਰਪਣ