ਸ੍ਰੀ ਫਤਹਿਗੜ੍ਹ ਸਾਹਿਬ: ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੌਰਾਨ ਜਿੱਥੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਪਹੁੰਚੀਆਂ ਉੱਥੇ ਹੀ ਇਸ ਦੌਰਾਨ ਵੱਖ ਵੱਖ ਇਲਾਕੇ ਤੋਂ 500 ਦੇ ਕਰੀਬ ਲੰਗਰ ਦੀ ਵਿਵਸਥਾ (Eco Friendly Langar during Shahidi Jood Mail) ਕੀਤੇ ਗਏ। ਸੇਵਾਦਾਰਾਂ ਨੇ ਕਿਹਾ ਕਿ ਉਹ ਸਟੀਮ ਨਾਲ ਲੰਗਰ ਤਿਆਰ ਕਰਕੇ ਜਿੱਥੇ ਸੇਵਾ ਕਰ ਰਹੇ ਨੇ ਉੱਥੇ ਹੀ ਵਾਤਾਵਰਣ ਦਾ ਖ਼ਿਆਲ ਵੀ ਰੱਖਿਆ ਜਾ ਰਿਹਾ ਹੈ।
ਇਸ ਵਿੱਚ ਪਿੰਡ ਰੌਣੀ ਦੀ ਸੰਗਤ ਵਲੋਂ ਇਕ ਨਵੇਕਲੀ (new initiative by the association of village Roni) ਪਹਿਲ ਕਰਦਿਆਂ ਪ੍ਰਦੂਸ਼ਣ ਅਤੇ ਰੁੱਖ ਬਚਾਉਣ ਦਾ ਸੁਨੇਹਾ ਦਿੱਤਾ ਗਿਆ ਅਤੇ ਸਟੀਮ (Prepared langr with steam) ਨਾਲ ਲੰਗਰ ਤਿਆਰ ਕੀਤਾ ਗਿਆ, ਇਹ ਲੰਗਰ ਨੂੰ ਵੇਖਦਿਆਂ ਹੋਰ ਲੰਗਰ ਲਗਾਉਣ ਵਾਲੇ ਵੀ ਇਸ ਤੋਂ ਪ੍ਰਭਾਵਿਤ ਹੋਏ ।
ਭਾਫ ਨਾਲ ਲੰਗਰ ਤਿਆਰ: ਲੰਗਰ ਲਗਾਉਣ ਵਾਲੇ ਪਿੰਡ ਰੌਣੀ ਦੇ ਸੇਵਾਦਾਰਾਂ ਨੇ ਦੱਸਿਆ ਕੀ ਹਰ ਵਾਰ ਲੰਗਰ ਬਣਾਉਣ ਲਈ ਟਰਾਲੀ ਭਰ ਕੇ ਲੱਕੜ ਜਲਾਉਣ ਕਾਰਨ ਕਈ ਰੁੱਖ ਕੱਟਣੇ ਪੈਂਦੇ ਨੇ ਇਸਦੇ ਨਾਲ ਨਾਲ ਗੈਸ ਸਿਲੰਡਰਾ ਦਾ ਵੀ ਖ਼ਰਚਾ ਵੱਧ ਆਉਂਦਾ ਸੀ, ਜਿਸ ਉੱਤੇ ਸਭਾ ਦੇ ਮੈਂਬਰ ਜੋਕਿ ਪਾਣੀ ਵਾਲੇ ਜਹਾਜ਼ ਵਿਚ ਨੌਕਰੀ ਕਰਦੇ ਹਨ ਉਹਨਾਂ ਨੇ ਇਹ ਸੁਝਾ ਦਿੱਤਾ ਕੀ ਜੇਕਰ ਭਾਫ ਨਾਲ ਲੰਗਰ ਤਿਆਰ (Prepared langr with steam) ਕੀਤਾ ਜਾਵੇ ਤਾਂ ਉਸ ਨਾਲ ਫਰਕ ਪਵੇਗਾ।
ਇਹ ਵੀ ਪੜ੍ਹੋ: Year Ender: ਸਾਲ 2022 ਵਿੱਚ ਨਵੀਂ ਸਰਕਾਰ ਨੇ ਇਨ੍ਹਾਂ ਫ਼ੈਸਲਿਆਂ 'ਤੇ ਲਿਆ ਯੂ ਟਰਨ
ਉਸ ਤੋਂ ਬਾਦ ਇਹ ਸਿਸਟਮ ਤਿਆਰ ਕਰਵਾਇਆ ਜਿਸ ਉੱਤੇ ਲੱਗਭਗ 7 ਲੱਖ ਰੁਪਏ ਦਾ ਖਰਚ ਆਇਆ ਹੈ।ਉਨ੍ਹਾਂ ਕਿਹਾ ਸਟੀਮ ਨਾਲ ਲੰਗਰ ਤਿਆਰ ਕਰਕੇ ਲੱਕੜ ਅਤੇ ਗੈਸ ਦੀ (Saving wood and gas ) ਬੱਚਤ ਤਾਂ ਹੁੰਦੀ ਹੀ ਹੈ ਅਤੇ ਨਾਲ ਹੀ ਪ੍ਰਦੂਸ਼ਣ ਅਤੇ ਰੁੱਖ ਵੀ ਬਚਦੇ ਹਨ। ਉਨ੍ਹਾਂ ਕਿਹਾ ਹੁਣ ਹੋਰ ਲੰਗਰ ਵਾਲੇ ਵੀ ਇਸ ਪਲਾਂਟ ਨੂੰ ਵੇਖਦੇ ਹਨ ਅਤੇ ਅਸੀਂ ਵੀ ਉਹਨਾਂ ਨੂੰ ਇਸ ਬਾਰੇ ਜਾਣੂ ਕਰਵਾਉਣ ਵਿੱਚ ਪੁਰਾ ਸਹਿਯੋਗ ਦਿੰਦੇ ਹਾਂ।