ਸ੍ਰੀ ਫਤਿਹਗੜ੍ਹ ਸਾਹਿਬ:ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਲਾਗੂ ਕੀਤੇ ਗਏ ਛੇਵੇਂ ਪੇ ਕਮਿਸ਼ਨ (Pay Commission) ਦੀ ਰਿਪੋਰਟ ਦੌਰਾਨ ਡਾਕਟਰਾਂ ਦੀਆਂ ਤਨਖਾਹਾਂ ਵਧਾਏ ਜਾਣ ਦੀ ਥਾਂ ਤਨਖਾਹਾਂ ਘਟਾਏ ਜਾਣ ਦੇ ਰੋਸ ਹੜਤਾਲ ਜਾਰੀ ਹੈ।ਹੜਤਾਲ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਮੈਡੀਕਲ ਸੇਵਾਵਾਂ ਠੱਪ ਰੱਖੀਆਂ ਗਈਆਂ।ਇਸ ਮੌਕੇ ਸਿਵਲ ਹਸਪਤਾਲ ਦੇ ਡਾਕਟਰਾਂ (Doctors) ਨੇ ਪੰਜਾਬ ਸਰਕਾਰ ਤੇ ਖਜ਼ਾਨਾ ਮੰਤਰੀ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਡਾਕਟਰਾਂ ਦਾ ਕਹਿਣਾ੍ ਹੈ ਕਿ ਕੋਰੋਨਾ ਦੌਰਾਨ ਅਸੀਂ ਦਿਨ ਰਾਤ ਕੰਮ ਕੀਤਾ ਪਰ ਹੁਣ ਸਰਕਾਰ ਨੇ ਛੇਵਾਂ ਪੇ ਕਮਿਸ਼ਨ ਲਾਗੂ ਕਰਕੇ ਸਾਡੀਆਂ ਤਨਖਾਹ ਨੂੰ ਘਟਾ ਦਿੱਤਾ ਹੈ।ਡਾਕਟਰਾਂ ਦਾ ਕਹਿਣਾ ਹੈ ਕਿ ਪੇ ਕਮਿਸ਼ਨ ਵਿਚ ਸੋਧ ਕੀਤੀ ਜਾਵੇ।
ਡਾ.ਦੁਪਿੰਦਰ ਭਸੀਨ ਨੇ ਕਿਹਾ ਕਿ ਜੇ ਸਰਕਾਰ ਨੇ 19 ਜੁਲਾਈ ਤਕ ਸੰਘਰਸ਼ ਨੂੰ ਹੱਲ ਨਹੀਂ ਕੀਤਾ ਜਾਂਦਾ ਤਾਂ 19 ਜੁਲਾਈ ਤੋਂ ਸਾਰੀਆਂ ਸੇਵਾਵਾਂ ਠੱਪ ਕਰ ਦਿੱਤੀਆਂ ਜਾਣਗੀਆਂ।ਸਮੁੱਚੀਆਂ ਮੈਡੀਕਲ ਜਥੇਬੰਦੀਆਂ ਵੱਲੋਂ ਸੜਕਾਂ ਤੇ ਉਤਰ ਕੇ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ।ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਦੱਸਿਆ ਕਿ ਸਮੂਹਿਕ ਅਸਤੀਫ਼ੇ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ ।
ਇਹ ਵੀ ਪੜੋ:ਫੀਸ ਨਾ ਜਮ੍ਹਾਂ ਕਰਵਾਉਣ ‘ਤੇ 250 ਮਾਪਿਆਂ ‘ਤੇ ਕੇਸ ਫਾਈਲ