ਸ੍ਰੀ ਫਤਿਹਗੜ ਸਾਹਿਬ: ਸਾਕਾ ਸਰਹਿੰਦ ਦੇ ਵਿੱਚ ਇਕ ਨਾਮ ਆਉਦਾ ਹੈ ਦੀਵਾਨ ਟੋਡਰ ਮੱਲ ਦਾ ਜਿਨ੍ਹਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦਾ ਸਸਕਾਰ ਕਰਨ ਦੇ ਲਈ ਦੀਵਾਨ ਟੋਡਰ ਮੱਲ ਵੱਲੋਂ ਦੁਨੀਆ ਦੀ ਸਭ ਤੋ ਮਹਿੰਗੀ ਥਾਂ ਖਰੀਦੀ ਗਈ ਪਰ ਅੱਜ ਦੇ ਸਮੇਂ ਵਿੱਚ ਦੀਵਾਨ ਟੋਡਰ ਮੱਲ ਦੀ ਸਰਹਿੰਦ ਵਿਖੇ ਸਥਿਤ ਜਹਾਜ਼ ਹਵੇਲੀ ਖੰਡਰ ਦਾ ਰੂਪ ਧਾਰਨ ਕਰ ਰਹੀ ਹੈ। ਜਿਸਦੇ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।
ਟੋਡਰ ਮੱਲ ਹਵੇਲੀ ਮੁੜ ਤੋਂ ਪਹਿਲਾ ਵਾਲੀ ਦਿੱਖ ਦੇਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੇਂ ਦੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ। ਟੋਡਰ ਮੱਲ ਹਵੇਲੀ ਬਣਾਉਣ ਦੇ ਲਈ ਅੱਗੇ ਆਏ ਕਾਰ ਸੇਵਾ ਵਾਲੇ ਨੂੰ ਵੀ ਪੁਰਾਤਨ ਵਿਭਾਗ ਵੱਲੋਂ ਰੋਕ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਖੱਤਰੀ ਸਭਾ ਦੇ ਚੇਅਰਮੈਨ ਸਤਪਾਲ ਪੁਰੀ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਕੁਰਬਾਨੀ ਦੇਣ ਵਾਲੇ ਦੀਵਾਨ ਟੋਡਰ ਮੱਲ ਦੀ ਹਵੇਲੀ ਅੱਜ ਖੰਡਰ ਦਾ ਰੂਪ ਧਾਰਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਨੂੰ ਸੰਭਾਲਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰਾਂ ਨੇ ਕੁਝ ਨਹੀਂ ਕੀਤਾ ਜੋ ਇਹ ਸੇਵਾ ਕਰ ਰਹੇ ਸਨ ਉਨ੍ਹਾਂ ਨੂੰ ਵੀ ਪੁਰਾਤਨ ਵਿਭਾਗ ਵੱਲੋਂ ਰੋਕ ਦਿੱਤਾ ਗਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਇਤਿਹਾਸ ਨੂੰ ਸੰਭਾਲਣ ਦੇ ਲਈ ਉਨ੍ਹਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਉੱਥੇ ਹੀ ਐਸਜੀਪੀਸੀ ਦੇ ਗੁਰਦੁਆਰਾ ਫ਼ਤਹਿਗੜ੍ਹ ਸਹਿਬ ਦੇ ਮੈਨੇਜਰ ਨੱਥਾ ਸਿੰਘ ਦਾ ਕਿਹਾ ਕਿ ਟੋਡਰ ਮੱਲ ਦੀ ਹਵੇਲੀ ਦੇ ਕੰਮ ਕਰਨ ਲਈ ਸੇਵਾ ਦਿੱਲੀ ਵਾਲੇ ਬਾਬਾ ਹਰਬੰਸ ਸਿੰਘ ਜੀ ਨੂੰ ਦਿੱਤੀ ਗਈ ਸੀ ਤੇ ਉਨ੍ਹਾਂ ਨੂੰ ਦਰਸ਼ਨੀ ਦਰਵਾਜੇ ਦੀ ਸੇਵਾ ਦਾ ਕੰਮ ਦਿੱਤਾ ਗਿਆ ਸੀ ਜੋ ਕੇ ਪੁਰਾਤਨ ਵਿਭਾਗ ਨੇ ਬੰਦ ਕਰਵਾ ਦਿੱਤੀ ਹੈ।
ਉੱਥੇ ਹੀ ਕਾਰ ਸੇਵਾ ਕਰ ਰਹੇ ਕਾਰ ਸੇਵਾ ਵਾਲੇ ਬਾਬਾ ਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਐਸਜੀਪੀਸੀ ਵੱਲੋ ਟੋਡਰ ਮੱਲ ਦੀ ਹਵੇਲੀ ਦੀ ਡੀਉਡੀ ਬਨਾਉਣ ਦੀ ਸੇਵਾ ਕਰਨ ਦੀ ਸੇਵਾ ਦਿੱਤੀ ਗਈ ਸੀ ਪਰ ਜਦੋ ਕੰਮ ਸ਼ੁਰੂ ਕੀਤਾ ਗਿਆ ਤਾਂ ਪੁਰਾਤਨ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਟੀਮ ਨੇ ਕੰਮ ਬੰਦ ਕਰਵਾ ਦਿੱਤਾ ਕਿ ਟੀਮ ਨੇ ਕਿਹਾ ਇਹ ਕੰਮ ਉਹ ਆਪ ਕਰਨਗੇ ਪਰ ਜਿਸਦੀ ਹੁਣ ਤੱਕ ਸ਼ੁਰੂ ਨਹੀਂ ਕੀਤੀ ਗਈ।