ETV Bharat / state

ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਬਣੀ ਖੰਡਰ - ਦੀਵਾਨ ਟੋਡਰ ਮੱਲ

ਦੀਵਾਨ ਟੋਡਰ ਮੱਲ ਦੀ ਸਰਹਿੰਦ ਵਿਖੇ ਸਥਿਤ ਜਹਾਜ਼ ਹਵੇਲੀ ਖੰਡਰ ਦਾ ਰੂਪ ਧਾਰਨ ਕਰ ਰਹੀ ਹੈ। ਹਵੇਲੀ ਬਣਾਉਣ ਦੇ ਲਈ ਅੱਗੇ ਆਏ ਕਾਰ ਸੇਵਾ ਵਾਲੇ ਨੂੰ ਵੀ ਪੁਰਾਤਨ ਵਿਭਾਗ ਵੱਲੋਂ ਰੋਕ ਦਿੱਤਾ ਗਿਆ।

ਦੀਵਾਨ ਟੋਡਰ ਮੱਲ
ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ
author img

By

Published : Nov 29, 2019, 8:40 PM IST

ਸ੍ਰੀ ਫਤਿਹਗੜ ਸਾਹਿਬ: ਸਾਕਾ ਸਰਹਿੰਦ ਦੇ ਵਿੱਚ ਇਕ ਨਾਮ ਆਉਦਾ ਹੈ ਦੀਵਾਨ ਟੋਡਰ ਮੱਲ ਦਾ ਜਿਨ੍ਹਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦਾ ਸਸਕਾਰ ਕਰਨ ਦੇ ਲਈ ਦੀਵਾਨ ਟੋਡਰ ਮੱਲ ਵੱਲੋਂ ਦੁਨੀਆ ਦੀ ਸਭ ਤੋ ਮਹਿੰਗੀ ਥਾਂ ਖਰੀਦੀ ਗਈ ਪਰ ਅੱਜ ਦੇ ਸਮੇਂ ਵਿੱਚ ਦੀਵਾਨ ਟੋਡਰ ਮੱਲ ਦੀ ਸਰਹਿੰਦ ਵਿਖੇ ਸਥਿਤ ਜਹਾਜ਼ ਹਵੇਲੀ ਖੰਡਰ ਦਾ ਰੂਪ ਧਾਰਨ ਕਰ ਰਹੀ ਹੈ। ਜਿਸਦੇ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।

ਵੀਡੀਓ

ਟੋਡਰ ਮੱਲ ਹਵੇਲੀ ਮੁੜ ਤੋਂ ਪਹਿਲਾ ਵਾਲੀ ਦਿੱਖ ਦੇਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੇਂ ਦੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ। ਟੋਡਰ ਮੱਲ ਹਵੇਲੀ ਬਣਾਉਣ ਦੇ ਲਈ ਅੱਗੇ ਆਏ ਕਾਰ ਸੇਵਾ ਵਾਲੇ ਨੂੰ ਵੀ ਪੁਰਾਤਨ ਵਿਭਾਗ ਵੱਲੋਂ ਰੋਕ ਦਿੱਤਾ ਗਿਆ।

ਇਸ ਮੌਕੇ ਗੱਲਬਾਤ ਕਰਦੇ ਹੋਏ ਖੱਤਰੀ ਸਭਾ ਦੇ ਚੇਅਰਮੈਨ ਸਤਪਾਲ ਪੁਰੀ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਕੁਰਬਾਨੀ ਦੇਣ ਵਾਲੇ ਦੀਵਾਨ ਟੋਡਰ ਮੱਲ ਦੀ ਹਵੇਲੀ ਅੱਜ ਖੰਡਰ ਦਾ ਰੂਪ ਧਾਰਨ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਨੂੰ ਸੰਭਾਲਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰਾਂ ਨੇ ਕੁਝ ਨਹੀਂ ਕੀਤਾ ਜੋ ਇਹ ਸੇਵਾ ਕਰ ਰਹੇ ਸਨ ਉਨ੍ਹਾਂ ਨੂੰ ਵੀ ਪੁਰਾਤਨ ਵਿਭਾਗ ਵੱਲੋਂ ਰੋਕ ਦਿੱਤਾ ਗਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਇਤਿਹਾਸ ਨੂੰ ਸੰਭਾਲਣ ਦੇ ਲਈ ਉਨ੍ਹਾਂ ਨੂੰ ਮੌਕਾ ਦੇਣਾ ਚਾਹੀਦਾ ਹੈ।

ਉੱਥੇ ਹੀ ਐਸਜੀਪੀਸੀ ਦੇ ਗੁਰਦੁਆਰਾ ਫ਼ਤਹਿਗੜ੍ਹ ਸਹਿਬ ਦੇ ਮੈਨੇਜਰ ਨੱਥਾ ਸਿੰਘ ਦਾ ਕਿਹਾ ਕਿ ਟੋਡਰ ਮੱਲ ਦੀ ਹਵੇਲੀ ਦੇ ਕੰਮ ਕਰਨ ਲਈ ਸੇਵਾ ਦਿੱਲੀ ਵਾਲੇ ਬਾਬਾ ਹਰਬੰਸ ਸਿੰਘ ਜੀ ਨੂੰ ਦਿੱਤੀ ਗਈ ਸੀ ਤੇ ਉਨ੍ਹਾਂ ਨੂੰ ਦਰਸ਼ਨੀ ਦਰਵਾਜੇ ਦੀ ਸੇਵਾ ਦਾ ਕੰਮ ਦਿੱਤਾ ਗਿਆ ਸੀ ਜੋ ਕੇ ਪੁਰਾਤਨ ਵਿਭਾਗ ਨੇ ਬੰਦ ਕਰਵਾ ਦਿੱਤੀ ਹੈ।

ਇਹ ਵੀ ਪੜੋ: ਪੋਰਬੰਦਰ: ਭਾਰਤੀ ਨੇਵੀ 'ਚ 6ਵਾਂ ਡੋਰਨੀਅਰ ਏਅਰਕ੍ਰਾਫਟ ਸਕੁਐਡਰਨ ਸ਼ਾਮਲ ਕੀਤਾ ਗਿਆ

ਉੱਥੇ ਹੀ ਕਾਰ ਸੇਵਾ ਕਰ ਰਹੇ ਕਾਰ ਸੇਵਾ ਵਾਲੇ ਬਾਬਾ ਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਐਸਜੀਪੀਸੀ ਵੱਲੋ ਟੋਡਰ ਮੱਲ ਦੀ ਹਵੇਲੀ ਦੀ ਡੀਉਡੀ ਬਨਾਉਣ ਦੀ ਸੇਵਾ ਕਰਨ ਦੀ ਸੇਵਾ ਦਿੱਤੀ ਗਈ ਸੀ ਪਰ ਜਦੋ ਕੰਮ ਸ਼ੁਰੂ ਕੀਤਾ ਗਿਆ ਤਾਂ ਪੁਰਾਤਨ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਟੀਮ ਨੇ ਕੰਮ ਬੰਦ ਕਰਵਾ ਦਿੱਤਾ ਕਿ ਟੀਮ ਨੇ ਕਿਹਾ ਇਹ ਕੰਮ ਉਹ ਆਪ ਕਰਨਗੇ ਪਰ ਜਿਸਦੀ ਹੁਣ ਤੱਕ ਸ਼ੁਰੂ ਨਹੀਂ ਕੀਤੀ ਗਈ।

Intro:ਪੰਜਾਬ ’ਚ ਰੇਸ਼ਮ ਕੀਟ ਪਾਲਣ ਨੂੰ ਉਤਸ਼ਾਹਤ ਕਰਨ ਲਈ ਰਾਜ ਪੱਧਰੀ ਵਰਕਸ਼ਾਪ; ਛੇ ਸੂਬਿਆਂ ਤੋਂ ਮਾਹਰਾਂ, ਸਾਇੰਸਦਾਨਾਂ ਤੇ ਕਿਸਾਨਾਂ ਨੇ ਭਾਗ ਲਿਆ

ਪੰਜਾਬ ਦੇ ਕੰਢੀ ਖੇਤਰਾਂ ’ਚ ਰੇਸ਼ਮ ਕੀਟ ਪਾਲਣ ਦੇ ਵਿਕਾਸ ਦੀਆਂ ਅਥਾਹ ਸੰਭਾਵਨਾ: ਰਜਿਤ ਰੰਜਨ ਆਖਨਡੀਅਰ, ਮੈਂਬਰ ਸਕੱਤਰ, ਕੇਂਦਰੀ ਰੇਸ਼ਮ ਬੋਰਡ
ਸੂਬੇ ’ਚ ਰੇਸ਼ਮ ਕੀਟ ਪਾਲਣ ਦੇ ਵਧੇਰੇ ਵਿਕਾਸ ਅਤੇ ਕਾਕੂਨ ਪੈਦਾਵਾਰ ਦੇ ਬਿਹਤਰ ਮੰਡੀਕਰਣ ਲਈ ਸਹਿਯੋਗ ਦਾ ਭਰੋਸਾ ਦਿਵਾਇਆ
ਤਕਨੀਕੀ ਸੈਸ਼ਨਾਂ ’ਚ ਸਾਇੰਸਦਾਨਾਂ ਨੇ ਰੇਸ਼ਮ ਕੀਟ ਪਾਲਣ ਦੇ ਕਿੱਤੇ ਸਬੰਧੀ ਜਾਣਕਾਰੀ ਕਿਸਾਨਾਂ ਨਾਲ ਕੀਤੀ ਸਾਂਝੀBody:ਪੰਜਾਬ ਵਿੱਚ ਰੇਸ਼ਮ ਕੀਟ ਪਾਲਣ (ਸੈਰੀਕਲਚਰ) ਦੇ ਵਿਕਾਸ ਅਤੇ ਖੇਤੀਬਾੜੀ ਦੇ ਇਸ ਸਹਿਯੋਗੀ ਕਿੱਤੇ ਨੂੰ ਦਰਪੇਸ਼ ਔਕੜਾਂ ਦੇ ਹੱਲ ਲੱਭਣ ਲਈ ਬਾਗ਼ਬਾਨੀ ਵਿਭਾਗ ਪੰਜਾਬ ਵੱਲੋਂ ਅੱਜ ਸੈਕਟਰ-56 ਸਥਿਤ ਖੇਤੀ ਭਵਨ ਵਿਖੇ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਛੇ ਸੂਬਿਆਂ ਤੋਂ ਪੁੱਜੇ ਮਾਹਰਾਂ, ਸਾਇੰਸਦਾਨਾਂ, ਅਧਿਕਾਰੀਆਂ ਅਤੇ ਰੇਸ਼ਮ ਕੀਟ ਪਾਲਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਵੱਖ-ਵੱਖ ਤਕਨੀਕੀ ਸੈਸ਼ਨਾਂ ਵਿੱਚ ਕੇਂਦਰੀ ਰੇਸ਼ਮ ਬੋਰਡ, ਭਾਰਤ ਸਰਕਾਰ ਦੇ ਸਾਇੰਸਦਾਨਾਂ ਵੱਲੋ ਰੇਸ਼ਮ ਕੀਟ ਪਾਲਣ ਦੇ ਕਿੱਤੇ ਸਬੰਧੀ ਸਮੁੱਚੀ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਗਈ।
ਵਰਕਸ਼ਾਪ ਦੌਰਾਨ ਮੁੱਖ ਮਹਿਮਾਨ ਵਜੋਂ ਸ਼੍ਰੀ ਰਜਿਤ ਰੰਜਨ ਆਖਨਡੀਅਰ, ਆਈ.ਐਫ.ਐਸ., ਮੈਂਬਰ ਸਕੱਤਰ, ਕੇਂਦਰੀ ਰੇਸ਼ਮ ਬੋਰਡ ਭਾਰਤ ਸਰਕਾਰ ਸ਼ਾਮਲ ਹੋਏ ਜਦਕਿ ਸ਼੍ਰੀ ਆਰ.ਕੇ. ਸਿਨਹਾ, ਉੱਪ-ਸਕੱਤਰ (ਤਕਨੀਕੀ), ਕੇਂਦਰੀ ਰੇਸ਼ਮ ਬੋਰਡ ਨਵੀ ਦਿੱਲੀ, ਸ਼੍ਰੀ ਸੀ.ਐਮ. ਬਾਜਪਈ, ਸਾਇੰਟਿਸਟ-ਡੀ ਅਤੇ ਸੈਰੀਕਲਚਰ ਨੋਡਲ ਅਫ਼ਸਰ, ਕੇਂਦਰੀ ਰੇਸ਼ਮ ਬੋਰਡ ਬੰਗਲੌਰ, ਸ੍ਰੀ ਸੁਜੀਤ ਸਿੰਘ, ਡਾਇਰੈਕਟਰ ਖਾਦੀ ਤੇ ਵਿਲੇਜ ਇੰਡਸਟਰੀ ਕਮਿਸ਼ਨ ਚੰਡੀਗੜ, ਡਾ. ਸੁਖੇਨ ਰਾਏ ਚੌਧਰੀ, ਡਾਇਰੈਕਟਰ, ਸੀ.ਐਸ.ਆਰ ਐਡ ਟੀ.ਆਈ ਜੰਮੂ, ਡਾ. ਸਰਦਾਰ ਸਿੰਘ, ਸਾਇੰਟਿਸਟ-ਡੀ, ਆਰ.ਐਸ.ਆਰ.ਐਸ. ਜੰਮੂ, ਡਾ. ਸੁਰਿੰਦਰ ਭੱਟ, ਸਾਇੰਟਿਸਟ-ਡੀ, ਐਸ.ਟੀ.ਐਸ.ਸੀ. ਜੰਮੂ, ਡਾ. ਵੀ.ਪੀ. ਗੁਪਤਾ, ਸਾਇੰਟਿਸਟ-ਡੀ, ਐਸ.ਐਸ.ਪੀ.ਸੀ. ਦੇਹਰਾਦੂਨ ਅਤੇ ਡਾ. ਪੁਰੋਹਿਤ, ਸਾਇੰਟਿਸਟ, ਐਸ.ਆਰ.ਐਸ ਹਿਮਾਚਲ ਪ੍ਰਦੇਸ਼ ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ। ਇਸ ਤੋਂ ਇਲਾਵਾ ਪੰਜਾਬ, ਜੰਮੂ ਅਤੇ ਹਿਮਾਚਲ ਪ੍ਰਦੇਸ਼ ਦੇ ਲਗਭਗ 50 ਰੇਸ਼ਮ ਕੀਟ ਪਾਲਕਾਂ ਵੱਲੋ ਭਾਗ ਲਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ਼੍ਰੀ ਆਖਨਡੀਅਰ ਨੇ ਦੱਸਿਆ ਕਿ ਪੰਜਾਬ ਦੇ ਕੰਢੀ ਇਲਾਕਿਆਂ ਵਿੱਚ ਰੇਸ਼ਮ ਕੀਟ ਪਾਲਣ ਕਿੱਤੇ ਦੇ ਵਿਕਾਸ ਦੀ ਅਥਾਹ ਸੰਭਾਵਨਾਵਾਂ ਹਨ। ਉਨਾਂ ਸੈਰੀਕਲਚਰ ਨਾਲ ਸਬੰਧਤ ਭਾਰਤ ਸਰਕਾਰ ਦੀਆਂ ਸਕੀਮਾਂ ਅਧੀਨ ਕਿਸਾਨਾਂ ਨੂੰ ਦਿੱਤੀ ਜਾ ਰਹੀ ਤਕਨੀਕੀ ਅਤੇ ਵਿੱਤੀ ਸਹਾਇਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਪੰਜਾਬ ’ਚ ਸੈਰੀਕਲਚਰ ਕਿੱਤੇ ਨੂੰ ਪ੍ਰਫੁੱਲਤ ਕਰਨ ਸਬੰਧੀ ਡਾਇਰੈਕਟਰ ਬਾਗ਼ਬਾਨੀ ਪੰਜਾਬ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ। ਸ੍ਰੀ ਆਖਨਡੀਅਰ ਨੇ ਪੰਜਾਬ ਵਿੱਚ ਇਸ ਕਿੱਤੇ ਦੇ ਵਧੇਰੇ ਵਿਕਾਸ ਲਈ ਯਤਨ ਕਰਨ ਤੋਂ ਇਲਾਵਾ ਰਾਜ ਵਿੱਚ ਹੋ ਰਹੀ ਕਾਕੂਨ ਪੈਦਾਵਾਰ ਦੇ ਬਿਹਤਰ ਮੰਡੀਕਰਣ ਲਈ ਭਾਰਤ ਸਰਕਾਰ ਵਲੋਂ ਹਰ ਤਰਾਂ ਦੇ ਸਹਿਯੋਗ ਸਬੰਧੀ ਵਿਸ਼ਵਾਸ਼ ਦਿਵਾਇਆ।
ਇਸ ਤੋਂ ਪਹਿਲਾਂ ਸ਼੍ਰੀਮਤੀ ਸ਼ੈਲਿੰਦਰ ਕੌਰ, ਆਈ.ਐਫ.ਐਸ., ਡਾਇਰੈਕਟਰ ਬਾਗ਼ਬਾਨੀ ਪੰਜਾਬ ਅਤੇ ਸ਼੍ਰੀ ਗੁਲਾਬ ਸਿੰਘ ਗਿੱਲ, ਸੰਯੁਕਤ ਡਾਇਰੈਕਟਰ ਬਾਗ਼ਬਾਨੀ ਪੰਜਾਬ ਨੇ ਪਤਵੰਤਿਆਂ ਦਾ ਸਵਾਗਤ ਕੀਤਾ।
ਆਪਣੇ ਸੰਬੋਧਨ ਦੌਰਾਨ ਸ਼੍ਰੀਮਤੀ ਸ਼ੈਲਿੰਦਰ ਕੌਰ ਨੇ ਪੰਜਾਬ ਵਿੱਚ ਸੈਰੀਕਲਚਰ ਦੀ ਸਥਿਤੀ ਬਾਰੇ ਜਾਣੂ ਕਰਾਉਂਦਿਆਂ ਦੱਸਿਆ ਕਿ ਸੈਰੀਕਲਰ ਦਾ ਕਿੱਤਾ ਮੁੱਖ ਤੌਰ ’ਤੇ ਸੂਬੇ ਦੇ ਨੀਮ ਪਹਾੜੀ ਜ਼ਿਲਿਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਦੇ ਕਰੀਬ 800-1000 ਰੇਸ਼ਮ ਕੀਟ ਪਾਲਕਾਂ ਦੁਆਰਾ ਕੀਤਾ ਜਾਂਦਾ ਹੈ, ਜਿਨਾਂ ਨੂੰ ਸਾਲ ਵਿੱਚ 10,000 ਰੁਪਏ ਤੋਂ 12,000 ਰੁਪਏ ਦੀ ਆਮਦਨ ਹੋ ਜਾਂਦੀ ਹੈ। ਉਨਾਂ ਦੱਸਿਆ ਕਿ ਰਾਜ ਵਿੱਚ ਕੁੱਲ 12 ਸਰਕਾਰੀ ਮਲਬਰੀ ਫ਼ਾਰਮ ਹਨ। ਵਾਤਾਵਰਣ ਅਨੁਕੂਲਿਤ ਕਿੱਤਾ ਹੋਣ ਕਰਕੇ ਰਾਜ ਵਿੱਚ ਰੇਸ਼ਮ ਬੀਜ ਦੀ ਪਾਲਣਾ ਬਸੰਤ ਰੁੱਤ ਅਤੇ ਪਤਝੜ ਰੁੱਤ ਵਿੱਚ ਕੀਤੀ ਜਾਂਦੀ ਹੈ। ਹਰ ਸਾਲ ਪੰਜਾਬ ਵਿੱਚ ਲਗਭਗ 700 ਔਂਸ ਤੋਂ 800 ਔਂਸ ਰੇਸ਼ਮ ਬੀਜ ਦੀ ਰੇਰਿੰਗ ਕੀਤੀ ਜਾਂਦੀ ਹੈ, ਜਿਸ ਵਿੱਚੋ 25,000-30,000 ਕਿਲੋ ਗ੍ਰਾਮ ਰੇਸ਼ਮ ਦੀ ਟੂਟੀ (ਕਕੂਨ) ਦੀ ਪੈਦਾਵਾਰ ਕੀਤੀ ਜਾਂਦੀ ਹੈ। ਡਾਇਰੈਕਟਰ ਬਾਗ਼ਬਾਨੀ ਨੇ ਦੱਸਿਆ ਕਿ ਪੰਜਾਬ ਵਿੱਚ ਪੈਦਾ ਕੀਤੇ ਜਾ ਰਹੇ ਕਾਕੂਨ ਦੀ ਗਣਵੱਤਾ ਬਹੁਤ ਵਧੀਆ ਹੈ। ਵਿਭਾਗ ਵੱਲੋਂ ਕਿਸਾਨਾਂ ਨੂੰ ਸੈਰੀਕਲਚਰ ਦੀਆਂ ਵੱਖ-ਵੱਖ ਗਤੀਵਿਧੀਆਂ ਲਈ ਐਸ.ਸੀ.ਐਸ.ਪੀ ਅਤੇ ਆਰ.ਕੇ.ਵੀ.ਵਾਈ ਸਕੀਮਾਂ ਅਧੀਨ ਤਕਨੀਕੀ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਰਾਜ ਵਿੱਚ ਹੋ ਰਹੀ ਕਾਕੂਨ ਪੈਦਾਵਾਰ ਦੇ ਮੰਡੀਕਰਣ ਲਈ ਵਿਭਾਗ ਵਲੋਂ ਖਾਦੀ ਅਤੇ ਵਿਲੇਜ ਇੰਡਸਟਰੀ ਕਮਿਸ਼ਨ ਚੰਡੀਗੜ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਮੁਕਾਮੀ ਪੱਧਰ ’ਤੇ ਰੇਸ਼ਮ ਦਾ ਮੰਡੀਕਰਣ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੱਕਿਆ ਜਾ ਸਕੇ। ਇਸ ’ਤੇ ਸੁਜੀਤ ਸਿੰਘ, ਡਾਇਰੈਕਟਰ ਖਾਦੀ ਅਤੇ ਵਿਲੇਜ ਇੰਡਸਟਰੀ ਕਮਿਸ਼ਨ ਚੰਡੀਗੜ ਨੇ ਸਹਿਮਤੀ ਪ੍ਰਗਟਾਈ।
ਇਸ ਦੌਰਾਨ ਵੱਖ-ਵੱਖ ਰਾਜਾਂ ਤੋਂ ਪੁੱਜੇ ਕੇਂਦਰ ਰੇਸ਼ਮ ਬੋਰਡ ਦੇ ਸਾਇੰਸਦਾਨਾਂ ਵਲੋਂ ਤੂਤਾਂ ਦੀ ਖੇਤੀ, ਰੇਸ਼ਮ ਬੀਜ ਦੀ ਪੈਦਾਵਾਰ ਤੇ ਰੱਖ-ਰਖਾਅ, ਰੇਸ਼ਮ ਕੀੜਿਆਂ ਦਾ ਪਾਲਣ ਪੋਸ਼ਣ, ਕਾਕੂਨ ਦੀ ਪੈਦਾਵਾਰ ਤੇ ਮੰਡੀਕਰਣ ਅਤੇ ਰੇਸ਼ਮ ਕੀਟ ਪਾਲਕਾਂ ਨੂੰ ਇਸ ਕਿੱਤੇ ਵਿੱਚ ਆ ਰਹੀਆਂ ਔਕੜਾਂ ਦੇ ਹੱਲ ਆਦਿ ਵਿਸ਼ਿਆਂ ’ਤੇ ਜਾਣਕਾਰੀ ਸਾਂਝੀ ਕੀਤੀ ਗਈ।
ਮੁੱਖ ਮਹਿਮਾਨ ਵੱਲੋਂ ਪੰਜਾਬ ਬਾਗ਼ਬਾਨੀ ਵਿਭਾਗ ਵੱਲੋਂ ਰੇਸ਼ਮ ਕੀਟ ਪਾਲਕਾਂ ਲਈ ਸੈਰੀਕਲਚਰ ਨਾਲ ਸਬੰਧਤ ਤਕਨੀਕੀ ਸਿਫ਼ਾਰਸ਼ਾਂ ਦਾ ਤਿਆਰ ਕੀਤਾ ਗਿਆ ਕਿਤਾਬਚਾ ਵੀ ਜਾਰੀ ਕੀਤਾ ਗਿਆ। ਇਸ ਮੌਕੇ ਬਾਗ਼ਬਾਨੀ ਵਿਕਾਸ ਅਫ਼ਸਰ ਸ਼੍ਰੀ ਚਤੁਰਜੀਤ ਸਿੰਘ, ਐਸ.ਓ. ਮਿਸ ਮੀਨੂੰ ਬਾਲਾ ਤੇ ਮਿਸ ਇੰਦਰਜੀਤ ਕੌਰ ਅਤੇ ਮੈਨੇਜਰ ਸੈਰੀਕਲਚਰ ਸ਼੍ਰੀ ਅਵਤਾਰ ਸਿੰਘ ਵੀ ਮੌਜੂਦ ਰਹੇ।Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.