ETV Bharat / state

ਇੱਕ ਹੱਥ ਨਾਲ ਬੱਲੇਬਾਜ਼ੀ 'ਚ ਕੀਤੀ ਕਮਾਲ - ਕ੍ਰਿਕਟ ਦੇ ਨਾਲ ਡਿਲਵਰੀ ਬੁਆਏ ਦਾ ਕੰਮ

ਇੱਥੋਂ ਦੇ ਪਿੰਡ ਬਧੌਛੀ ਕਲਾਂ ਦਾ ਗੁਰਪ੍ਰੀਤ ਸਿੰਘ ਜੋ ਕਿ ਅੰਗਹੀਣ ਹੈ। ਗੁਰਪ੍ਰੀਤ ਸਿੰਘ ਦਾ ਇੱਕ ਹੱਥ ਨਹੀਂ ਹੈ। ਹੱਥ ਨਾ ਹੋਣ ਦੇ ਬਾਵਜੂਦ ਵੀ ਉਹ ਗਰਾਉਂਡ ਵਿੱਚ ਬੱਲੇਬਾਜ਼ੀ ਕਰਦਾ ਹੈ। ਗੁਰਪ੍ਰੀਤ ਸਿੰਘ ਇਸ ਵਾਰ ਉਹ ਕੋਲਕਾਤਾ ਟੀਮ ਵਿੱਚ DPL ਯਾਨੀ ਡਿਸੇਬਲਡ ਪ੍ਰੀਮੀਅਮ ਲੀਗ ਵਿੱਚ ਚੁਣਿਆ ਗਿਆ ਹੈ। ਗੁਰਪ੍ਰੀਤ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾ ਕੌਮੀ ਪੱਧਰ ਉੱਤੇ ਖਿਡਾਰੀ ਵੀ ਰਹਿ ਚੁੱਕੇ ਹਨ ਅਤੇ ਸੂਬਾ ਪੱਧਰ ਉੱਤੇ ਵੀ ਕਈ ਮੈਚ ਖੇਡ ਚੁੱਕਿਆ ਹੈ।

ਇੱਕ ਹੱਥ ਨਾਲ ਬੱਲੇਬਾਜ਼ੀ 'ਚ ਕੀਤੀ ਕਮਾਲ
ਫਇੱਕ ਹੱਥ ਨਾਲ ਬੱਲੇਬਾਜ਼ੀ 'ਚ ਕੀਤੀ ਕਮਾਲ
author img

By

Published : Apr 12, 2021, 2:10 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਇੱਥੋਂ ਦੇ ਪਿੰਡ ਬਧੋਛੀ ਕਲਾਂ ਦਾ ਗੁਰਪ੍ਰੀਤ ਸਿੰਘ ਜੋ ਕਿ ਅੰਗਹੀਣ ਹੈ। ਗੁਰਪ੍ਰੀਤ ਸਿੰਘ ਦਾ ਇੱਕ ਹੱਥ ਨਹੀਂ ਹੈ। ਹੱਥ ਨਾ ਹੋਣ ਦੇ ਬਾਵਜੂਦ ਵੀ ਉਹ ਗਰਾਉਂਡ ਵਿੱਚ ਬੱਲੇਬਾਜ਼ੀ ਕਰਦਾ ਹੈ। ਗੁਰਪ੍ਰੀਤ ਸਿੰਘ ਇਸ ਵਾਰ ਉਹ ਕੋਲਕਾਤਾ ਟੀਮ ਵਿੱਚ DPL ਯਾਨੀ ਡਿਸੇਬਲਡ ਪ੍ਰੀਮੀਅਮ ਲੀਗ ਵਿੱਚ ਚੁਣਿਆ ਗਿਆ ਹੈ। ਗੁਰਪ੍ਰੀਤ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾ ਕੌਮੀ ਪੱਧਰ ਉੱਤੇ ਖਿਡਾਰੀ ਵੀ ਰਹਿ ਚੁੱਕੇ ਹਨ ਅਤੇ ਸੂਬਾ ਪੱਧਰ ਉੱਤੇ ਵੀ ਕਈ ਮੈਚ ਖੇਡ ਚੁੱਕਿਆ ਹੈ।

2012 'ਚ ਕੱਟਿਆ ਗੁਰਪ੍ਰੀਤ ਸਿੰਘ ਹੱਥ

ਇੱਕ ਹੱਥ ਨਾਲ ਬੱਲੇਬਾਜ਼ੀ 'ਚ ਕੀਤੀ ਕਮਾਲ

ਗੁਰਪ੍ਰੀਤ ਸਿੰਘ ਨੇ ਕਿਹਾ ਕਿ 2012 ਵਿੱਚ ਇੱਕ ਫੈਕਟਰੀ ਹਾਦਸੇ ਵਿੱਚ ਉਸ ਦਾ ਹੱਥ ਕੱਟਿਆ ਗਿਆ ਸੀ ਜਿਸ ਦੇ ਬਾਅਦ ਉਹ ਕਰੀਬ ਦੋ ਸਾਲਾਂ ਤੱਕ ਘਰ ਵਿੱਚ ਹੀ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਦਿਵਿਆਂਗ ਕ੍ਰਿਕਟ ਵਿੱਚ ਖੇਡਣ ਲੱਗ ਗਏ। ਇਸ ਦੇ ਬਾਅਦ ਉਸ ਨੇ ਹੌਂਸਲਾ ਨਹੀਂ ਹਾਰਿਆ ਅਤੇ ਆਪਣੇ ਬਲਬੂਤੇ ਅਤੇ ਦੋਸਤਾਂ ਦੇ ਸਹਿਯੋਗ ਨਾਲ ਅੱਜ ਇਸ ਮੁਕਾਮ ਉੱਤੇ ਪਹੁੰਚਿਆ ਹੈ।

ਕ੍ਰਿਕਟ ਦੇ ਨਾਲ ਡਿਲਵਰੀ ਬੁਆਏ ਦਾ ਕੰਮ

ਉਨ੍ਹਾਂ ਕਿਹਾ ਕਿ ਉਹ ਕ੍ਰਿਕਟ ਖੇਡਣ ਦੇ ਨਾਲ-ਨਾਲ ਡਿਲਵਰੀ ਬੁਆਏ ਦਾ ਕੰਮ ਵੀ ਕਰਦੇ ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲਦਾ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਵਿੱਚ ਉਹ ਪੂਰੇ ਵੇਲੇ ਸੀ। ਜਿਸ ਕਰਕੇ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਐਨਆਰਆਈ ਤੇ ਪਿੰਡ ਵਾਸੀਆਂ ਦਾ ਸਹਿਯੋਗ

ਉਨ੍ਹਾਂ ਕਿਹਾ ਕਿ ਉਹ ਅਜੇ ਤੱਕ ਕੌਮੀ ਪੱਧਰੀ ਸੂਬਾ ਪੱਧਰੀ ਮੁਕਾਬਲੇ ਖੇਡ ਚੁੱਕੇ ਹਨ। ਤੇ ਹੁਣ ਡੀਪੀਐਲ ਖੇਡਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਿਹੜੇ ਵੀ ਮੁਕਾਬਲੇ ਖੇਡੇ ਹਨ ਉਸ ਵਿੱਚ ਉਨ੍ਹਾਂ ਨੂੰ ਨਾ ਪੰਜਾਬ ਸਰਕਾਰ ਅਤੇ ਨਹੀਂ ਖੇਡ ਵਿਭਾਗ ਨੇ ਕੋਈ ਸਹਿਯੋਗ ਦਿੱਤਾ ਹੈ। ਉਸ ਨੇ ਕਈ ਵਾਰ ਸਰਕਾਰ ਅਤੇ ਖੇਡ ਵਿਭਾਗ ਨੂੰ ਮਦਦ ਦੀ ਗੁਹਾਰ ਲਗਾਈ ਗਈ ਪਰ ਉਸ ਨੂੰ ਦਿਲਾਸੇ ਦੇ ਸਿਵਾਏ ਕੁੱਝ ਨਹੀਂ ਮਿਲਿਆ।

ਨਹੀਂ ਮਿਲੀ ਕੋਈ ਜੌਬ

ਉਨ੍ਹਾਂ ਕਿਹਾ ਕਿ ਇੱਕ ਹੱਥ ਨਾ ਹੋਣ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਪਿਆ ਹੈ। ਉਨ੍ਹਾਂ ਨੂੰ ਹੱਥ ਨਾ ਹੋਣ ਕਾਰਨ ਉਨ੍ਹਾਂ ਨੂੰ ਕੋਈ ਕੰਮ ਉੱਤੇ ਨਹੀਂ ਰੱਖਦਾ। ਜਿਸ ਕਰਕੇ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ ਉਨ੍ਹਾਂ ਨੂੰ ਜੌਬ ਦਿੱਤੀ ਜਾਵੇ ਤਾਂ ਜੋ ਉਹ ਕੰਮ ਕਰਨ ਆਪਣਾ ਗੁਜ਼ਾਰਾ ਕਰ ਸਕਣ।

ਬੁਲੰਦ ਹੌਂਸਲੇ ਦੀ ਕਾਇਮ ਕੀਤੀ ਮਿਸਾਲ

ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦਾ ਹੱਥ ਕੱਟਿਆ ਗਿਆ ਸੀ ਉਸ ਵੇਲੇ ਉਨ੍ਹਾਂ ਦੇ ਮਨ ਵਿੱਚ ਆਪਣੇ ਆਪ ਨੂੰ ਖਤਮ ਕਰਨ ਦਾ ਖਿਆਲ ਆਇਆ ਸੀ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਹਿੰਮਤ ਨਾ ਹਾਰਦੇ ਹੋਏ ਉਹ ਅੱਜ ਡੀਪੀਐਲ ਖੇਡ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.