ਫ਼ਤਹਿਗੜ੍ਹ ਸਾਹਿਬ : ਹਲਕਾ ਅਮਲੋਹ ਦੇ ਪਿੰਡ ਤੰਦਾਬੱਧਾ ਵਿਖੇ ਇਕ ਮਹਿਲਾ ਦੀ ਭੇਦਭਰੇ ਹਲਾਤਾਂ ਵਿੱਚ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਸੁਹਰਾ ਪਰਿਵਾਰ ਉੱਤੇ ਮਹਿਲਾ ਦਾ ਕਤਲ ਕਰਨ ਦੀ ਗੱਲ ਆਖਦੇ ਹੋਏ ਸੁਹਰਾ ਪਰਿਵਾਰ ਉੱਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਹੈ ਮਾਮਲਾ : ਇਸ ਮੌਕੇ ਗੱਲਬਾਤ ਕਰਦੇ ਹੋਏ ਮਹਿਲਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਲੜਕੀ ਹਰਜੋਤ ਕੌਰ ਨੂੰ ਉਸਦਾ ਪਤੀ ਉਸਦੇ ਭਰਾ ਨੂੰ ਵਿਦੇਸ਼ ਭੇਜਣ ਦੇ ਲਈ ਤੰਗ ਪਰੇਸ਼ਾਨ ਕਰਦਾ ਸੀ ਅਤੇ ਉਹਨਾਂ ਨੂੰ ਵੀ ਧਮਕੀ ਦਿੰਦਾ ਸੀ ਕਿ ਜੇਕਰ ਉਸ ਨੂੰ ਬਾਹਰ ਨਾ ਭੇਜਿਆ ਗਿਆ ਤਾਂ ਇਸਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਵੇਗਾ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਲੜਕੀ ਨੂੰ ਉਸਦਾ ਪਤੀ ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ਤੇ ਹੁਣ ਉਸਦਾ ਕਿਸੇ ਚੀਜ਼ ਨਾਲ ਗਲ ਘੁੱਟਕੇ ਕਤਲ ਕਰ ਦਿੱਤਾ ਗਿਆ ਹੈ।
ਲੜਕੀ ਦੇ ਗਲੇ ਉੱਤੇ ਮਿਲੇ ਨਿਸ਼ਾਨ : ਉਹਨਾਂ ਨੇ ਦੱਸਿਆ ਕਿ ਲੜਕੀ ਦੇ ਗਲ 'ਤੇ ਕਿਸੇ ਚੀਜ਼ ਨਾਲ ਘੁੱਟਣ ਦੇ ਨਿਸ਼ਾਨ ਬਣੇ ਹੋਏ ਹਨ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਉੱਤੇ ਉਸਦੇ ਜੀਜੇ ਵੱਲੋਂ ਦੱਸਿਆ ਗਿਆ ਸੀ ਕਿ ਉਹਨਾਂ ਦੀ ਲੜਕੀ ਨੂੰ ਅਟੈਕ ਹੋ ਗਿਆ ਹੈ ਪਰ ਜਦੋਂ ਉਹ ਉਸਦੇ ਪਿੰਡ ਪਹੁੰਚੇ ਤਾਂ ਲੜਕੀ ਫਰਸ਼ ਉੱਤੇ ਡਿੱਗੀ ਹੋਈ ਸੀ ਅਤੇ ਉਸਦੀ ਗਰਦਨ ਤੇ ਗਲਾ ਘੁੱਟਣ ਦੇ ਨਿਸ਼ਾਨ ਬਣੇ ਹੋਏ ਸਨ। ਇਸ ਤੋਂ ਬਾਅਦ ਉਹਨਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਉਹਨਾਂ ਨੇ ਮੰਗ ਕੀਤੀ ਕਿ ਸਹੁਰਾ ਪਰਿਵਾਰ ਤੇ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇ।
- ਫ਼ਿਰੋਜ਼ਪੁਰ 'ਚ ਹਾਦਸੇ ਦੌਰਾਨ ਦੋ 2 ਬਜ਼ੁਰਗ ਭਰਾਵਾਂ ਅਤੇ ਛੋਟੀ ਬੱਚੀ ਦੀ ਮੌਤ, ਨਸ਼ਾ ਤਸਕਰਾਂ 'ਤੇ ਕਾਰ ਨਾਲ ਮ੍ਰਿਤਕਾਂ ਨੂੰ ਦਰੜਨ ਦੇ ਇਲਜ਼ਾਮ, ਇੱਕ ਕਾਰ ਸਵਾਰ ਗ੍ਰਿਫ਼ਤਾਰ
- ਦੀਵਾਲੀ ਦੀ ਅਗਲੀ ਰਾਤ ਜਲੰਧਰ 'ਚ ਹੋਈ ਵੱਡੀ ਵਾਰਦਾਤ, ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ
- Vigilance Raid In Dana Mandi : ਦੇਰ ਰਾਤ ਸਰਨਾ ਮੰਡੀ 'ਚ ਵਿਜੀਲੈਂਸ ਨੇ ਕੀਤੀ ਛਾਪੇਮਾਰੀ, ਕਾਰਵਾਈ ਤੋਂ ਨਰਾਜ਼ ਆੜ੍ਹਤੀਏ
ਪੁਲਿਸ ਨੇ ਮੁਲਜ਼ਮਾਂ ਖਿਲਾਫ ਕੀਤਾ ਮਾਮਲਾ ਦਰਜ : ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਜਾਂਚ ਅਧਿਕਾਰੀ ਹਰਕੀਰਤ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।