ਫ਼ਤਹਿਗੜ੍ਹ ਸਾਹਿਬ : ਮੰਡੀ ਗੋਬਿੰਦਗੜ੍ਹ ਵਿੱਚ ਪੈਂਦੀ ਦੇਸ਼ ਭਗਤ ਯੂਨੀਵਰਸਿਟੀ ਦੇ ਨਰਸਿੰਗ ਦੇ ਕੁੱਝ ਵਿਦਿਆਰਥੀਆਂ ਦੇ ਵੱਲੋਂ ਐੱਸਡੀਐੱਮ ਅਮਲੋਹ ਨੂੰ ਨਰਸਿੰਗ ਦੇ ਸਾਰੇ ਵਿਦਿਆਰਥੀਆਂ ਨੂੰ ਮਾਈਗ੍ਰੇਸ਼ਨ ਨਾ ਕਰਨ ਅਤੇ ਯੂਨੀਵਰਸਿਟੀ ਲਗਾਉਣ ਦੇ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਮੌਜੂਦ ਰਹੇ। ਉੱਥੇ ਹੀ ਇਸ ਮੌਕੇ ਐੱਸਡੀਐੱਮ ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਉਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ।
ਰੋਸ ਪ੍ਰਦਰਸ਼ਨ ਕੀਤਾ : ਇਸ ਮੌਕੇ ਗੱਲਬਾਤ ਕਰਦੇ ਹੋਏ ਨਰਸਿੰਗ ਦੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਬੀਤੇ ਦਿਨੀ ਨਰਸਿੰਗ ਦੇ ਕੁੱਝ ਵਿਦਿਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਦੇ ਵਿੱਚ ਕਿਸੇ ਗੱਲ ਨੂੰ ਲੈਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮਾਹੌਲ ਨੂੰ ਦੇਖਦੇ ਹੋਏ ਯੂਨੀਅਨਸਿਟੀ ਨੂੰ ਬੰਦ ਕਰਕੇ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ। ਇਸ ਨਾਲ ਉਹਨਾਂ ਦੀ ਪੜ੍ਹਾਈ ਖ਼ਰਾਬ ਹੁੰਦੀ ਹੈ। ਉੱਥੇ ਹੀ ਵਿਦਿਆਰਥੀਆਂ ਨੇ ਕਿਹਾ ਕਿ ਨਰਸਿੰਗ ਦੇ ਸਾਰੇ ਬੱਚਿਆ ਨੂੰ ਮਾਈਗ੍ਰੇਸ਼ਨ ਕੀਤਾ ਜਾ ਰਿਹਾ ਹੈ ਜੋ ਕਿ ਗਲਤ ਹੈ। ਉਹਨਾਂ ਦੀ ਪੜਾਈ ਇਥੇ ਵਧੀਆ ਚੱਲ ਰਹੀ ਹੈ। ਇਸ ਕਰਕੇ ਉਹ ਮਾਈਗ੍ਰੇਸ਼ਨ ਨਹੀਂ ਚਾਹੁੰਦੇ।
ਸੰਘਰਸ਼ ਕਰਨ ਦੀ ਚੇਤਾਵਨੀ : ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਹਨਾਂ ਦਾ ਇੱਥੇ ਆਖਰੀ ਸਾਲ ਚੱਲ ਰਿਹਾ ਹੈ, ਜਿਸ ਕਰਕੇ ਜੇਕਰ ਉਹ ਮਾਈਗ੍ਰੇਟ ਹੁੰਦੇ ਹਨ ਤਾਂ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਹਨਾਂ ਦੀ ਪੜ੍ਹਾਈ ਉਤੇ ਵੀ ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ। ਇਸ ਲਈ ਉਹਨਾਂ ਨੇ ਮੰਗ ਪੱਤਰ ਰਾਹੀਂ ਅਪੀਲ ਕੀਤੀ ਕਿ ਉਹਨਾਂ ਨੂੰ ਮਾਈਗ੍ਰੇਟ ਨਾ ਕੀਤਾ ਜਾਵੇ, ਸਗੋਂ ਕਿ ਇੱਥੇ ਹੀ ਪੜ੍ਹਾਈ ਨੂੰ ਪੂਰਾ ਹੋਣ ਦਿੱਤਾ ਜਾਵੇ। ਵਿਦਿਆਰਥੀਆਂ ਨੇ ਕਿਹਾ ਕਿ ਆਨਲਾਈਨ ਕਲਾਸਾਂ ਦੇ ਨਾਲ ਉਹ ਆਪਣਾ ਪ੍ਰੈਕਟੀਕਲ ਕੰਮ ਨਹੀਂ ਕਰ ਸਕਦੇ। ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਕਰਨਗੇ।
- Ancient Games In Moga: ਤਕਰੀਬਨ 40-45 ਸਾਲਾਂ ਬਾਅਦ ਬਾਜੀਗਰਾਂ ਨੇ ਯਾਦ ਕਰਵਾਈਆਂ ਪੁਰਾਤਨ ਖੇਡਾਂ, ਵੀਡੀਓ ਰਾਹੀਂ ਤੁਸੀਂ ਵੀ ਮਾਣੋ ਅਨੰਦ
- Highcourt On Khaira : ਖਹਿਰਾ ਦੀ ਗ੍ਰਿਫਤਾਰੀ 'ਤੇ ਹਾਈਕੋਰਟ ਦਾ ਐਕਸ਼ਨ, ਜੱਜ ਬੋਲੇ- ਜਵਾਬ ਦਾਇਰ ਕਰੇ ਪੰਜਾਬ ਸਰਕਾਰ, ਪੁੱਛਿਆ ਇਹ ਸਵਾਲ
- Conflict Between Two Parties in Moga : ਮੋਗਾ 'ਚ ਦੋ ਧਿਰਾਂ ਵਿਚਾਲੇ ਝਗੜਾ, ਦੁਵੱਲਿਓਂ ਚੱਲੀਆਂ ਇੱਟਾਂ ਤੇ ਰੋੜੇ
ਉਥੇ ਹੀ ਇਸ ਮੌਕੇ ਐੱਸਡੀਐੱਮ ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਉਹਨਾਂ ਕੋਲ ਵਿਦਿਆਰਥੀ ਆਏ ਸਨ ਕਿ ਉਹਨਾਂ ਨੂੰ ਮਾਈਗ੍ਰੇਟ ਨਾ ਕੀਤਾ ਜਾਵੇ। ਉਹਨਾਂ ਦੀ ਇਹ ਮੰਗ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ।