ਫਤਿਹਗੜ੍ਹ ਸਾਹਿਬ: ਪੰਜਾਬ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਆ ਗਏ ਹਨ। ਮੰਡੀ ਗੋਬਿੰਦਗੜ੍ਹ ਦੇ 29 ਵਾਰਡ ਹਨ। ਜਿਨ੍ਹਾਂ ਵਿੱਚੋਂ ਦੋ ਉਮੀਦਵਾਰ ਨਿਰਵਿਰੋਧ ਜਿੱਤ ਚੁੱਕੇ ਹਨ ਜਿਸ ਤੋਂ ਬਾਅਦ 27 ਵਾਰਡਾਂ ਦੇ ਉੱਤੇ ਚੋਣ ਹੋਈ। ਇਸ ਤੋਂ ਇਲਾਵਾ ਅਮਲੋਹ ਦੇ ਵਾਰਡ ਨੰਬਰ 12 ਦੇ ਜਿਮਣੀ ਚੋਣ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ।
29 ਵਾਰਡਾਂ ਵਿਚੋਂ ਕਾਂਗਰਸ ਨੂੰ ਹਾਸਿਲ ਹੋਈਆਂ 19 ਸੀਟਾਂ
ਇਸ ਮੌਕੇ ਐੱਸ ਡੀ ਐੱਮ ਅਮਲੋਹ ਆਨੰਦ ਸਾਗਰ ਸ਼ਰਮਾ ਨੇ ਕਿਹਾ ਕਿ ਅੱਜ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ 27 ਵਾਰਡਾਂ ਅਤੇ ਅਮਲੋਹ ਦੇ ਵਾਰਡ ਨੰਬਰ 12 ਦੇ ਜ਼ਿਮਣੀ ਚੋਣ ਦੇ ਨਤੀਜੇ ਉਨ੍ਹਾਂ ਵੱਲੋਂ ਐਲਾਨ ਕੀਤੇ ਗਏ ਹਨ। ਐਸਡੀਐਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਡੀ ਗੋਬਿੰਦਗਡ਼੍ਹ ਦੇ ਵਿੱਚ 29 ਵਾਰਡਾਂ ਚੋਂ 19 ਸੀਟਾਂ ਕਾਂਗਰਸ ਨੂੰ ਆਈਆਂ ਹਨ ਇਸੇ ਤਰ੍ਹਾਂ ਹੀ ਅਕਾਲੀ ਦਲ ਨੂੰ 4, ਆਮ ਆਦਮੀ ਪਾਰਟੀ ਨੂੰ ਅਤੇ ਆਜ਼ਾਦ ਉਮੀਦਵਾਰ 4 ਜਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਗਰ ਕੌਂਸਲ ਅਮਲੋਹ ਦੇ ਵਾਰਡ ਨੰਬਰ 12 ਦੇ ਜ਼ਿਮਣੀ ਚੋਣ ਦੇ ਵਿਚ ਆਜ਼ਾਦ ਉਮੀਦਵਾਰ ਨੂੰ ਜਿੱਤ ਹਾਸਲ ਹੋਈ ਹੈ।