ਸ੍ਰੀ ਫ਼ਤਿਹਗੜ੍ਹ ਸਾਹਿਬ: ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਅਤੇ ਚੇਅਰਮੈਨ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਗੇਜਾ ਰਾਮ ਵਾਲਮੀਕਿ ਨੇ ਸਭਾ ਵੱਲੋਂ ਤਿਆਰ 2021 ਦਾ ਕੈਲੰਡਰ ਮੁੱਖ ਮੰਤਰੀ, ਪੰਜਾਬ, ਕੈਪਟਨ ਅਮਰਿੰਦਰ ਸਿੰਘ ਪਾਸੋਂ ਰਿਲੀਜ਼ ਕਰਵਾਇਆ। ਇਸ ਮੌਕੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ , ਐੱਮ.ਐੱਲ.ਏ. ਗੁਰਕੀਰਤ ਸਿੰਘ ਕੋਟਲੀ ਵੀ ਹਾਜ਼ਰ ਸਨ।
ਉਨ੍ਹਾਂ ਨੇ ਭਗਵਾਨ ਸ਼੍ਰੀ ਵਾਲਮੀਕਿ ਜੀ ਅੱਗੇ ਅਰਦਾਸ ਕੀਤੀ ਕਿ ਨਵਾਂ ਸਾਲ ਸਾਰੇ ਦੇਸ਼ ਵਾਸੀਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਤੇ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਦੀ ਸਮੱਸਿਆ ਦਾ ਹੱਲ ਨਿਕਲੇ। ਇਸ ਮੌਕੇ ਇਹ ਵੀ ਅਰਦਾਸ ਕੀਤੀ ਗਈ ਕਿ ਸਾਡੇ ਦੇਸ਼ ਦੇ ਕਿਸਾਨਾਂ ਨੂੰ ਅੱਜ ਦੇ ਸਮੇਂ ਵਿੱਚ ਜਿਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦਾ ਹੱਲ ਵੀ ਜਲਦੀ ਤੋਂ ਜਲਦੀ ਨਿਕਲ ਆਵੇ ਤਾਂ ਜੋ ਸਾਡੇ ਕਿਸਾਨ ਭਰਾ ਆਪਣੇ ਆਪਣੇ ਘਰਾਂ ਨੂੰ ਖੁਸ਼ੀਆਂ ਨਾਲ ਅਤੇ ਤੰਦਰੁਸਤ ਵਾਪਸ ਜਾਣ।