ETV Bharat / state

ਸਿੱਧੂ ਦਾ ਸਰਕਾਰ ਤੇ ਸੁਆਲ ਖੜੇ ਕਰਨਾ ਵਾਜ਼ਿਬ: ਰਣਦੀਪ ਸਿੰਘ

ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ (Kaka Randeep Singh ) ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Sidhu ) ਵੱਲੋਂ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕੇ ਹਨ, ਉਹ ਜਾਇਜ਼ ਹਨ, ਜਿਸ 'ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।

ਨਵਜੋਤ ਸਿੱਧੂ ਦਾ ਆਪਣੀ ਸਰਕਾਰ 'ਤੇ ਸਵਾਲ ਚੁੱਕਣਾ ਜਾਇਜ਼

author img

By

Published : Dec 15, 2021, 7:18 PM IST

ਫ਼ਤਹਿਗੜ੍ਹ ਸਾਹਿਬ: ਪੰਜਾਬ ਵਿੱਚ ਆਉਣ ਵਾਲੀਆਂ 2022 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਕਾਫੀ ਸਿਖਰਾਂ 'ਤੇ ਚੜ੍ਹਿਆ ਹੋਇਆ ਹੈ। ਹਰ ਇੱਕ ਪਾਰਟੀ ਵੱਲੋਂ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ, ਨਾਲ ਹੀ ਪਾਰਟੀ ਆਗੂਆਂ ਨਾਲ ਮਿਲ ਕੇ ਰਣਨੀਤੀ ਵੀ ਬਣਾਈ ਜਾ ਰਹੀ ਹੈ।

ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ (Kaka Randeep Singh) ਬੁੱਧਵਾਰ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਸਕੂਲਾਂ ਨੂੰ ਟੈਬਲੈੱਟ ਤਕਸੀਮ ਕਰਨ ਦੇ ਲਈ ਪਹੁੰਚੇ। ਜਿਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ (Navjot Sidhu) ਵੱਲੋਂ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕਣ 'ਤੇ ਉਨ੍ਹਾਂ ਨੇ ਕਿਹਾ ਕਿ ਜੇ ਪਹਿਲਾਂ ਕੋਈ ਘਾਟ ਰਹੀ ਹੈ ਤਾਂ ਉਸਨੂੰ ਦੇਖਦੇ ਹੋਏ ਹੀ ਪਾਰਟੀ ਨੇ ਤਬਦੀਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਵਿੱਚ ਵੀ ਕਈ ਸਮੱਸਿਆਵਾਂ ਹੁੰਦੀਆਂ ਹਨ, ਉਨ੍ਹਾਂ ਨੂੰ ਬੈਠ ਕੇ ਹੱਲ ਕਰ ਲੈਣਾ ਚਾਹੀਦਾ ਹੈ। ਜਿੱਥੇ ਤੱਕ ਸਿੱਧੂ ਨੇ ਸਰਕਾਰ 'ਤੇ ਸਵਾਲ ਚੁੱਕੇ ਹਨ, ਉਹ ਜਾਇਜ਼ ਹਨ, ਜਿਸ 'ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।

ਨਵਜੋਤ ਸਿੱਧੂ ਦਾ ਆਪਣੀ ਸਰਕਾਰ 'ਤੇ ਸਵਾਲ ਚੁੱਕਣਾ ਜਾਇਜ਼

ਇਸ ਤੋਂ ਇਲਾਵਾਂ ਕਾਕਾ ਰਣਦੀਪ ਸਿੰਘ (Kaka Randeep Singh) ਵੱਲੋਂ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਹਲਕਾ ਅਮਲੋਹ ਵਿੱਚ 6 ਸਕੂਲਾਂ ਨੂੰ 30 ਟੈਬਲੈੱਟ ਵੰਡੇ ਗਏ। ਜਿੱਥੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਟੈਬਲੈੱਟਾਂ ਦੇ ਜ਼ਰੀਏ ਬੱਚੇ ਚੰਗੀ ਸਿੱਖਿਆ ਹਾਸਲ ਕਰ ਸਕਦੇ ਹਨ।

ਉੱਥੇ ਹੀ ਕਾਕਾ ਰਣਦੀਪ ਸਿੰਘ (Kaka Randeep Singh) ਨੇ ਪ੍ਰਕਾਸ਼ ਸਿੰਘ ਬਾਦਲ ਦੇ ਚੋਣਾਂ ਵਿੱਚ ਐਕਟਿਵ ਹੋਣ 'ਤੇ ਕਿਹਾ ਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਬਹੁਤ ਸਾਰੇ ਬਰਸਾਤੀ ਡੱਡੂ ਨਿਕਲ ਕੇ ਬਾਹਰ ਆਉਂਦੇ ਹਨ। ਪਰ ਹੁਣ ਸਮਾਂ ਇਲੈਕਸ਼ਨ ਦਾ ਹੈ, ਸੋ ਨਿਕਲਣਗੇ। ਹਰ ਇੱਕ ਨੇ ਆਪਣੇ ਪਾਰਟੀ ਦਾ ਪ੍ਰਚਾਰ ਕਰਨਾ ਹੈ, ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ।

ਮਾਨਸਾ ਵਿੱਚ ਅਧਿਆਪਕਾਂ 'ਤੇ ਹੋਏ ਲਾਠੀਚਾਰਜ 'ਤੇ ਬੋਲਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਉਨ੍ਹਾਂ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ। ਕਿਉਂਕਿ ਅਧਿਆਪਕ ਦੇਸ਼ ਦਾ ਭਵਿੱਖ ਹੁੰਦੇ ਹਨ, ਜੇਕਰ ਅਸੀਂ ਉਨ੍ਹਾਂ ਨੂੰ ਹੀ ਠੇਸ ਪਹੁੰਚਾਉਦੇ ਹਾਂ ਤਾਂ ਸਾਡੇ ਬੱਚਿਆਂ ਦੇ ਵਿੱਚ ਵੀ ਨਿਰਾਸ਼ਾ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਸੋ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ।

ਇਹ ਵੀ ਪੜੋ:- punjab Assembly Election 2022: ਕਾਂਗਰਸ ਨੇ ਸੱਦੀ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.