ਸ੍ਰੀ ਫਤਿਹਗੜ੍ਹ ਸਾਹਿਬ: ਸ਼ਹੀਦ ਭਗਤ ਸਿੰਘ ਨੂੰ ਲੈਕੇ ਸਾਂਸਦ ਸਿਮਰਜੀਤ ਮਾਨ ਵੱਲੋਂ ਦਿੱਤੇ ਵਿਵਾਦਿਤ ਨੂੰ ਬਿਆਨ ’ਤੇ ਸਿਆਸੀ ਪਾਰਟੀਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਸਿਮਰਨਜੀਤ ਮਾਨ ਦੇ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਐਮਪੀ ਮਾਨ ਸਤਿਕਾਰਯੋਗ ਹਨ ਸਾਡੇ ਤੋਂ ਵੱਡੇ ਅਤੇ ਪੜ੍ਹੇ ਲਿਖੇ ਹਨ ਪਰ ਉਨ੍ਹਾਂ ਨੇ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਦੱਸਿਆ ਹੈ ਜੋ ਕਿ ਨਿੰਦਨਯੋਗ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਕੁਰਬਾਨੀ ਦਿੱਤੀ ਹੈ। ਜਿਸ ਕਰਕੇ ਮਾਨ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸੀ।
ਇਸ ਮੌਕੇ ਪੰਜਾਬ ਦੇ ਫੂਡ ਪ੍ਰੋਸੈਸਿੰਗ ਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਬਾਗਬਾਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਉਥੇ ਹੀ ਜ਼ਿਲਾ ਪ੍ਰਸ਼ਾਸ਼ਨ ਨੂੰ ਮੰਤਰੀ ਸਾਹਿਬ ਦੇ ਆਉਣ ਨਾਲ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਸਾਉਣ ਦੇ ਮਹੀਨੇ ਦੀ ਪਹਿਲੀ ਬਰਸਾਤ ਨੇ ਪ੍ਰਸ਼ਾਸ਼ਨ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਦਿੱਤੀ ਕਿਉਂਕਿ ਜਿੱਥੇ ਮੰਤਰੀ ਨੇ ਆਉਣਾ ਸੀ ਉਥੇ ਥੋੜ੍ਹਾ ਸਮੇਂ ਲਈ ਪਏ ਮੀਂਹ ਕਾਰਨ ਪਾਣੀ ਖੜ੍ਹ ਗਿਆ ਸੀ ਜਿਸਨੂੰ ਕੱਢਣ ਦੇ ਲਈ ਪ੍ਰਸ਼ਾਸ਼ਨ ਵਲੋਂ ਟੈਂਕਰ ਲਗਾਇਆ ਗਿਆ। ਉਥੇ ਹੀ ਜਿੱਥੇ ਮੰਤਰੀ ਸਾਹਿਬ ਨੇ ਮੀਟਿੰਗ ਰੱਖੀ ਉਹ ਛੱਤ ਵਿੱਚੋਂ ਵੀ ਪਾਣੀ ਟਪਕ ਰਿਹਾ ਸੀ ਜਿਸ ਬਾਰੇ ਮੰਤਰੀ ਨੇ ਕਿਹਾ ਕਿ ਇਸਦੀ ਜਾਂਚ ਕਰਵਾਉਣਗੇ।
ਪੰਜਾਬ ਸਰਕਾਰ ਵਲੋਂ ਚਲਾਈਆਂ ਗਈਆ ਸਕੀਮਾਂ ਨੂੰ ਲੈ ਕੇ ਮੰਤਰੀ ਸਾਹਿਬਾਨਾਂ ਦੇ ਆਪਣੇ ਦੌਰੇ ਜਾਰੀ ਹਨ। ਇਸੇ ਦੇ ਤਹਿਤ ਹਰਿਆਲੀ ਨੂੰ ਵਧਾਵਾ ਦੇਣ ਦੇ ਲਈ ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਫਤਹਿਗੜ੍ਹ ਸਾਹਿਬ ਦਾ ਦੌਰਾ ਕਰਨ ਪਹੁੰਚੇ ਸਨ। ਇਸ ਦੌਰਾਨ ਉਹਨਾਂ ਨੇ ਵਣ ਵਿਭਾਗ ਦੇ ਦਫ਼ਤਰ ਦਾ ਦੌਰਾ ਕਰ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਗੱਲਬਾਤ ਕੈਬਨਿਟ ਮੰਤਰੀ ਫੌਜਾ ਸਿੰਘ ਨੇ ਕਿਹਾ ਕਿ ਸਰਕਾਰ ਹਰਿਆਲੀ ਲਈ ਸੰਜ਼ੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਤੇ ਸਰਕਾਰੀ ਦਫਤਰਾਂ ਦੇ ਵਿੱਚ ਫਲਦਾਰ ਬੂਟੇ ਲਗਾਏ ਜਾਣਗੇ। ਉਥੇ ਹੀ ਮੰਤਰੀ ਫੌਜਾ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਬਜ਼ਾਏ ਗਏ ਰਜਵਾਹੇ ਖ਼ਾਲੀ ਕਰਵਾਕੇ ਉਸ ਤੇ ਮੁੜ ਫ਼ਲਦਾਰ ਰੁੱਖ ਲਗਾਏ ਜਾਣਗੇ ਤਾਂ ਵਣ ਵਿਭਾਗ ਦੀ ਆਮਦਨ ਵੱਧ ਸਕੇ।
ਇਹ ਵੀ ਪੜ੍ਹੋ: ਟ੍ਰੈਫਿਕ ਨਿਯਮਾਂ ਨੂੰ ਲੈਕੇ ਪੰਜਾਬ ’ਚ ਸਖ਼ਤੀ, ਨਵਾਂ ਨੋਟੀਫਿਕੇਸ਼ਨ ਹੋਇਆ ਜਾਰੀ