ਸਰਹਿੰਦ: ਨਵੀਂ ਆਬਾਦੀ ਇਲਾਕੇ ਵਿੱਚੋਂ ਕੁਝ ਦਿਨ ਪਹਿਲਾਂ ਇੱਕ ਨੌਵੀਂ ਜਮਾਤ ਦਾ ਬੱਚਾ ਲਾਪਤਾ ਹੋ ਗਿਆ ਸੀ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਸੀ। ਸਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਬੱਚੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਇਸ ਬੱਚੇ ਨੂੰ ਦਿੱਲੀ ਤੋਂ ਬਰਾਮਦ ਕਰ ਲਿਆ ਹੈ। ਇਸ ਵਿੱਚ ਸਬੰਧ ਜਾਣਕਾਰੀ ਦਿੰਦੇ ਡੀ.ਐੱਸ.ਪੀ. ਮਨਜੀਤ ਸਿੰਘ ਨੇ ਦੱਸਿਆ, ਕਿ 28 ਜੂਨ ਨੂੰ ਬੱਚਾ ਘਰੋਂ ਗਾਇਬ ਹੋ ਗਿਆ ਸੀ। ਪਹਿਲਾਂ ਉਸ ਦੀ ਲੋਕੇਸ਼ਨ ਚੰਡੀਗੜ੍ਹ ਦੀ ਆ ਰਹੀ ਸੀ, ਤਾਂ ਬਾਅਦ ‘ਚ ਬੱਚੇ ਨੇ ਮੋਬਾਇਲ ਬੰਦ ਕਰ ਲਿਆ ਸੀ। ਜਿਸ ਮਗਰੋਂ ਲੋਕੇਸ਼ਨ ਦਿੱਲੀ ਦੀ ਆਈ, ਤਾਂ ਉੱਥੋਂ ਬੱਚਾ ਬਰਾਮਦ ਕਰ ਲਿਆ।
ਦਰਅਸਲ ਇਹ ਬੱਚਾ ਐਕਟਿੰਗ ਕਰਨ ਦਾ ਸ਼ੌਕੀਨ ਹੈ, ਤੇ ਐਕਟਿੰਗ ਦੇ ਚੱਕਰ ਵਿੱਚ ਹੀ ਉਹ ਘਰ ਤੋਂ ਗਾਇਬ ਹੋ ਗਿਆ ਸੀ। ਬੱਚਾ ਆਪਣੇ ਐਕਟਿੰਗ ਦੇ ਸ਼ੌਕ ਨੂੰ ਹੀ ਪੂਰਾ ਕਰਨ ਲਈ ਦਿੱਲੀ ਪਹੁੰਚ ਗਿਆ ਸੀ। ਪੁਲਿਸ ਮੁਤਾਬਿਕ ਇਹ ਬੱਚਾ ਰਿਆਲਟੀ ਸ਼ੋਅ ਦੇ ਆਡੀਸ਼ਨ ਲਈ ਦਿੱਲੀ ਚਲੇ ਗਿਆ ਸੀ। ਪੁਲਿਸ ਨੇ ਬੱਚੇ ਨੂੰ ਮਾਪਿਆ ਦੇ ਹਵਾਲੇ ਕਰ ਦਿੱਤਾ ਹੈ।
ਉਧਰ ਪਰਿਵਾਰ ਨੂੰ ਬੱਚਾ ਮਿਲਣ ‘ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਪਰਿਵਾਰ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ, ਕਿ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਦੀ ਭਾਲ ਵਿੱਚ ਅਣਥੱਕ ਮਿਹਨਤ ਕੀਤੀ ਹੈ। ਜਿਸ ਲਈ ਉਹ ਪੰਜਾਬ ਪੁਲਿਸ ਦਾ ਸ਼ੁਕਰ ਗੁਜਾਰ ਹਨ।