ਅਮਲੋਹ: ਲੇਖਕ ਅਤੇ ਗੀਤਕਾਰ ਬਲਜੀਤ ਸਿੰਘ ਸਲਾਣੀ ਨੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਪਹਿਲ ਕਰਦਿਆਂ ਆਪਣੀ ਪਹਿਲੀ ਕਿਤਾਬ 'ਤੁਕਬੰਦੀ' ਰਿਲੀਜ਼ (Rhyme book released) ਕੀਤੀ ਹੈ। ਕਿਤਾਬ ਰਿਲੀਜ਼ ਮੌਕੇ ਉਨ੍ਹਾਂ ਕਿਹਾ ਕਿ ਇਸ 'ਤੁਕਬੰਦੀ' ਕਿਤਾਬ ਵਿੱਚ ਉਨ੍ਹਾਂ ਨੇ ਸਮਾਜ ਦੇ ਹਰ ਵਿਸ਼ੇ ਨੂੰ ਛੂੰਹਣ ਦੀ ਕੋਸ਼ਿਸ ਕੀਤੀ। ਉਨ੍ਹਾਂ ਕਿਹਾ ਇਸ ਕਿਤਾਬ ਵਿੱਚ ਸਮਾਜਿਕ ਅਤੇ ਸਿਆਸੀ ਮੁੱਦਿਆਂ ਤੋਂ ਇਲਾਵਾ ਲੋਕਾਂ ਨੂੰ ਪਿਆਰ ਅਤੇ ਹੋਰ ਸੰਵੇਦਨਸ਼ੀਲ ਮੁੱਦਿਆ ਬਾਰੇ ਜਾਣਨ ਦਾ ਮੌਕਾ ਮਿਲੇਗਾ
ਕਿਤਾਬ ਦੀ ਰਿਲੀਜ਼ ਮੌਕੇ ਪਹੁੰਚੇ ਬਲਜੀਤ ਸਿੰਘ ਸਲਾਣੀ ਦੇ ਗੁਰੂ ਮਾਸਟਰ ਸੁਰਜੀਤ ਸੀਤ ਅਤੇ ਹੋਰ ਸ਼ਖ਼ਸੀਅਤਾਂ ਨੇ ਕਿਹਾ ਕਿ ਨੌਜਵਾਨ ਗੀਤਕਾਰ ਅਤੇ ਲੇਖਕ ਬਲਜੀਤ ਸਿੰਘ ਸਲਾਣੀ ਨੇ ਬਹੁਤ ਵਧੀਆ ਮੁੱਦਿਆਂ ਨੂੰ ਕਿਤਾਬ ਵਿੱਚ ਚੁੱਕਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੀ ਪੀੜ੍ਹੀ ਜੋ ਕਿ ਸੋਸ਼ਲ ਮੀਡੀਆ ਉੱਤੇ ਆਪਣਾ ਜ਼ਿਆਦਾ ਜੀਵਨ ਬਤੀਤ ਕਰਦੀ ਹੈ ਉਨ੍ਹਾਂ ਨੂੰ ਕਿਤਾਬਾਂ ਨਾਲ਼ ਜੁੜਨਾ ਚਾਹੀਦਾ ਹੈ।
ਕਿਤਾਬ ਸਬੰਧੀ ਬੋਲਦਿਆਂ ਸਿੰਘ ਸਲਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਗੁਰੂ ਸੁਰਜੀਤ ਸੀਤ ਵੱਲੋਂ ਕਿਤਾਬ ਲਿਖਣ ਦੇ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਆਪਣੀ ਪਹਿਲੀ ਕਿਤਾਬ "ਤੁਕਬੰਦੀ" 64 ਪੰਨਿਆਂ ਦੀ ਕਿਤਾਬ ਰਿਲੀਜ਼ ਕੀਤੀ (64 page book release) ਗਈ ਹੈ ਜੋ ਬਰਕਤ ਪਬਲੀਕੇਸ਼ਨ ਵਲੋਂ ਛਾਪੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿੱਚ ਪੰਜਾਬੀ ਸੱਭਿਆਚਾਰ, ਰੋਮਾਂਟਿਕ ਤੇ ਇਨਕਲਾਬੀ ਗੀਤ ਲਿਖੇ ਗਏ ਹਨ ਅਤੇ ਇਹ ਗੀਤ ਹਰ ਇੱਕ ਸ਼ਖ਼ਸ ਦੀ ਜ਼ਿੰਦਗੀ ਨਾਲ ਸਰੋਕਾਰ ਰੱਖਦੇ ਹਨ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਖਿਲਾਫ ਸਫਾਈ ਕਰਮਚਾਰੀਆਂ ਦਾ ਹੱਲਾ ਬੋਲ, ਦਿੱਤੀ ਇਹ ਚਿਤਾਵਨੀ
ਬਲਜੀਤ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਪਹਿਲੀ ਕਿਤਾਬ ਹੈ ਜੋ ਲੋਕਾਂ ਦੇ ਰੂਬਰੂ ਹੋਵੇਗੀ ਅਤੇ ਉਨ੍ਹਾਂ ਨੂੰ ਜ਼ਰੂਰ ਪਸੰਦ ਆਵੇਗੀ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਡਿਜੀਟਲ ਦੇ ਨਾਲ ਨਾਲ ਕਿਤਾਬਾਂ ਨੂੰ ਵੀ ਪੜ੍ਹਦੇ ਰਹਿਣਾ ਚਾਹੀਦਾ ਹੈ ਕਿਉਂਕਿ ਕਿਤਾਬਾਂ ਪੜ੍ਹਨ ਦੇ ਨਾਲ਼ ਹੀ ਮਨੁੱਖ ਦੇ ਅਸਲ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਜ਼ਿੰਦਗੀ ਏਜੰਡਿਆਂ ਸਬੰਧੀ ਸਮਝ ਪੈਦਾ ਹੁੰਦੀ ਹੈ।