ਸ੍ਰੀ ਫਤਹਿਗੜ੍ਹ ਸਾਹਿਬ: ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਇਤਿਹਾਸਿਕ ਨਗਰੀ ਸਰਹਿੰਦ ਦੇ ਜੀਆਰਪੀ ਵਿੱਚ ਤਾਇਨਾਤ ਏਐੱਸਆਈ ਸੁਖਵਿੰਦਰਪਾਲ ਸਿੰਘ ਦੇ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ASI ਦੀ ਕਾਰ ਸਰਹਿੰਦ ਭਾਖੜਾ ਨਹਿਰ ਦੇ ਕੰਢੇ ਮਿਲੀ ਹੈ। ਨੇੜੇ ਹੀ ਇੱਕ ਸੁਸਾਈਡ ਨੋਟ (Suicide note recovered) ਵੀ ਮਿਲਿਆ। ਇਸ ਸਬੰਧੀ ਐੱਸਪੀ ਰਾਕੇਸ਼ ਯਾਦਵ ਨੇ ਕਿਹਾ ਕਿ ਫਿਲਹਾਲ ਏਐੱਸਆਈ ਦੇ ਲਾਪਤਾ ਹੋਣ ਦੀ ਡੀਡੀਆਰ ਦਰਜ ਕੀਤੀ ਗਈ ਹੈ। ਜਿਸਦੀ ਜਾਂਚ ਕੀਤੀ ਜਾ ਰਹੀ ਹੈ।
ਨਹਿਰ ਕਿਨਾਰੇ ਮਿਲੀ ਕਾਰ ਅਤੇ ਸੁਸਾਇਡ ਨੋਟ: ਹੋਰ ਜਾਣਕਾਰੀ ਸਾਂਝੀ ਕਰਦਿਆਂ ਐੱਸਪੀ ਰਾਕੇਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਸਰਹਿੰਦ ਜੀਆਰਪੀ (Sirhind Grp) 'ਚ ਤਾਇਨਾਤ ਏਐੱਸਆਈ ਸੁਖਵਿੰਦਰਪਾਲ ਸਿੰਘ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਏ ਹਨ ਅਤੇ ਜਿਸਦੀ ਕਾਰ ਸਰਹਿੰਦ ਨਹਿਰ ਦੇ ਕੋਲ ਮਿਲੀ, ਉੱਥੇ ਹੀ ਇੱਕ ਸੁਸਾਇਡ ਨੋਟ ਵੀ ਮਿਲਿਆ। ਜਿਸ ਵਿੱਚ ਲਿਖਿਆ ਹੈ ਕਿ ਜੀਆਰਪੀ ਦੇ ਐੱਸਐੱਚਓ ਅਤੇ ਮੁਨਸ਼ੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਸੁਸਇਟ ਨੋਟ ਵਿੱਚ ਬਕਾਇਦਾ ਜੀਆਰਪੀ ਦੇ ਐੱਸਐੱਚਓ ਅਤੇ ਮੁਨਸ਼ੀ ਦਾ ਨਾਮ ਲਿਖਿਆ ਗਿਆ ਹੈ।
ਇਸ ਪੂਰੇ ਮਾਮਲੇ ਸਬੰਧੀ ਐੱਸਪੀ ਰਾਕੇਸ਼ ਯਾਦਵ ਨੇ ਅੱਗੇ ਦੱਸਿਆ ਕਿ ਫਿਲਹਾਲ ਏਐੱਸਆਈ ਦੇ ਲਾਪਤਾ ਹੋਣ ਦੀ ਡੀਡੀਆਰ ਮੂਲੇਪੁਰ ਥਾਣੇ ਵਿਖੇ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੰਵੇਦਨਸ਼ੀਲ ਮੁੱਦੇ ਵਿੱਚ ਫਿਲਹਲ ਇਹ ਨਹੀਂ ਕਿਹਾ ਜਾ ਸਕਦਾ ਕਿ ਖੁਦਕੁਸ਼ੀ ਕੀਤੀ ਹੈ ਜਾਂ ਨਹੀਂ ਕਿਉਂਕਿ ਹੁਣ ਤੱਕ ਪੁਲਿਸ ਨੂੰ ਮ੍ਰਿਤਕ ਦੇਹ ਬਰਾਮਦ ਨਹੀਂ ਹੋਈ ਹੈ ਅਤੇ ਜਦੋਂ ਤੱਕ ਮ੍ਰਿਤਕ ਦੇਹ ਬਰਾਮਦ ਨਹੀਂ ਹੁੰਦੀ ਕਿਸੇ ਉੱਤੇ ਵੀ ਇਲਜ਼ਾਮ ਨਹੀਂ ਲਾਇਆ ਜਾ ਸਕਦਾ।
- ਇੰਡੀਅਨ ਰੈਸਲਿੰਗ ਐਸੋਸੀਏਸ਼ਨ ਚੋਣਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ, ਪਹਿਲਵਾਨ ਐਲਾਨ ਮਗਰੋਂ ਆਏ ਐਕਸ਼ਨ 'ਚ, ਕਹੀ ਵੱਡੀ ਗੱਲ
- ਡੋਗ ਸ਼ੋਅ ‘ਚ ਵਿਦੇਸ਼ੀ ਅਤੇ ਦੁਰਲੱਭ ਨਸਲ ਦੇ ਕੁੱਤਿਆਂ ਨੇ ਖੁਸ਼ ਕੀਤੇ ਲੋਕ,ਜਰਮਨ ਸ਼ੈਫਰਡ ਨਸਲ ਦੇ ਕੁੱਤੇ ਸਿਰ ਸਜਿਆ ਖ਼ਿਤਾਬ
- ਤਰਨ ਤਾਰਨ 'ਚ ਇੱਕ ਕਿੱਲੋ 10 ਗ੍ਰਾਮ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ,ਵੱਖ-ਵੱਖ ਮਾਮਲਿਆਂ 'ਚ ਮੁਲਜ਼ਮਾਂ ਤੋਂ ਅਸਲਾ ਵੀ ਬਰਾਮਦ
ਲਾਸ਼ ਦੀ ਭਾਲ ਜਾਰੀ: ਪੁਲਿਸ ਮੁਤਾਬਿਕ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਮ੍ਰਿਤਕ ਦੇਹ ਦੀ ਭਾਲ ਕੀਤੀ ਜਾ ਰਹੀ ਹੈ। ਜਦੋਂ ਕੋਈ ਸੁਰਾਗ ਮਿਲਿਆ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸੁਸਾਇਡ ਨੋਟ ਵਿੱਚ ਜਿਨ੍ਹਾਂ ਦੋ ਵਿਅਕਤੀਆਂ ਦੇ ਨਾਮ ਲਿਖੇ ਹੋਏ ਹਨ, ਉਨ੍ਹਾਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਲਾਪਤਾ ਏਐੱਸਆਈ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਤੇ ਪਰਿਵਾਰ ਨਾਲ ਮਿਲ ਕੇ ਲਾਪਤਾ ਏਐੱਸਆਈ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੋਤਾਖੋਰਾਂ ਦੀ ਮਦਦ ਨਾਲ ਭਾਲ ਦਾ ਕੰਮ ਲਗਾਤਾਰ ਜਾਰੀ ਹੈ।